ਪੰਨਾ:Sariran de vatandre.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂਕਿ ਇਸ ਵਿਚ ਭਲੇ ਪਿਉ ਨੇ ਮਿਤ੍ਰਾ ਦਾ ਮਿਲਾਪ ਤੇ ਧਰਮ ਦੇ ਚੰਗੇ ਕਰਮ ਹੋ ਸਕਦੇ ਹਨ | ਪਰ ਨਾ ਤਾਂ ਮੈਂ ਹਾਜੀ ਬਿਲਡਿੰਗ ਵਾਲਾ ਕਮਰਾ ਹੀ ਛਡਿਆ ਤੇ ਨਾ ਹੀ ਗੁਪਤ ਸਿੰਘ ਦੇ ਮੇਚ ਦੇ ਕਪੜੇ ਹੀ ਬਾਹਰ ਸੁਟੇ । ਦੋ ਮਹੀਨੇ ਤਕ ਮੈਂ ਡਾ ਹੁਸ਼ਿਆਰ ਸਿੰਘ ਧਰਮੀ 'ਤੇ ਚੰਗੇ ਕਰਮ ਕਰਨ ਵਾਲਾ ਬਣ ਕੇ ਰਿਹਾ। ਏਸ ਸਮੇਂ ਵਿਚ ਮੈਂ ਬਹੁਤ ਹੀ ਧਾਰਮਕ ਕੰਮ ਕੀਤੇ | ਸਾਰੇ ਮਿਤ੍ਰਾ ਨੂੰ ਪਾਰਟੀਆਂ ਤੇ ਬੁਲਾਵਾਂ ਦੇਕੇ ਸਦਿਆ ਤੇ ਉਹਨਾਂ ਦੇ ਘਰ ਆਉਣ ਜਾਣ ਲਗ ਪਿਆ । ਧਾਰਮਕ ਸੰਸਥਾਵਾਂ ਨੂੰ ਮਾਯਾ ਦੀ ਬੜੀ ਹੀ ਸਹਾਇਤਾ ਦੇਕੇ ਚੋਟੀ ਦਾ ਧਰਮੀ ਅਖਵਾਉਣ ਲਗ ਪਿਆ | ਪਰ ਫੇਰ ਮੰਦੇ ਕਰਮ ਕਰਨ ਲਈ ਦੌਰਾ ਆ ਪਿਆ। ਤੇ ਗੁਪਤ ਸਿੰਘ ਦੀਆਂ ਮੌਜਾਂ ਦੀ ਯਾਦ ਨੇ ਜ਼ੋਰ ਆ ਪਾਇਆ । ਤੇ ਅਕ ਥਕ ਕੇ ਮੈਂ ਫੇਰ ਦੁਆਈ ਪੀ ਕੇ ਇਕ ਦਿਨ ਗੁਪਤ ਸਿੰਘ ਦਾ ਰੂਪ ਧਾਰਨ ਕਰ ਲਿਆ | ਹੁਣ ਦੋ ਮਹੀਨਿਆਂ ਦੀਆਂ ਬੰਦ ਹੋਈਆਂ ਹੋਈਆਂ ਮੰਦੀਆਂ ਵਾਸ਼ਨਾਵਾਂ ਇਕ ਵਾਰ ਸੁਦਾਈਆਂ ਵਾਂਗ ਬਾਹਰ , ਨਿਕਲ ਆਈਆਂ । ਅਤੇ ਇਹਨਾਂ ਨੇ ਸ: ਦੌਲਤ ਸਿੰਘ ਦੇ ਸਰੀਰ ਨੂੰ ਸੋਟੀ ਨਾਲ ਮਾਰ ਮਾਰ ਕੇ ਸ਼ਾਂਤੀ ਕੀਤੀ । ਇਹ ਕਰ ਤਾਂ ਲਿਆ ਪਰ ਸਾਂਝੀ ਸੋਚ ਵਿਚਾਰ ਨੇ ਗੁਪਤ ਸਿੰਘ ਨੂੰ ਝਾੜ ਪਾਈ ਕਿ ਪਗਲੇ ਇਹ ਕੀ ਕਰ ਬੈਠਾ ਹੈ। ਹੁਣ ਆਪਣਾ ਬਚਾ ਛੇਤੀ ਨਾਲ ਕਰ ਲੈ। ਏਸੇ ਲਈ ਝਟ ਪਟ ਉਥੋਂ ਸਿਧਾਂ ਹੀ ਹਾਜੀ ਬਿਲਡਿੰਗ ਵਾਲੇ ਘਰ ਪੁਜਾ ਤੇ ਉਥੇ ਸਾਰੇ ਕਾਗਜ਼ ਚਿਠੀਆਂ ਤੇ ਚੈਕ ਬੁੱਕ ਸਾੜਕੇ ਆਪਣੇ ਨਿਜੀ ਘਰ ਪੁਜ ਕੇ ਦੁਆਈ ਪੀਣ ਲਗਿਆ ਸੁਗੰਧ ਖਾਧੀ ਕਿ ਅਗੇ ਤੋਂ ਗੁਪਤ ਸਿੰਘ ਦਾ ਰੂਪ ਦੁਆਈ ਪੀ ਕੇ ਧਾਰਨ ਨਹੀਂ ਕਰਾਂਗਾ। ਏਸੇ ਲਈ ਘਰ ਦਾ ਬੂਹਾ ਜੋ ਬਾਜ਼ਾਰ ਵਿਚ ਖੁਲਦਾ ਸੀ, ਅੰਦਰੋਂ ਜੰਦਰੇ ਨਾਲ ਬੰਦ ਕਰਕੇ ਕੁੰਜੀਆਂ ਪੈਰਾਂ ਹੇਠ ਦਬ ਕੇ ਤੋੜ ਦਿਤੀ ਤਾਕੇ ਮੈਂ ਬਾਹਰੋਂ ਅੰਦਰ ਹੀ ਨਾ ਆ ਜਾ ਸਕਾਂ ।


੨੦੧