ਪੰਨਾ:Sariran de vatandre.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜ ਘਰਾਣੇ ਵਿਚੋਂ ਹੋਣ ਕਰਕੇ ਮੈਂ ਸਦਾ ਮੱਥੇ ਤੇ ਤਿਉੜੀ ਪਾ ਕੇ ਪੱਬਾਂ ਭਾਰ ਤਰਿਆ ਕਰਦਾ ਸਾਂ ਪਰ ਸਾਰੇ ਘਰਾਣੇ ਵਿਚੋਂ ਮੈਂ ਹੀ ਸਿਆਣਾ ਮਿਥਿਆ ਹੋਇਆ ਸਾਂ। ਘਰ ਦੇ ਸਾਰੇ ਕੰਮ ਕਾਜ ਮੇਰੇ ਹੀ ਕਹੇ ਅਨੁਸਾਰ ਹੋਇਆ ਕਰਦੇ ਸਨ । ਏਸ ਘਰ ਦੇ ਆਗ-ਪੁਣੇ ਨੇ ਮੈਨੂੰ ਹੋਰ ਵੀ ਅਭਿਮਾਨੀ ਕਰ ਦਿਤਾ ਹੋਇਆ ਸੀ । ਹਰ ਇਕ ਛੋਟੇ ਵਡੇ ਨੂੰ ਗਾਲ ਕਢ ਕੇ ਫਿਟਕਾਰ ਦੇਣਾ ਮੇਰਾ ਸੁਭਾਅ ਸੀ । ਗੱਲ ਕੀ ਜਦੋਂ ਮੈਂ ਆਪਣੇ ਆਪ ਸੋਚ ਵਿਚਾਰ ਕਰਨ ਵਾਲਾ ਹੋਇਆ ਤਾਂ ਮੈਂ ਆਪਣੇ ਅੰਦਰ ਝਾਤ ਪਾ ਕੇ ਸੋਚ ਵਿਚਾਰ ਕੀਤੀ ਤਾਂ ਮੈਨੂੰ ਆਪਣਾ ਭਵਿੱਖਤ ਬੜਾ ਭਿਆਨਕ ਜਾਪਣ ਲੱਗਾ । ਪਰ ਹੁਣ ਮੈਂ ਕਰ ਵੀ ਕੀ ਸਕਦਾ ਸਾਂ । ਮੇਰਾ ਚੱਜ-ਅਚਾਰ, ਵਰਤੋਂ ਵਿਹਾਰ, ਚਾਲ ਢਾਲ, ਗੱਲ ਬਾਤ ਤੇ ਰਹਿਣੀ ਬਹਿਣੀ ਹਰ ਪਾਸਿਉਂ ਦੋ ਭਾਂਤ ਦਾ ਹੋ ਚੁਕਾ ਸੀ। ਮੈਂ ਬੜੀ ਸਿਆਣਪ, ਚਲਾਕੀ ਤੇ ਧਨ ਦੇ ਜ਼ੋਰ ਨਾਲ ਆਪਣੀਆਂ ਭੈੜੀਆਂ ਵਾਦੀਆਂ ਤੇ ਕਰਤੂਤਾਂ ਤੇ ਪੜਦਾ ਪਾਉਣ ਦੇ ਅਨੇਕ ਯਤਨ ਕੀਤੇ । ਪਰ ਸਫਲਤਾ ਦਾ ਕੰਢਾ ਕਦੇ ਵੀ ਨਹੀਂ ਸੀ ਦਿਸਿਆ । ਮੈਂ ਹਰ ਗਲੇ ਭਾਵ ਸੰਸਾਰੀ ਹਰ ਇਕ ਜੀਵ ਵਾਂਗ ਦੁਚਿੱਤਾ ਚੰਗਾ ਤੇ ਭੈੜਾ ਸਾਂ । ਆਖਰਕਾਰ ਮੈਂ ਥੱਕ ਹਾਰ ਕੇ ਆਪਣੇ ਆਪਦਾ ਸੁਧਾਰ ਕਰਨਾ ਛੱਡ ਕੇ ਵਾਹਿਗੁਰੂ ਸਿਰਜਨ ਹਾਰ ਤੇ ਡੋਰ ਛੱਡ ਦਿਤੀ । ਮੇਰੇ ਮਾਤਾ ਪਿਤਾ ਨੇ ਵੀ ਮੈਨੂੰ ਉੱਚ ਵਿਦਿਆ ਲੈਣ ਲਈ ਵਲੈਤ ਭੇਜ ਦਿਤਾ, ਜਿਥੋਂ ਮੈਂ ਡਾਕਟਰੀ ਦੀਆਂ ਦੋ ਤਿੰਨ ਉੱਚ ਡਿਗਰੀਆਂ ਲੈ ਕੇ ੬ ਸਾਲ ਬਾਅਦ ਵਾਪਸ ਪੂਜਾ। ਵਾਪਸ ਆ ਕੇ ਵੀ ਮੈਂ ਡਿੱਠਾ ਕਿ ਅਜੇ ਵੀ ਮੇਰੇ ਆਪਣੇ ਵਿਚ ਚੰਗਿਆਈਆਂ ਤੇ ਬੁਰਿਆਈਆਂ ਆਮ ਸੰਸਾਰੀ ਜੀਵਾਂ ਵਾਂਗ ਦੋ ਭਾਂਤ ਦੀਆਂ ਹੀ ਹਨ। ਹੁਣ ਮੈਨੂੰ ਸੋਚ ਫੁਰੀ ਕਿ ਕਿਹਾ ਹੀ ਚੰਗਾ ਹੋਵੇ ਜੋ ਇਹ ਮੇਰੀਆਂ ਵਾਦੀਆਂ ਇਕ ਸਰੀਰ ਦੀ ਥਾਂ ਅੱਡ ਅੱਡ ਦੋ ਸਰੀਰਾਂ ਵਿਚ ਵੰਡੀਆਂ


੧੮੬