ਪੰਨਾ:Sariran de vatandre.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੨


"ਮੈਂ ੧੯੦੦ ਈ: ਵਿਚ ਪੰਜਾਬ ਦੇ ਘੁਗ ਵਸਦੇ ਸ਼ਹਿਰ । ਗੁਜਰਾਂ ਵਾਲਾ ਦੇ ਇਕ ਉਚੇ ਧਨਾਢ ਤੇ ਸਿਰਕੱਢ ਸਿਖ ਘਰਾਣੇ ਵਿਚ ਜੰਮਿਆ ਤੇ ਪਲਿਆ ਸਾਂ । ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਾਡੇ ਵਡਿਆਂ ਦੇ ਸਕੇ ਭਰਾ ਸਨ। ਰਾਜ ਘਰਾਣਾ ਹੋਣ ਕਰਕੇ ਮੇਰੇ ਮਾਤਾ ਪਿਤਾ ਬੜੇ ਧਨੀ ਬੇਪਰਵਾਹ ਪਰ ਉੱਚ ਖਿਆਲਾਂ ਵਾਲੇ ਸਨ। ਮੁੱਢ ਤੋਂ ਹੀ ਬੇਫ਼ਿਕਰੀ, ਫ਼ਜ਼ੂਲ ਖਰਚੀ, ਲਾਡਾਂ ਅਤੇ ਮਲਾਰਾਂ ਵਿਚ ਪਲੇ ਹੋਣ ਕਰਕੇ ਮੇਰੇ ਚੱਜ-ਅਚਾਰ ਤੇ ਸੁਭਾਅ ਕੁਝ ਜਿਦਲ ਜਿਹਾ ਹੋ ਗਿਆ ਸੀ । ਹਰ ਇਕ ਨਾਲ ਹਰ ਗੱਲੇ ਕਾਹਲੇ ਕਾਹਲੇ ਗੁਸੇ ਵਿਚ ਉੱਚੀ ਉੱਚੀ ਬੋਲਣਾ ਤੇ ਲੜਾਈ ਕਰਨ ਮੇਰਾ ਹਰ ਰੋਜ਼ ਦਾ ਹੀ ਕੰਮ ਸੀ । ਮੇਰੇ ਮੱਥੇ ਦੀ ਤਿਉੜੀ ਤਾਂ ਕਦੇ ਵੀ ਨਹੀਂ ਸੀ ਲੱਥੀ।


੧੮੫