ਪੰਨਾ:Sariran de vatandre.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ ਤਾਕਿ ਇਕ ਚੰਗੀਆਂ ਵਾਦੀਆਂ ਵਾਲਾ ਸਰੀਰ ਹੋਵੇ ਤੇ ਦੂਜਾ ਭੈੜੀਆਂ ਵਾਲਾ ਹੋਵੇ । ਹੁਣ ਸੁਆਲ ਇਹ ਸੀ ਕਿ ਇਹ ਹੋ ਕਿੱਦਾਂ ਸਕਦਾ ਹੈ । ਮੈਂ ਚਾਰ ਚੁਫੇਰੇ ਭਜ-ਨੱਠ ਤੇ ਪੁਛ ਗਿਛ ਕਰਕੇ ਡਿੱਠਾ ਕਿ ਸੰਸਾਰ ਦਾ ਕੋਈ ਧਰਮ, ਅਵਤਾਰ, ਗੁਰੂ, ਪੀਰ, ਫਕੀਰ, ਜਾਦੂ ਨੇ ਆਦਿ ਮੇਰੀ ਇਸ ਵਿਚ ਕੋਈ ਸਹਾਇਤਾ ਨਹੀਂ ਕਰ ਸਕਦੇ। ਹਾਰ ਥੱਕ ਕੇ ਮੈਂ ਸਾਇੰਸ ਤੇ ਡਾਕਟਰੀ ਦੀ ਸਹਾਇਤਾ ਹੀ ਚੰਗੀ ਸਮਝੀ। ਮੈਂ ਇਹ ਵਿਚਾਰ ਕੀਤੀ ਕਿ ਜੇਕਰ ਮੈਂ ਸੰਸਾਰ ਵਿਚ ਉਚ ਪਦਵੀ ਦਾ ਹੋਣਾ ਚਾਹੁੰਦਾ ਹਾਂ ਤਾਂ ਚੰਗੇ ਕਰਮ ਕਰਕੇ ਹੋ ਜ਼ਰੂਰ ਜਾਵਾਂਗਾ ਪਰ ਕਿਸੇ ਨਾ ਕਿਸੇ ਦਿਨ ਮੇਰੇ ਭੈੜੇ ਕਰਮ ਮੈਨੂੰ ਮਜਬੂਰ ਕਰਕੇ ਫੇਰ ਹੇਠਾਂ ਡੇਗ ਕੇ ਬਦਨਾਮ ਕਰ ਦੇਣਗੇ । ਏਦਾਂ ਚੰਗੇ ਮੰਦੇ ਹੋਣਾ ਸੰਸਾਰੀ ਜੀਵਾਂ ਨੂੰ ਵਹਿਗੁਰੂ, ਭਗਵਾਨ , ਜਾਂ ਅੱਲਾ ਪਾਕ ਨੇ ਇਕ ਬਲਾ ਜਿਹੀ ਲਾਈ ਹੋਈ ਹੈ । ਤਾਕਿ ਜੀਵ ਜੰਮਦਾ ਹੀ ਚੰਗੇ ਮੰਦੇ ਕਰਮਾਂ ਵਿਚ ਫਸ ਕੇ ੮੪ ਦੇ ਗੇੜ ਵਿਚ ਭਟਕਦਾ ਫਿਰੇ।"

ਇਹ ਧਰਤੀ ਕਰਮ ਧਰਤੀ ਹੈ । ਕਰਮ ਕਰਨਾ ਜੀਵ ਦਾ ਕਰਤੱਵ ਹੈ । ‘‘ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ’’ ‘ਕਰਮੀ ਆਪੋ ਆਪਣੀ ਕਿਆ ਨੇੜੈ ਕਿਆ ਦੂਰਿ ॥ ਕਰਮ ਕਰਨ ਤੋਂ ਬਗੈਰ | ਸਾਧਾਰਨ ਤੌਰ ਤੇ ਜੀਵ ਰਹਿ ਵੀ ਨਹੀਂ ਸਕਦਾ। ਹਰੇਕ ਜੀਵ ਨੂੰ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ ਕਰਮ (ਕੰਮ) ਜੋ ਕਰਦਾ ਹੈ ਜੀਵ ਆਤਮਾਂ ਹੀ ਕਰਦਾ ਹੈ । ਮਨ ਆਤਮਾਂ ਇਕ ਅੰਦਰਲਾ ਇੰਦਰਾ ਹੈ । ਜਿਸ ਰਾਹੀਂ ਆਤਮਾਂ ਕੰਮ ਕਰਦਾ ਹੈ । ਕੰਮ ਦਾ ਪਰਭਾਵ ਮਨ ਰਾਹੀਂ, ਆਤਮਾਂ ਤੇ ਹੀ ਪੈਂਦਾ ਹੈ । ਆਤਮਾਂ ਦੀ ਸ਼ਕਤੀ ਹੀ ਮਨ ਵਿਚ ਕੰਮ ਕਰਦੀ ਹੈ । ਮਨ ਹੋਰ ਸਭ ਬਾਹਰ ਦਿਆਂ ਇੰਦਰਿਆਂ ਦਾ ਕੇਂਦਰ ਹੈ। ਬਾਹਰ ਦੀਆਂ ਧਿਆਨ ਇੰਦਰੀਆਂ ਅੱਖਾਂ, ਕੰਨ, ਆਦਿ ਦਾ ਸੰਬੰਧ ਜਦ ਮਨ ਮਨ ਨਾਲ ਜੁੜਦਾ ਹੈ ਤਾਂ ਬਾਹਰ ਦੀਆਂ ਸਭ


੧੮੭