ਪੰਨਾ:Sariran de vatandre.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਸਤੂਆਂ ਦਾ ਗਿਆਨ ਮਨ ਰਾਹੀਂ ਅਗੋਂ ਆਤਮਾਂ ਨੂੰ ਹੀ ਹੁੰਦਾ ਹੈ । ਬਾਹਰੀ ਇੰਦਰੀਆਂ ਦਾ ਅਫਸਰ ਮਨ ਹੈ ਤੇ ਮਨ ਦਾ ਰਾਜਾ ਆਤਮਾਂ ਹੈ। ਅਸਲ ਵਿਚ ਇੰਦਰਿਆਂ ਵਿਚ ਆਤਮਾਂ ਤੋਂ ਬਿਨਾਂ ਕੋਈ ਸੁਤੰਤਰ, ਸ਼ਕਤੀ ਨਹੀਂ ਹੈ ।

ਕਿਉਂਕਿ ਕਰਮ ਉਸ ਭਗਵਾਨ ਦੀ ਲਾਈ ਬਲਾ ਹੈ । ਕੋਈ ਵਿਰਲਾ ਹੀ ਇਹਨਾਂ ਕਰਮਾਂ ਦੀ ਜ਼ੰਜੀਰ ਕੱਟ ਕੇ ਵਾਹਿਗੁਰੂ ਦੀ ਜੋਤੀ ਜੋਤ ਨਾਲ ਮਿਲਦਾ ਹੈ । ਨਹੀਂ ਤਾਂ ਸਿਰਜਨਹਾਰ ਤੋਂ ਅੱਡ ਹੋਈਆਂ ਆਤਮਾਵਾਂ ਚੌਰਾਸੀ ਲੱਖ ਜੂਨਾਂ ਵਿਚ ਹੀ ਭਟਕ ਦੀਆਂ ਫਿਰਦੀਆਂ ਹਨ । ਕਰਮ ਕਾਂਡ ਦਾ ਨਿਯਮ ਅਕਾਲ ਪੁਰਖ ਨੇ ਸ਼ਾਇਦ ਏਸੇ ਲਈ ਹੀ ਬਣਾਇਆ ਸੀ ਕਿ ਕਿਤੇ ਸਵਰਗ ਜਿਸਨੂੰ ਸਿਖ ਸੱਚ ਖੰਡ ਤੇ ਮੁਸਲਮਾਨ ਭਰਾ ਬਹਿਸ਼ਤ ਤੇ ਹਿੰਦੂ ਸਵਰਗ ਕਹਿੰਦੇ ਹਨ ਛੇਤੀ ਨਾ ਜ਼ਾਇਆ ਕਰਨ ਅਤੇ ਯੁੱਧ ਦੇ ਸਮੇਂ ਵਾਂਗ ਪਰਮੇਸ਼ਵਰ ਨੂੰ ਵੀ ਵਾਰ ਕੁਆਲਟੀ ਵਰਗੇ ਟੈਮਪੋਰੇਰੀ ਸਵਰਗ ਬਣਾ ਕੇ ਝੱਟ ਨਾ ਟਪੌਣਾਂ ਪਿਆ ਕਰੇ ।ਏਸੇ ਲਈ ਕਰਮ ਕਾਂਡ ਦਾ ਜਾਲ ਪਰਮੇਸ਼ਵਰ ਨੇ ਜੀਵਾਂ ਲਈ ਲਾ ਛਡਿਆ ਹੋਇਆ ਹੈ ਅਤੇ ਜੀਵ ਜੰਮਦੇ ਹੀ ਇਸ ਫਾਹੀ ਵਿਚ ਫਸਣ ਲੱਗ ਪੈਂਦੇ ਹਨ।

"ਇਹੋ ਸੋਚ ਕੇ ਮੈਂ ਇਸ ਦੀ ਖੋਜ ਵਿਚ ਜੁੱਟ ਗਿਆ ਤੇ ਸੋਚਿਆ ਕਿ ਕੋਈ ਇਹੋ ਜਿਹੀ ਵਸਤੁ ਵੀ ਹੋ ਸਕਦੀ ਹੈ ਜਿਸ ਨਾਲ ਸਰੀਰਕ ਮਾਸ ਵਧ ਘੱਟ ਹੋ ਕੇ ਰੁਪ ਵੀ ਵੱਖਰਾ ਹੋ ਸਕੇ ਜਿੱਦਾਂ ਕਿ ਹਵਾ ਬਾਰੀ ਦੇ ਪਰਦੇ ਉਡਾ ਦੇਦੀ ਹੈ।”

"ਮੈਂ ਦੋ ਕਾਰਨਾਂ ਕਰਕੇ ਏਸ ਸਾਇੰਸ ਦੀ ਆਪਣੀ ਖੋਜ ਨਾਲ ਏਦਾਂ ਕਰ ਦੇਣ ਦੀ ਬਹਿਸ ਵਿਚ ਪੈਣਾ ਚਾਹੁੰਦਾ ਹਾਂ । ਇਕ ਤਾਂ ਇਹ ਹੈ ਕਿ ਆਤਮਾਂ ਜਿੰਨਾਂ ਚਿਰ ਸ਼ੁੱਧ ਨਾ ਹੋ ਜਾਵੇ ਉਹ ਚੌਰਾਸੀ ਦੇ ਗੇੜ ਵਿਚ ਹੀ ਇਕ ਜੂਨ ਤੋਂ ਦੂਜੀ ਵਿਚ ਭਟਕਦੀ ਫਿਰਦੀ ਹੈ ਤੇ


੧੮੮