ਪੰਨਾ:Sariran de vatandre.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਲ ਤਕ ਦੀ ਲਿਖਤ ਸੀ, ਕਿਤੇ ਕਿਤੇ ਤਰੀਖ ਦੇ ਮੂਹਰੇ ਦੁਗਨੀ ਤੀਗਨੀ ਖੁਰਾਕ ਲਿਖੀ ਹੋਈ ਹੈ, ਮੈਂ ਇਹ ਸਭ ਕੁਝ ਲਿਖਿਆ ਵੇਖ ਕੇ ਬੜਾ, ਅਸਚਰਜ , ਜਿਹਾ ਹੋ ਗਿਆ ਕਿ ਇਹ ਸਾਰੀਆਂ ਦੁਆਂਈਆ ਤਾਂ ਹਰ ਇਕ ਖੋਜ ਕਰਨ ਵਾਲੇ ਡਾਕਟਰ ਪਾਸ ਹੁੰਦੀਆਂ ਹਨ। ਇਹੋ ਜਹੀਆਂ ਦੁਆਈਆਂ ਦੇ ਲਿਆਉਨ ਲਈ ਡਾਕਟਰ ਨੂੰ ਭੇਜਨ ਦੀ ਕੀ ਲੋੜ ਪਈ ਸੀ। ਜੇ ਕਰ ਉਹਦਾ ਭੇਜਿਆ ਹੋਈਆ ਆਦਮੀ ਮੇਰੇ ਕੋਲ ਇਹ ਦੁਆਈਆਂ ਲੈਣ ਲਈ ਆ ਸਕਦਾ ਹੈ ਤਾਂ ਇਹੋ ਹੀ ਉਹਦਾ ਆਦਮੀ ਉਹਦੇ ਨੌਕਰ ਸੇਵਾ ਸਿੰਘ ਕੋਲੋਂ ਵੀ ਸਿਧਾ ਜਾ ਕੇ ਲਿਆ ਸਕਦਾ ਸੀ । ਹਾਂ ਇਹ ਹੋ ਸਕਦਾ ਹੈ ਕਿ ਇਹ ਉਹਦਾ ਭੇਜਿਆ ਹੋਇਆ ਆਦਮੀ ਖਤਰਨਾਕ ਜਾਂ ਐਸਾ ਵੈਸਾ ਹੋਵੇਗਾ । ਫੇਰ ਵਿਚਾਰ, ਆਈ ਕਿ ਮੈਨੂੰ ਉਹਲੇ ਕਰਕੇ ਉਹਨੂੰ ਮਿਲਣ ਲਈ ਇਕਲਿਆ ਕਿਓ ਲਿਖਿਆ ਹੈ । ਮੇਰਾ ਵਾਹ ਤਾਂ ਪਾਗਲ ਨਾਲ ਪੈ ਗਿਆ ਹੈ ਚੰਗਾ ਵਹਿਗੁਰੁ ਆਪੇ ਸਹਾਈ ਹੋਵੇਗਾ। ਨੌਕਰਾਂ ਨੂੰ ਛੁੱਟੀ ਦੇ ਕੇ ਮੈਂ ਕਹਿ ਦਿਤਾ ਕਿ ਮੇਰਾ ਇਕ ਮਰੀਜ਼ ਐਹੋ ਜਿਹਾ ਆ ਰਿਹਾ ਹੈ ਜੋ ਰੋਲਾ ਰਪਾ ਚੰਗਾ ਨਹੀਂ ਸਮਝਦਾ ਪਰ ਆਪਣਾ ਨਿਜੀ ਪਸਤੌਲ ਗੋਲੀਆਂ ਨਾਲ ਭਰ ਕੇ ਬੋਝੇ ਵਿਚ ਪਾ ਲਿਆ ਤਾਕਿ ਵੇਲੇ ਸਿਰ ਕੰਮ ਆ ਸਕੇ ।

ਧਰਮ ਤੁਲੇ ਦੀ ਜੀ. ਈ. ਸੀ. ਦੇ ਘੰਟਾ ਘਰ ਦੇ ਕਲਾਕ ਨੇ ਅਜੇ ਠੀਕ ਬਾਰਾਂ ਖੜਕਾਏ ਹੀ ਸਨ ਕਿ ਕਿਸੇ ਨੇ ਮੇਰੀ ਬੈਠਕ ਦੇ ਬੂਹਾ ਨੂੰ ਆ ਖੜਕਾਇਆ | ਮੈਂ , ਅੰਦਰੋਂ ਪਛਿਆ ਆਪ ਕੌਣ ਹੋ ? ਅਗੋਂ ਉਤਰ ਮਿਲਿਆ, ਕਿ 'ਮੈਨੂੰ ਡਾ: ਹੁਸ਼ਿਆਰ ਨੇ ਭੇਜਿਆ ਹੈ।

ਮੈਂ ਉਠ ਕੇ ਬੂਹਾ ਖੋਲ ਦਿਤਾ ਤੇ ਅੰਦਰ ਆਉਣ ਲਈ ਉਸ ਨਾਟੇ ਜਹੇ ਨੂੰ ਕਿਹਾ | ਪਰ ਉਹ ਘਾਬਰਿਆ ਜਿਹਾ ਹੋਇਆ ਆਸੇ ਪਾਸੇ ਦੋ ਚਿਤਾ ਜਿਹਾ ਹੋਇਆ ਵੇਖ ਰਿਹਾ ਸੀ। ਕੁਝ ਚਿਰ ਕੇ ਤਕਾ ਕਰਕੇ ਅੰਦਰ ਆ ਕੇ ਉਹ ਮੇਰੇ ਸਾਹਮਣੇ ਵੀ ਕੁਰਸੀ ਤੇ ਬਹਿ ਗਿਆ ! ਫੇਰ ਜਦੋਂ ਮੈਂ ਗਹੁ ਕਰ ਕੇ ਵੇਖਿਆ ਤਾਂ ਪਤਾ ਲਗਾ


੧੮o