ਪੰਨਾ:Sariran de vatandre.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿ ਸਕਦਾ ਕਿ ਡਾਕਟਰ ਨੂੰ ਇਹ ਅੰਮਕਾ ਭੈੜਾ ਕਰਮ ਕਰ ਕੇ ਆਪਣਾ ਨਾਮ ਬਦਨਾਮ ਕਿਉਂ ਕਰ ਲਿਆ ਹੈ। ਅਜ ਤੋਂ ਡਾਕਟਰ ਹੁਸ਼ਿਆਰ ਸਿੰਘ, ਕੇਵਲ ਚੰਗੇ ਕਰਮ ਕਰਨ ਵਾਲਾ ਤੇ ਗੁਪਤ ਸਿੰਘ ਕੇਵਲ ਭੈੜੇ ਕਰਮ ਕਰਨ ਵਾਲਾ ਹੋਵੇਗਾ । ਇਹ ਕਰਨ ਵਿਚ ਮੈਂ ਪਰਮੇਸ਼ਰ ਦੇ ਹੁਕਮ ਦੀ ਅਦੂਲੀ ਕੀਤੀ ਸੀ ਉਸ ਨੇ ਤਾਂ ਮਨੁਖੀ ਜੀਵ ਦੇ ਹਰ ਇਕ ਸਰੀਰ ਵਿਚ ਹੀ ਚੰਗੇ ਮੰਦੇ ਕਰਮ ਕਰਨ ਦੀ ਸਮਰਥਾ ਦਿਤੀ ਹੋਈ ਸੀ ਇਸਦਾ ਇਕ ਲਾਭ ਇਹ ਸੀ ਕਿ ਮੰਦੇ ਕਰਮ ਕਰਨ ਲਗਿਆਂ ਸਰੀਰ ਦੇ ਚੰਗੇ ਕਰਮ ਇਹ ਪ੍ਰੋਟੈਸਟ ਕਰਦੇ ਰਹਿੰਦੇ ਹਨ ਕਿ ਹੈ ਮਨ ਜ਼ਰਾ ਸੋਚ ਸਮਝ ਕੇ ਇਹ, ਭੈੜਾ ਕਰਮ ਕਰ ਕਿਉਂਕਿ ਜੇ ਏਦਾਂ ਤੂੰ ਭੈੜੇ ਕਰਮ ਕਰਨ ਲੱਗ ਪਿਉਂ ਤਾਂ ਚੰਗੇ ਕਰਮਾਂ ਦੀ ਗਿਣਤੀ ਘੱਟ ਹੋ ਜਾਵੇਗੀ ਤੇ ਫੇਰ ਪਛੋਤਾਵਾ ਲਗੇਗਾ । ਪਰ ਮੈਂ ਤਾਂ ਇਕ ਸਰੀਰ ਵਿਚ ਚੰਗੇ ਤੇ ਇਕ ਵਿਚ ਮੰਦੇ ਵੰਡ ਦਿਤੇ ਹਨ, ਹੁਣ ਮੰਦੇ ਕਰਮ ਕਰਨ ਵਾਲੇ ਸਰੀਰ ਨੂੰ ਕੋਈ ਰੋਕਣ ਵਾਲਾ ਹੀ ਨਹੀਂ ਕਿ ਇਹ ਕਰਮ ਕਿਉਂ ਕਰਨ ਲੱਗਾ ਹੈਂ ਏਸ ਲਈ , ਇਹ ਮੰਦੇ ਕਰਮ ਕਰਨ ਵਾਲਾ ਸਦਾ ਮੰਦੀਆਂ ਵਾਸ਼ਨਾਂ ਦੇ ਵਿਚਾਰ ਹੀ ਕਰੇਗਾ ਅਤੇ ਏਸ ਪਰੋਟੈਸਟ ਕਰਕੇ ਕਰਮ ਹਟਾਉਣ ਵਾਲਾ ਕੋਈ ਨਹੀਂ ਹੈ ਸੋ ਜਦੋਂ ਵੀ ਜਿੰਨੇ ਵੀ ਪਾਪ ਤੇ, ਮੰਦੇ ਕਰਮ ਕਰੇਗਾ ਉਤਨੇ ਹੀ ਥੋੜੇ ਹਨ।"

ਮੈਂ ਕੁਝ ਦੇਰ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਉੱਠ ਖਲੋਤਾ ॥ ਕਿਉਂਕਿ ਅਜੇ ਦੂਜੀ ਰਹਿੰਦੀ ਖੋਜ ਜਿਸਨੇ ਮੈਨੂੰ ਗੁਪਤ ਸਿੰਘ ਤੋਂ ਫੇਰ ਡਾਕਟਰ ਹੁਸ਼ਿਆਰ ਸਿੰਘ ਕਰਨਾ ਹੈ ਅਜੇ ਵਰਤ ਕੇ ਵੇਖਣੀ ਬਾਕੀ ਸੀ ਅਤੇ ਇਹ ਦਿਨ ਦੇ ਚੜਨ ਤੋਂ ਪਹਿਲੋਂ ਪਹਿਲੋਂ ਪੂਰੀ ਹੋਣੀ ਜ਼ਰੂਰੀ ਸੀ। ਏਸ ਲਈ ਮੈਂ ਝੱਟ ਪੱਟ ਫੇਰ ਆਪਣੀ ਲਾਇਬਾਰੇਟਰੀ ਵਿਚ ਪੁਜ ਗਿਆ ਤਾਕਿ ਕੋਈ ਮੈਨੂੰ ਗੁਪਤ ਸਿੰਘ ਦੇ ਸਰੀਰ ਵਿਚ


੧੯੨