ਪੰਨਾ:Sariran de vatandre.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆ । ਹੁਣ ਔਕੜ ਇਹ ਸੀ ਕਿ ਮੈਂ ਤਾਂ ਖੋਜ ਕੁੱਤਿਆਂ ਤੇ ਬਿੱਲੀਆਂ ਤੇ ਕੀਤੀ ਸੀਂ ਮਨੁੱਖ ਲਈ ਇਹਦੀ ਮਿਣ ਕਿੱਦਾਂ ਲੱਭੀ ਜਾਏ। ਅੰਤ ਵਿਚ ਮੈਂ ਕੁਤੇ ਤੇ ਵਰਤੀ ਮਿਣਤੀ ਨਾਲੋਂ ਦਸਵਾਂ ਹਿੱਸਾ ਘੱਟ ਜਕ-ਤੱਕਾ ਕਰਕੇ ਲਾਲ ਪਾਉਡਰ ਪਾਣੀ ਵਿਚ ਹੱਲ ਕਰ ਕੇ ਆਪ ਹੀ ਪੀ ਲਿਆ ! ਪੀਂਦੇ ਸਾਰੇ ਮੇਰੇ ਸਾਰੇ ਸਰੀਰ ਦੀਆਂ ਹੱਡੀਆਂ ਟੁੱਟਣ ਲੱਗ ਪਈਆਂ ਦਿਲ ਕੱਚਾ ਜਿਹਾ ਹੋਣ ਲੱਗ ਪਿਆ ਅੱਖਾਂ ਲਾਲ ਸੁਰਖ ਹੋ ਗਈਆਂ । ਸਰੀਰ ਦਾ ਰੰਗ ਧੂ ਵਰਗਾ ਕਾਲਾ ਹੋ ਗਿਆ , ਅਤੇ ਨਾਲ ਹੀ ਉਲਟੀ ਆ ਗਈ । ਪਰ ਇਹ ਸਭ ਕੁਝ ਇਕ ਮਿੰਟ ਵਿਚ ਹੀ ਪੂਰਾ ਹੋ ਗਿਆ ਅਤੇ ਫੇਰ ਮੋਨੂੰ ਏਦਾਂ ਭਾਸਣ ਲੱਗ ਪਿਆ ਜਿੱਦਾਂ ਕਿ ਮੇਰੇ ਸਰੀਰ ਵਿਚ ਕੋਈ ਨਵੀਂ ਚੀਜ਼ ਆ ਗਈ ਹੁੰਦੀ ਹੈ । ਮੇਰੇ ਕਪੜੇ ਸਰੀਰ ਤੋਂ ਵਡੇ ਹੋਏ ਹੋਏ ਜਾਪਣ ਲਗ ਪਏ । ਆਯੂ ਵੀ ਕੁਝ ਜੁਆਨੀ ਵਿਚ ਆਈ ਜਾਪਣ ਲਗ ਪਈ ਅਤੇ ਸਰੀਰ ਦੀ ਤਾਕਤ ਵੀ ਅਗੇ ਨਾਲੋਂ ਬਹੁਤੀ ਹੋ ਗਈ ਜਾਪਣ ਲੱਗੀ। ਇਕ ਹੋਰ ਵਡੀ ਅਚੰਭੇ ਦੀ ਗੱਲ ਹੋ ਗਈ ਕਿ ਮੇਰੇ ਮਨ ਵਿਚ ਭੈੜੀਆਂ, ਬੁਰੀਆਂ ਤੇ ਲਚੇ ਲਫੰਗਿਆਂ ਵਾਲੀਆਂ ਵਾਸ਼ਨਾ ਹੀ ਆ ਰਹੀਆਂ ਜਾਪਦੀਆਂ ਸਨ । ਸ਼ਾਇਦ ਉਹ ਏਸ ਕਰਕੇ ਸਨ, ਕਿ ਨਵੇਂ ਨਵੇਂ ਸਰੀਰ ਵਿਚ ਦੀ ਆਤਮਾਂ ਕੋਈ ਭੈੜੀ ਸੀ | ਚੰਗੀ ਭਲੇ ਮਾਣਸਾਂ ਵਾਲੀ ਗੱਲ ਕੋਈ ਸੁਝਦੀ ਹੀ ਨਹੀਂ ਸੀ। ਮੈਂ ਇਹ ਵੇਖ ਕੇ ਬੜਾ ਖੁਸ਼ ਹੋਇਆ ਕਿ ਮੇਰੇ ਸਰੀਰ ਦੀਆਂ ਭੈੜੀਆਂ ਤੇ ਗੰਦੀਆਂ ਵਾਸ਼ਨਾਵਾਂ , ਇਕ ਥਾਂ ਤਾਂ ਹੋ ਗਈਆਂ ਹਨ ਅਤੇ ਮੈਂ ਏਸ ਦੀ ਖੋਜ ਕਰ ਰਿਹਾ ਸਾਂ । ਮੈਂ ਵਾਹਿਗਰ ਦਾ ਧੰਨਵਾਦ ਕਰਨ ਲਈ ਉਤਾਂਹ ਹੱਥ ਚਕੇ ਤਾਂ ਮੈਂ ਅਸਚਰਜ ਜਿਹਾ ਹੋ ਗਿਆ ਕਿਉਂਕਿ ਮੈ ਵੇਖਿਆ ਕਿ ਮੇਰੇ ਹੱਥ ਤੇ ਬਾਹਵਾਂ ਛੋਟੀਆਂ ਹੋ ਗਈਆਂ ਹੋਈਆਂ ਹਨ ।

“ਮੇਰੀ ਬੈਠਕ ਵਿਚ ਜਿਥੇ ਮੈਂ ਬਹਿ ਕੇ ਦੁਆਈ ਪੀਤੀ ਸੀ


੧੬o