ਪੰਨਾ:Sariran de vatandre.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਦੇ ਰੂਪ ਵਿਚ ਵੇਖਿਆ ਪਰ ਉਹ ਹੈਰਾਨ ਤਾਂ ਏਸ ਗੱਲ ਤੋਂ ਹੁੰਦੇ ਹੋਣਗੇ ਕਿ ਇਹ ਗੁਪਤ ਸਿੰਘ ਸਵੇਰੇ ਸਵੇਰੇ ਕੀ ਕਰਨ ਆ ਗਿਆ ਹੈ । ਖੈਰ ਮੇਂ ਅੰਦਰ ਪੁਜ ਕੇ ਦੁਆਈ ਪੀ ਕੇ ਡਾਕਟਰ ਦਾ ਰੂਪ ਧਾਰਨ ਕਰਕੇ ਚਾਹ ਪੀਣ ਮੇਜ਼ ਤੇ ਆ ਬੈਠਾ|"

"ਪਰ ਅਜ ਮੈਨੂੰ ਭੁਖ ਹੀ ਨਹੀਂ ਸੀ ਜਾਪਦੀ ਕਿਉਂਕਿ ਮੇਰੇ ਮਨ ਵਿਚ ਸਹਿਮ ਜਿਹਾ ਬੈਠ ਗਿਆ ਹੋਇਆ ਸੀ ਕਿ ਮੈਂ ਹੁਸ਼ਿਆਰ ਸਿੰਘ ਬਗੈਰ ਦੁਆਈ ਪੀਤੇ ਗੁਪਤ ਸਿੰਘ ਕਿੱਦਾਂ ਹੋ ਗਿਆ ਹਾਂ । ਦੁਜੇ ਕੁਝ ਦਿਨਾਂ ਤੋਂ ਗੁਪਤ ਸਿੰਘ ਮੋਟਾ ਤਾਜ਼ਾ ਤੇ ਕੱਦ ਵਿਚ ਵੀ ਲੰਮਾ ਜਿਹਾ ਹੋਇਆ ਜਾਪਣ ਲਗ ਪਿਆ ਸੀ। ਹੁਣ ਮੈਨੂੰ ਸੋਚ ਆਈ ਕਿ ਜੇ ਗੁਪਤ ਸਿੰਘ ਦੇ ਕਰਮ ਏਦਾਂ ਹੀ ਵਧਦੇ ਗਏ ਤਾਂ ਮੇਰੀ ਖੋਜ ਦੇ ਅਧਾਰ ਤੇ ਗੁਪਤ ਸਿੰਘ ਦੇ ਮੰਦੇ ਕਰਮਾਂ ਦੀ ਗਿਣਤੀ ਮਿਣਤੀ ਮੇਰੇ ਹੁਸ਼ਿਆਰ ਸਿੰਘ ਦੇ ਚੰਗੇ ਕਰਮਾਂ ਦੀ ਗਿਣਤੀ ਮਿਣਤੀ ਨਾਲੋਂ ਵੱਧ ਹੋ ਜਾਵੇਗਾ। ਏਸ ਲਈ ਇਹ ਜ਼ਰੂਰੀ ਹੋ ਜਾਵੇਗਾ ਕਿ ਮੰਦੇ ਕਰਮ ਕਰਨ ਵਾਲਾ ਸਰੀਰ ਗਿਣਤੀ ਮਿਣਤੀ ਦੇ ਅਧਾਰ ਨਾਲ ਮੋਟਾ ਤੇ ਲੰਮਾਂ ਹੋ ਜਾਵੇਗਾ ਤੇ ਚੰਗੇ ਕਰਮਾਂ ਵਾਲਾ ਮੇਰਾ ਰੂਪ ਮਾੜਾ ਤੇ ਛੋਟੇ ਕੱਦ ਵਾਲਾ ਹੋ ਜਾਵੇਗਾ, ਅਤੇ ਇਹੋ ਹੀ ਹੁਣ ਹੋ ਰਿਹਾ ਜਾਪਦਾ ਹੈ। ਕਿਉਂਕਿ ਗੁਪਤ ਸਿੰਘ ਕੁਝ ਦਿਨਾਂ ਤੋਂ ਮੋਟਾ ਤੇ ਕੱਦ ਦਾ ਲੰਮਾਂ ਉਤਨਾ ਹੀ ਹੋ ਗਿਆ ਹੋਇਆ ਜਾਪਦਾ ਹੈ ਜਿੰਨੀ ਕੁ ਗਿਣਤੀ ਮਿਣਤੀ ਮੰਦੇ ਕਰਮਾਂ ਦੀ ਚੰਗੇ ਕਰਮਾਂ ਕੋਲੋਂ ਵਧ ਹੋ ਗਈ। ਜੇ ਇਹੋ ਹੀ ਤੋਰ ਮੰਦੇ ਕਰਮਾਂ ਦੇ ਵਧਣ ਦੀ ਰਹੀ ਤਾਂ ਇਸ ਵਿਚ ਕੋਈ ਸੰਦੇਹ ਨਹੀਂ ਹੋਵੇਗਾ ਕਿ ਮੈਨੂੰ ਬਹੁਤੇ ਚਿਰ ਲਈ ਗੁਪਤ ਸਿੰਘ ਦੇ ਰੂਪ ਵਿਚ ਹੀ ਸਦਾ ਰਹਿਣਾ ਪਵੇਗਾ ਅਤੇ ਹੁਸ਼ਿਆਰ ਸਿੰਘ ਥੋੜੇ ਚਿਰ ਲਈ । ਕਿਉਂ ਕਿ ਕੱਦ ਕਾਠ ਮੇਰੇ ਦੋਹਾਂ ਸਰੀਰਾਂ ਦਾ ਕੇਵਲ ਚੰਗੇ ਮੰਦੇ ਕਰਮ ਦਾ ਆਪਸ ਵਿਚ ਵੱਧ ਘੱਟ ਹੋਣ ਤੇ ਹੀ ਹੈ ।


੧੯੮