ਪੰਨਾ:Sariran de vatandre.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੜਾ ਸਬਰ ਕਰ ਚੁੱਕਾ ਹਾਂ ਅਤੇ ਜਿਨੀ ਵੀ ਸੇਵਾ ਮੈਂ ਆਪ ਜੀ ਦੀ ਕਰ ਸਕਦਾ ਸੀ ਕਰ ਚੁੱਕਾ ਹਾਂ। ਏਸ ਤੋਂ ਵਧ ਮੈਂ ਕੁਝ ਕਰਨ ਜਾਂ ਸੁਨਣ ਨੂੰ ਤਿਆਰ ਨਹੀਂ ਹਾਂ|" ਮੈਂ ਕਿਹਾ ।

“ਮੈਂ ਆਪ ਜੀ ਦੇ ਇਸ ਫੈਸਲੇ ਤੇ ਪੁਜਣ ਦੀ, ਬੜੀ ਸਲਾਹਣਾ ਕਰਦਾ ਹਾਂ । ਅਤੇ ਆਪ ਜੀ ਦੇ ਮੂਹਰੇ ਹੀ ਆਪ ਜੀ ਦੀ ਆਗਿਆ ਲੈ ਕੇ ਇਹ ਦੁਆਈ ਪੀਨ ਲਗਾ ਹਾਂ । ਮੇਰੀ ਹਾਲਤ ਵੇਖ ਕੇ ਘਬਰਾ ਨਾ ਜਾਣਾ | ਹੌਸਲੇ ਨਾਲ ਬੈਠੇ ਰਹਿਣਾ ।"

ਇਹ ਕਹਿ ਕੇ ਉਹ ਨੇ ਮੇਰੇ ਵੇਖਦਿਆਂ ਹੀ ਗਲਾਸ ਮੂੰਹ ਨਾਲ ਲਾਕੇ, ਇਕ ਝੀਕ ਨਾਲ ਸਾਰੀ ਦੁ ਆਈ ਪੀ ਲਈ ਪਰ ਨਾਲ ਹੀ ਮੇਜ਼ ਦੇ ਸਿਰੇ ਨੂੰ ਘੁਟਕੇ ਫੜਕੇ ਖਲੋ ਗਿਆ । ਫੇਰ ਓਹਦੀ ਚੀਕ ਜ਼ੋਰ ਦੀ ਨਿਕਲ ਗਈ ਅਤੇ ਨਾਲ ਹੀ ਉਹ ਲੰਮੇ ਲੰਮੇ ਸਾਹ ਲੈਣ ਲਗ ਪਿਆ । ਉਹ ਦੀਆਂ ਅੱਖਾਂ ਲਾਲ ਸੁਰਖ ਹੋ ਗਈਆਂ । ਫੇਰ ਉਹਦੇ ਚੇਹਰੇ ਦਾ ਰੰਗ ਕਾਲਾ ਧੂ ਵਰਗਾ ਹੋ ਗਿਆ । ਫੇਰ ਉਹਨੂੰ ਉਲਟੀ ਆ ਗਈ । ਇਹ ਵੇਖ ਕੇ ਮੈਂ ਡਰ ਦਾ ਮਾੜਾ ਦੁਰ ਹੋ ਕੇ ਜਾ ਖਲੋਤਾ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲਗ ਪਿਆ ਕਿਉਂਕਿ ਮੈਨੂੰ ਏਦਾਂ ਭਾਸ ਰਿਹਾ ਸੀ ਜਿਦਾਂ ਕਿ ਏਸ ਨਾਟੇ ਜਹੇ ਦੀ ਜ਼ਰੂਰ ਹੀ ਮਿਰਤੁ ਹੋ ਗਈ ਹੈ ਅਤੇ ਜੇ ਇਹ ਸਚ ਹੈ ਤਾਂ ਮੇਰੇ ਗਲ ਫਾਂਸੀ ਦਾ ਰੱਸਾ ਜ਼ਰੂਰ ਹੀ ਪੈ ਜਾਵੇਗਾ ਕਿਉ ਕਿ ਇਹ ਮੇਰੇ ਹੀ, ਘਰ ਜ਼ਹਿਰ ਖਾ ਕੇ ਮਰ ਰਿਹਾ ਹੈ । ਡਾ: ਹੁਸ਼ਿਆਰ ਸਿੰਘ ਨੇ ਇਹ ਚੰਗਾ ਤਰੀਕਾ ਵੈਰ ਲੈਣ ਦਾ ਲੱਭਾ ਹੈ । ਆਪ ਤਾਂ ਜਾਣਕੇ ਅਣਆਈ ਮੌਤੇ ਕਾਇਆਂ ਪਲਟ ਦੀਆਂ ਆਈਆਂ ਦੀ ਖੋਜ ਕਰਦਾ ਮਰ ਰਿਹਾ ਹੈ ਤੇ ਨਾਲ ਮੈਨੂੰ ਵੀ ਲੈ ਮਰਨ ਲਗਾ ਹੈ ।

ਅਜੇ ਮੈਂ ਇਹਨਾਂ ਸੋਚਾਂ ਦੇ ਵਹਨਾ ਵਿਚ ਰੁੜਦਾ ਤੇ ਗੋਤੇ ਖਾਂਦਾ ਜਾ ਹੀ ਰਿਹਾ ਸਾਂ ਕਿ ਮੇਰਾ ਧਿਆਨ ਫੇਰ ਅਚਨਚੇਤ ਹੀ ਉਸ ਕੁਰਸੀ ਵਲ ਚਲਾ ਗਿਆ, ਜਿਥੇ ਕਿ ਨਾਟਾ ਜਿਹਾ ਬੈਠਾ ਹੋਇਆ ਸੀ। ਪਰ ਉਹ ਉਥੇ ਨਹੀਂ ਸੀ ਦਿਸ ਰਿਹਾ ਸਗੋਂ ਉਸ ਦੇ ਥਾਂ ਮੇਰਾ ਪੁਰਾਣਾ ਜਮਾਤੀ ਤੇ ਗੂਹੜਾ ਮਿਤਰ ਡਾ: ਹੁਸ਼ਿਆਰ ਸਿੰਘ ਬੈਠਾ ਹੋਇਆ ਸੀ ।


੧੮੩