ਪੰਨਾ:Sariran de vatandre.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੋੜੀਆਂ ਦੇ ਉਤਲੇ ਸਿਰੇ ਤੇ ਖਲੋ ਕੇ ਅਸੀਂ ਜਦੋਂ ਹੇਠਾਂ ਵਲ ਤਕਿਆ ਤਾਂ ਸਾਨੂੰ ਇਕ ਮਨੁਖੀ ਜੀਵ ਦੇ ਕਦ ਜਿਡਾ ਪੀਲਾ ਜਿਹਾ ਚਾਨਣਾ ਹੋਠੇ ਉਤਾਂਹ ਵਲ ਚੜ੍ਹਦਾ ਦਿਸਿਆ । ਉਤੇ ਆ ਕੇ ਉਹ ਸਾਡੇ ਮੂਹਰਿਉਂ ਲੰਘ ਕੇ ਇਕ ਪਾਸੇ ਵਲ ਤੁਰ ਪਿਆ। ਅਸੀਂ ਅਗੜ ਪਿਛੜ ਉਸ ਪਰਛਾਵੇਂ ਦੇ ਪਿਛੇ ਪਿਛੇ ਤੁਰ ਪਏ। ਉਹ ਇਕ ਕਮਰੇ ਵਿਚ ਜਾ ਵੜਿਆ ਅਤੇ ਅੰਦਰ ਜਾ ਕੇ ਉਹ ਇਕੱਠਾ ਜਿਹਾ ਹੋ ਕੇ ਗਠੜੀ ਜਹੀ ਬਣ ਕੇ ਮੰਜੇ ਤੇ ਬਹਿ ਗਿਆ ਤੇ ਫੇਰ ਝਟਕਾ ਜਿਹਾ ਮਾਰ ਕੇ ਝਟ ਪਟ ਗੁੰਮ ਹੋ ਗਿਆ । ਜਦੋਂ ਅਸਾਂ ਅੰਦਰ ਜਾ ਕੇ ਉਸ ਮੰਜੇ ਤੇ ਵੇਖਿਆ ਤਾਂ ਉਥੇ ਕੇਵਲ ਇਕ ਪਾਟਾ ਜਿਹਾ ਰੁਮਾਲ ਪਿਆ ਹੋਇਆ ਸੀ, ਜਿਸ ਵਿਚ ਇਕ ਸੂਈ ਦੋ ਤਿੰਨ ਤੋਪੇ ਲਾਣ ਦੇ ਬਾਹਦ ਅੜੀ ਹੋਈ। ਰੁਮਾਲ ਤੇ ਘੱਟਾ ਪਿਆ ਹੋਇਆ ਸੀ ਅਤੇ ਇਉਂ ਜਾਪ ਰਿਹਾ ਸੀ ਕਿ ਮਰਨ ਵਾਲੀ ਬੁਢੀ ਦਾ ਸੌਣ ਵਾਲਾ ਕਮਰਾ ਸੀ।

ਅਸਾਂ ਉਸ ਕਮਰੇ ਵਿਚ ਪਏ ਹੋਏ ਕਪ-ਬੋਰਡਾਂ ਦੇ ਦਰਾਜ਼ ਖੋਲ ਕੇ ਵੇਖੇ ਤਾਂ ਉਹਨਾਂ ਵਿਚ ਤੀਵੀਆ ਦੇ ਪਾਣ ਵਾਲੇ ਕਪੜੇ ਪਏ ਹੋਏ ਸਨ | ਦੋ ਚਿਠੀਆਂ ਗੋਲ ਕਰ ਕੇ ਧਾਗੇ ਨਾਲ ਲਪੇਟੀਆਂ ਹੋਈਆਂ ਵੀ ਸਾਨੂੰ ਮਿਲੀਆਂ | ਮੈਂ ਉਹ ਦੋਵੇਂ ਆਪਣੀ ਜੇਬ ਵਿਚ ਪਾ ਲਈਆਂ ! ਹੋਰ ਸਾਨੂੰ ਕੋਈ ਕੰਮ ਦੀ ਚੀਜ਼ ਨਾ ਲਭੀ । ਜਦੋਂ ਅਸੀਂ ਕਮਰੇ ਵਿਚੋਂ ਨਿਕਲਣ ਲਗੇ ਤੇ ਪੈਰਾਂ ਦੇ ਤੁਰਨ ਦਾ ਖੜਾਕ ਸਾਨੂੰ ਸੁਣਾਈ ਦਿੱਤਾ ! ਇਉਂ ਜਾਪਦਾ ਸੀ ਜਿਵੇਂ ਕੋਈ ਸਾਡੇ ਅਗੇ ਅਗੇ ਤੁਰਿਆ ਜਾ ਰਿਹਾ ਹੁੰਦਾ ਹੈ । ਅਸੀਂ ਤਿੰਨ ਕਮਰੇ ਹੋਰ ਵੇਖੇ ਅਤੇ ਉਹਨਾਂ ਵਿਚੋਂ ਕੋਈ ਖ਼ਾਸ ਚੀਜ਼ ਨ ਲੱਭੀ । ਪਰ ਪੈਰਾਂ ਦਾ ਖੜਾਕ ਸਾਡੇ ਅਗੇ ਅਗੇ ਹੀ ਸੁਣਾਈ ਦੇਂਦਾ ਸੀ। ਮੈਂ ਪੌੜੀਆਂ ਉਤਰ ਰਿਹਾ ਸਾਂ ਜਦੋਂ ਕਿ ਕਿਸੇ ਨਾ ਦਿਸਣ ਵਾਲੇ ਨੇ ਮੇਰੀ ਵੀਣੀ ਘੁਟ ਕੇ ਫੜ ਲਈ ਤੇ ਮੇਰੀ ਜੇਬ ਵਿਚੋਂ ਉਹ ਦੋਵੇਂ ਚਿਠੀਆਂ ਕਢਣ ਦੇ ਯਤਨ ਕੀਤੇ । ਪਰ ਜਦੋਂ ਮੈਂ ਆਪਣੇ

੨੩