ਪੰਨਾ:Sariran de vatandre.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਹੇ ਵਾਹਿਗੁਰੁ ਇਹ ਮੈਂ ਕੀ ਵੇਖ ਰਿਹਾ ਹਾਂ । ਮੇਰੇ ਮੂੰਹੋਂ ਸਹਿਜ ਸੁਭਾ ਆਪਣੇ ਆਪ ਹੀ ਨਿਕਲ ਗਿਆ ।

"ਡਾ: ਧਰਮ ਸਿੰਘ ਜੀ ਹੌਸਲਾ ਕਰੋ, ਐਨਾ ਕਿਉਂ ਘਾਬਰ ਗਏ ਹੋ । ਇਹ ਮੈਂ ਆਪਣੀ ਸਾਰੀ ਆਯੂ ਵਿਚ ਖੋਜ ਨਾਲ ਸਿਧ ਕੀਤਾ ਹੈ ਕਿ ਦੁਆਈਆਂ ਨਾਲ ਆਦਮੀ ਦੀ ਕਾਇਆਂ ਪਲਟ ਸਕਦੀ ਹੈ । ਇਹ ਨਾਟਾ ਜਿਹਾ ਮੇਰਾ ਦੁਆਈਆਂ ਨਾਲ ਪਲਟਿਆ ਸਰੀਰ ਸੀ ਹੋਰ ਕੋਈ ਜਿਨ ਭੂਤ ਨਹੀਂ ਸੀ। ਡਾ: ਹੁਸ਼ਿਆਰ ਸਿੰਘ ਨੇ ਕਿਹਾ |

ਵਕੀਲ ਸਾਹਿਬ ਜੀਓ ! ਅਗਲੇ ਇਕ ਘੰਟੇ ਵਿਚ ਡਾ: ਹੁਸ਼ਿਆਰ ਸਿੰਘ ਨੇ ਮੈਨੂੰ ਜੋ ਕੁਝ ਦਸ ਕੇ ਸਮਝਾਇਆ ਮੈਂ ਉਹ ਸਾਰਾ ਆਪ ਜੀ ਨੂੰ ਲਿਖ ਨਹੀਂ ਸਕਦਾ । ਮੈਂ ਜੋ ਕੁਝ ਵੀ ਪੜ੍ਹਿਆ ਸੁਣਿਆ ਜਾਂ ਆਪਣੇ ਸਾਹਮਣੇ ਵੇਖਿਆ ਹੈ ਉਸ ਨਾਲ ਮੇਰੇ ਤਾਂ ਕਿਧਰੇ ਰਿਹਾ ਮੇਰੀ ਜੀਵ ਆਤਮਾਂ ਦੇ ਲੂੰ ਕੰਡੇ ਵੀ ਖੜੇ ਹੋ ਗਏ ਹਨ । ਅਤੇ ਜਦੋਂ ਵੀ ਇਹ ਘਟਨਾ ਮੇਰੀਆਂ ਅੱਖਾਂ ਦੇ ਸਾਹਮਣੇ ਕਦੀ ਕਦਾਈਂ ਚੇਤਾ ਆਉਣ ਤੇ ਆ ਜਾਂਦੀ ਹੈ ਤਾਂ ਆਪਣੇ ਹੀ ਮਨ ਕੋਲੋਂ ਪੁਛਦਾ ਹਾਂ ਕਿ ਭਾਵੇਂ ਇਹ ਮੇਰੇ ਸਾਹਮਣੇ ਹੀ ਹੋਈ ਸੀ ਤਾਂ ਵੀ ਕੀ ਇਹ ਸਚੀ ਹੋ ਸਕਦੀ ਹੈ।

ਹੁਣ ਮੇਰਾ ਜੀਵਨ ਕੁਝ ਡਾਵਾਂ ਡੋਲ ਜਿਹਾ ਹੋਇਆ ਹੋਇਆ ਹੈ। ਮੈਨੂੰ ਹਰ ਪਾਸਿਉਂ ਭੈ ਜਿਹਾ ਆ ਰਿਹਾ ਹੈ । ਉਹ ਭੈ ਜੋ ਏਦਾਂ ਦਾ ਹੈ ਕਿ ਕਿਸੇ ਸ਼ੈ ਤਾਂ ਨਹੀਂ, ਨਾਮ ਤੋਂ ਨਹੀਂ ਪਰ ਆਪਣੇ ਅੰਦਰੋਂ ਹੀ ਤੇ ਉਹ ਏਦਾਂ ਦਾ ਹੈ ਕਿ ਮੈਂ ਦਸ ਹੀ ਨਹੀਂ ਸਕਦਾ । ਪਰ ਇਹ ਰਾਤ ਦਿਨ ਲਗਾਤਾਰ ਆਉਂਦਾ ਹੀ ਰਹਿੰਦਾ ਹੈ । ਅਤੇ ਹੁਣ ਮੈਨੂੰ ਨਿਸਚੇ ਹੋ ਗਿਆ ਹੋਇਆ ਹੈ ਕਿ ਇਹ ਮੇਰੀ ਮਿਰਤ ਕਰਕੇ ਹੀ ਹਟੇਗਾ । ਅਤੇ ਇਰ ਹੋਣ ਵਿਚ ਕੁਝ ਦੇਰ ਨਹੀਂ ਹੈ। ਜਦੋਂ ਵੀ ਇਹ ਝਾਕੀ ਅੱਖਾਂ ਸਾਹਮਣੇ ਆਉਂਦੀ ਹੈ ਤਾਂ ਮੇਰਾ ਸਾਹ ਸੁਕ ਜਾਂਦਾ ਹੈ ਨੀਂਦ ਨਹੀ ਆਉਂਦੀ, ਭੁਖ ਨਹੀਂ ਲਗਦੀ ਅਤੇ ਸੋਚਾਂ ਵਿਚਾਰਾਂ ਵਿਚ ਹੀ ਡੁੱਬਾ ਰਹਿੰਦਾ ਹਾਂ !

ਡਾ: ਹੁਸ਼ਿਆਰ ਸਿੰਘ

੧੮੪