ਪੰਨਾ:Sariran de vatandre.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨੇ ਦੁਆਈਆਂ ਮਿਣਤੀ ਕਰਨ ਵਾਲੇ ਗਲਾਸ ਵਿਚ ਪਾਣੀ ਦੀ ਮਿਣਤੀ ਕੀਤੀ ਤੇ ਫਿਰ ਚਿਟੇ ਰੰਗ ਦੇ ਪਾਊਡਰ ਵਾਲੀ ਇਕ ਪੁੜੀ ਵਿਚੋਂ ਸਾਰਾ ਪਉਡਰ ਉਸ ਵਿਚ ਪਾ ਕੇ ਜ਼ੋਰ ਨਾਲ ਹਲਾ ਕੇ ਚੰਗੀ ਤਰ੍ਹਾਂ ਘੋਲ ਦਿਤਾ। ਏਸ ਪਉਡਰ ਦੇ ਪੈਂਦਿਆਂ ਹੀ ਇਸ ਵਿਚੋਂ ਬੁਲਬੁਲੀਆਂ ਤੇ ਗੈਸ ਜਹੀ ਨਿਕਲ ਕੇ ਹਵਾ ਵਿਚ ਏਦਾਂ ਉਡ ਕੇ ਉਤਾਂ ਜਾ ਰਹੀ ਸੀ ਜਿਦਾਂ ਕਿ ਖਾਰੇ ਸੋਡੇ ਦੀ ਬੋਤਲ ਖੋਹਲਿਆ ਹੋਇਆ ਕਰਦਾ ਹੈ । ਥੋੜੇ ਜਿਹੇ ਸਮੇਂ ਦੇ ਬਾਦ ਜਦੋਂ ਬੁਲਬੁਲੀਆਂ ਤੇ ਗੈਸ ਨਿਕਲਣੋ ਬੰਦ ਹੋ ਗਈ ਤਾਂ ਉਸਦਾ ਰੰਗ ਵੀ ਚਿਟਾ ਹੋ ਗਿਆ ਸੀ। ਇਹ ਵੇਖ ਕੇ ਉਹਨੇ ਉਹ ਗਲਾਸ ਮੇਜ਼ ਤੇ ਮਰੇ ਤੇ ਆਪਣੇ ਸਾਮਣੇ ਰਖ ਕੇ ਕਿਹਾ ਕਿ ਮੇਰੇ ਕ੍ਰਿਪਾਲੁ ਮਿਤਰ ਜੀਉ ! ਮੈਂ ਆਪ ਜੀ ਦਾ ਅਤੀ ਧੰਨਵਾਦੀ ਹਾਂ ਕਿ ਆਪ ਜੀ ਨੇ ਮੇਰੀ ਪਤ੍ਰਕਾ ਰਾਹੀਂ ਭੇਜੀ ਬਿਨੈ ਪਰਵਾਨ ਕਰਕੇ ਮੈਨੂੰ ਡੁਬਦੇ ਨੂੰ ਬਚਾ ਲਿਆ ਹੈ। ਮੈਂ ਆਪ ਜੀ ਦੇ ਇਸ ਕੀਤੇ ਪਰ ਉਪਕਾਰ ਦਾ ਬਦਲਾ ਕਦੇ ਵੀ ਕਿਸੇ ਤਰ੍ਹਾਂ ਨਹੀਂ ਚੁਕਾ ਸਕਦਾ ! ਹੁਣ ਮੇਰੀ ਬੇਨਤੀ ਹੈ ਕਿ ਜੇ ਆਪ ਜੀ ਕਹੋ ਤਾਂ ਮੈਂ ਇਹ ਦੁਆਈ ਵਾਲਾ ਗਲਾਸ ਆਪ ਜੀ ਦੇ ਘਰੋਂ ਬਾਹਰ ਲਿਜਾ ਕੇ ਪੀ ਲਵਾਂ।ਮੈਂ ਇਹ ਆਪ ਜੀ ਦੀ ਆਗਿਆ ਸਿਰ ਮਥੇ ਸਵੀਕਾਰ ਕਰਾਂਗਾ । ਪਰ 'ਆਪ ਜੀ ਨੂੰ ਏਦਾਂ ਕਰਨ ਨਾਲ ਸਵਾਏ ਇਕ ਮਿਤ੍ਰ ਦੀ ਔਕੜ ਵੇਲੇ ਸਹਾਇਤਾ ਕਰਨ ਦੇ ਹੋਰ ਕੋਈ ਲਾਭ ਨਹੀਂ ਹੋਵੇਗਾ | ਪਰ ਜੇ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਏਥੇ ਹੀ ਬੈਠ ਕੇ ਇਹ ਦੁਆਈ ਪੀ ਲਵਾਂ ਤਾਂ ਇਕ ਤਾਂ ਆਪ ਜੀ ਨੂੰ ਇਕ ਮਿਤਰ ਦੀ ਔਕੜ ਵੇਲੇ ਸਹਾਇਤਾ ਦਾ ਕਰਨ ਦੇ ਨਾਲ ਹੀ ਆਪ ਜੀ ਨੂੰ ਇਕ ਅਨੋਖੀ ਤੇ ਅਨਹੋਣੀ ਕਾਢ ਜਿਸ ਨਾਲ ਆਦਮੀ ਦੀ ਮਸ਼ਹੂਰੀ ਤੇ ਤਾਕਤ ਕਿਦਾਂ ਵਧ ਸਕਦੀ ਹੈ ਆਪ ਜੀ ਦੇ ਮੁਹਰੇ ਕਰਕੇ ਦਸੀ ਜਾਵੇਗੀ |ਜਿਦਾਂ ਆਪ ਜੀ ਦੀ ਆਗਿਆ ਹੋਵੇਗੀ ਉਸੇ ਤਰਾਂ ਹੀ ਕੀਤਾ ਜਾਵੇਗਾ ?" ਉਹਨੇ ਕਿਹਾ |

"ਆਪ ਜੀ ਏਸ ਘਰ ਨੂੰ ਆਪਣਾ ਘਰ ਜਾਣ ਕੇ ਆਪ ਜੀ ਏਥੇ ਬੈਠੇ ਹੀ ਉਹ ਦੁਆਈ ਆਪ ਜੀ ਪੀ ਸਕਦੇ ਹੋ। ਮੈਂ ਅਗੇ ਵੀ


੧੮੨