ਪੰਨਾ:Sariran de vatandre.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੇ ਜੂਨ ਲਈ ਨਵਾਂ ਹੀ ਸਰੀਰ ਧਾਰਨ ਕਰਦੀ ਹੈ ਪਰ ਇਕ ਵਾਰ ਹੀ ਮਾਨਸ ਜਨਮ ਵਿਚ ਹੀ ਆਉਂਦੀ ਹੈ ਤੇ ਜੇਕਰ ਏਸ ਜਨਮ ਵਿਚ ਵੀ ਸ਼ੁੱਧ ਨਾ ਹੋਵੇ ਤਾਂ ਫੇਰ ਉਸੇ ਚੌਰਾਸੀ ਦੇ ਗੇੜ ਵਿਚ ਹੀ ਪੈ ਜਾਂਦੀ ਹੈ। ਏਸ ਲਈ ਮੈਂ ਕਿਸੇ ਐਸੀ ਵਸਤੂ ਦੀ ਖੋਜ ਵਿਚ ਸਾਂ ਜੋ ਆਤਮਾਂ ' ਨੂੰ ਚੰਗੀ ਤੋਂ ਮੰਦੀ ਤੇ ਫੇਰ ਚੰਗੀ ਕਰਕੇ ਉਸ ਪਰਮੇਸ਼ਵਰ ਦੀ ਜੋਤ ਵਿਚ ਛੇਤੀ ਤੋਂ ਛੇਤੀ ਮਿਲਾ ਦੇਵੇ ।

ਦੁਜੇ ਮੈਂ ਇਹ ਖੋਜ ਕਰ ਰਿਹਾ ਸਾਂ ਕਿ ਜਿਹੜੀ ਵਸਤੂ ਸਰੀਰ ਦੇ ਮਾਸ ਤੇ ਰੂਪ ਨੂੰ ਇਕ ਤਰ੍ਹਾਂ ਦੀ ਕਰ ਦੇਂਦੀ ਹੈ ਤਾਂ ਜ਼ਰੂਰ ਹੀ ਕੋਈ ਹੋਰ ਵਸਤੁ ਵੀ ਹੋ ਸਕਦੀ ਹੈ ਜੋ ਇਸਨੂੰ ਦੂਜੀ ਭਾਂਤ ਦਾ ਕਰਕੇ ਫੇਰ ਉਹੋ ਜਿਹਾ ਹੀ ਕਰ ਦੇਵੇ ਕਿਉਂਕਿ ਜੇ ਮੰਦੇ ਕਰਮ ਕਰਕੇ ਆਤਮਾਂ ਮੰਦੀ ਹੋ ਜਾਂਦੀ ਹੈ ਪਰ ਇਹ ਅਸਰ ਬਾਹਰੀ ਇੰਦਰਿਆਂ ਦਾ | ਮਨ ਦੇ ਰਾਹੀਂ ਆਤਮਾਂ ਤੇ ਪੈ ਕੇ ਹੋਇਆ ਕਰਦਾ ਹੈ। ਹੁਣ ਵਿਚਾਰ ਵਾਲੀ ਗੱਲ ਇਹ ਹੈ ਕਿ ਇਹ ਵੀ ਹੋ ਸਕਦਾ ਹੈ ਤੇ ਸੰਭਵ ਹੈ ਕਿ ਸਰੀਰ ਖਾਸ ਖਾਸ ਦੁਆਈਆਂ ਦਾ ਅਸਰ ਹੋ ਕੇ ਮਨ ਰਾਹੀਂ ਆਤਮਾਂ ਤੇ ਵੀ ਹੋ ਜਾਵੇ । ਕੇਵਲ ਇਹੋ ਨਹੀਂ, ਸਗੋਂ ਕੋਈ ਹੋਰ ਰੂਪ ਧਾਰ ਕੇ ਫੇਰ , ਉਸੇ ਰੂਪ ਵਿਚ ਵੀ ਆ ਜਾ ਸਕਦਾ ਹੋਵੇ । ਇਹ ਸੀ ਮੇਰੀ ਖੋਜ ਦਾ ਮੁੱਢ ਜਿਸਦੇ ਪੂਰਾ ਕਰਨ ਲਈ ਤੇ ਮੈਂ ਬੜਾ ਉਤਾਵਲਾ ਸਾਂ ।

"ਮੈਂ ਖੋਜ ਆਰੰਭ ਕਰਨ ਤੋਂ ਪਹਿਲਾਂ ਕਿੰਨਾ ਚਿਰ ਇਹ ਸੋਚਦਾ ਰਿਹਾ ਸਾਂ ਕਿਉਂ ਜੋ ਦੁਆਈ ਥੋੜੀ ਜਿਹੀ ਸਰੀਰ ਵਿਚ ਐਨੀ ਅਦਲ ਬਦਲ ਕਰ ਸਕਦੀ ਹੈ, ਤਾਂ ਇਹ ਵੀ ਹੋ ਸਕਦਾ ਹੈ ਕਿ ਜੇ ਇਹ ਥੋੜੀ ਜਿਹੀ ਵੀ ਵੱਧ ਖਾਧੀ ਗਈ ਤਾਂ ਮੌਤ ਕਰ ਦੇਵੇਗੀ। ਪਰ ਮੈਂ ਖੋਜ ਵਿਚ ਜੁਟਿਆ ਰਿਹਾ ਅਤੇ ਅਖੀਰ ਵਿਚ ਮੈਨੂੰ ਸਫਲਤਾ ਪ੍ਰਾਪਤ ਹੋ ਹੀ ਗਈ । ਮੈਂ ਕਈ ਦੁਆਈਆਂ ਮਿਲਾ ਕੇ ਦੋ ਤਰ੍ਹਾਂ ਦੇ ਪਾਊਡਰ ਇਕ ਲਾਲ ਰੰਗ ਦਾ ਤੇ ਦੂਜਾ ਚਿਟੇ ਰੰਗ ਦਾ ਬਨਾਉਣ ਵਿਚ ਸਫਲ ਹੋ


੧੮੯