ਪੰਨਾ:Sariran de vatandre.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਸ਼ੀਆਂ ਵਿਚ ਹਿਸਾ ਲੈ ਕੇ ਖੁਸ਼ ਹੁੰਦਾ ਸੀ । ਪਰ ਗੁਪਤ ਸਿੰਘ ਹੁਸ਼ਿਆਰ ਸਿੰਘ ਦਾ ਰੂਪ ਵੇਖ ਕੇ ਸੜਦਾ ਹੁੰਦਾ ਸੀ ਕਿਉਂਕਿ ਉਸ ਰੂਪ ਵਿਚ ਮੰਦੇ ਕਰਮ ਦੀ ਆਗਿਆ ਹੀ ਨਹੀਂ ਸੀ ਹੁਸ਼ਿਆਰ ਸਿੰਘ ਦਾ ਗੁਪਤ ਸਿੰਘ ਨਾਲ ਪਿਤਾ ਪੁਤਰ ਵਰਗਾ ਪਿਆਰ ਤੇ ਬੰਧਨ ਸੀ ਕਿਉਂਕਿ ਗੁਪਤ ਸਿੰਘ ਦਾ ਰੂਪ ਹੁਸ਼ਿਆਰ ਸਿੰਘ ਵਿਚੋਂ ਹੀ ਤਾਂ ਬਣਿਆ ਸੀ। ਪਰ ਇਸ ਦੇ ਉਲਟ ਗੁਪਤ ਸਿੰਘ ਦਾ ਪਿਆਰ ਲੜਾਕੇ ਪੁਤਰ ਤੇ ਭਲੇ ਮਣਸ ਪਿਤਾ ਵਰਗਾ ਸੀ । ਕਿਉਂਕਿ ਭਲਾ ਮਾਣਸ ਪਿਤਾ ਹੁਸ਼ਿਆਰ ਸਿੰਘ ਲੜਾਕੇ ਪੁਤਰ ਨੂੰ ਆਪਣੇ ਸਾਹਮਣ ਕੋਈ ਮੰਦਾ ਕਰਮ ਕਰਨ ਹੀ ਨਹੀਂ ਸੀ ਦੇਂਦਾ, ਪਰ ਕਿਉਂਕਿ ਗੁਪਤ ਸਿੰਘ ਦਾ ਜਨਮ ਹੀ ਮੰਦੇ ਕਰਮ ਕਰਨ ਲਈ ਹੀ ਹੋਇਆ ਸੀ, ਏਸ ਲਈ ਡਾਕਟਰ ਦਾ ਰੂਪ ਉਹਨੂੰ ਬੁਰਾ ਲਗਦਾ ਸੀ ।"

"ਹੁਣ ਚੰਗੇ ਕਰਮ ਕਰਕੇ ਡਾਕਟਰ ਹੁਸ਼ਿਆਰ ਸਿੰਘ, ਜੇ ਮੈਂ ਬਣ ਕੇ ਰਹਿਣਾ ਚਾਹੁੰਦਾ ਹਾਂ ਤਾਂ ਮੈਨੂੰ ਮੰਦ ਕਰਮ ਕਰਨ ਵਿਚ ਰੋੜਾ ਅਟਕਦਾ ਹੈ । ਕਿਉਂਕਿ ਮੰਦੇ ਕਰਮ ਤੋਂ ਮੈਂ ਰੁਕ, ਨਹੀਂ ਸਾਂ ਕਦੇ ਵੀ ਸਕਦਾ, ਏਸੇ ਲਈ ਤਾਂ ਇਹ ਖੋਜ ਆਰੰਭ ਕੀਤੀ ਸੀ । ਪਰ ਗੁਪਤ ਸਿੰਘ ਬਣਕੇ ਰਹਿਣ ਨਾਲ ਵੈਰ ਵਿਰੋਧ, ਨਮੋਸ਼ੀ ਤੇ ਬਦਨਾਮੀ ਦਾ ਡਰ ਹੈ । ਪਰ ਇਹਨਾਂ ਤੋਂ ਪਰੇ ਇਕ ਹੋਰ ਵੀ ਗੱਲ ਹੈ । ਗੁਪਤ ਸਿੰਘ ਨੂੰ ਆਪਣੇ ਕੀਤੇ ਦਾ ਫਲ ਭਗਤਣ ਵਲ ਉੱਕਾ ਹੀ ਧਿਆਨ ਨਹੀਂ ਹੈ । ਉਹਦੇ ਚਿਤ ਚੇਤੇ ਵੀ ਨਹੀਂ ਕਿ ਮੰਦੇ ਕਰਮਾਂ ਦਾ ਫਲ ਬੜਾ ਹੀ ਮੰਦਾ ਹੁੰਦਾ ਹੈ ਤੇ ਹਰ ਇਕ ਆਤਮਾਂ ਨੂੰ ਇਹ ਭੁਗਤਣਾ ਪੈਂਦਾ ਹੈ ਪਰ ਗੁਪਤ ਸਿੰਘ ਤਾਂ ਟੈਮਪੋਰੇਰੀ ਰੂਪ ਹੈ ਅਸਲ ਵਿਚ ਤਾਂ ਹੁਸ਼ਿਆਰ ਸਿੰਘ ਦੀ ਆਤਮਾਂ ਇਸ ਸਾਰੇ ਕੀਤੇ ਦਾ ਫਲ ਭੁਗਤੇ ਉਹਨੂੰ ਕੀ ।

“ਅਖੀਰ ਵਿਚ ਬਹੁਤ ਸੋਚ ਵਿਚਾਰ ਕਰਕੇ ਮੈਂ ਏਸ ਸਿਟੇ ਤੇ ਪੂਜਾ ਕਿ ਡਾਕਟਰ ਹੁਸ਼ਿਆਰ ਸਿੰਘ ਦਾ ਰੂਪ ਰੱਖਣਾ ਹੀ ਚੰਗਾ ਜਾਤਾ


੨੦੦