ਹੋ ਗਏ ਅਤੇ ਨਾਲ ਹੀ ਦਿਲ ਕਚਾ ਕਚਾ ਜਿਹਾ ਹੋ ਕੇ ਕੈ ਆ ਗਈ । ਸਾਰੇ ਸਰੀਰ ਵਿਚ ਪੀੜਾਂ ਹੋਣ ਲਗ ਪਈਆਂ | ਪਰ ਇਹ ਇਕ ਹੀ ਮਿੰਟ ਵਿਚ ਸਭ ਕੁਝ ਹਟ ਗਿਆ ਅਤੇ ਮੈਂ ਆਪਣੇ ਸ਼ਰੀਰ ਵਿਚ ਅਦਲ ਬਦਲ ਜਹੀ ਹੋਈ ਭਾਸਨ ਲਗ ਪਿਆ । ਜਦੋਂ ਮੈਂ ਆਪਣੇ ਤਨਦਿਆਂ ਕਪੜਿਆਂ ਵਲ ਗਹਿ ਕਰਕੇ ਵੇਖਿਆ ਤਾਂ ਕੋਟ ਦੀਆਂ ਬਾਹਵਾਂ ਹਥ ਦੇ ਉਤੋਂ ਦੀ ਲੰਮਕ ਰਹੀਆਂ ਸਨ ਅਤੇ ਪੇਟ ਦੇ ਪਾਉਂਦੇ ਪੈਰਾਂ ਤੋਂ ਜ਼ਮੀਨ ਤੇ ਡਿਗੇ ਹੋਏ ਦਿਸੇ । ਅਤੇ ਮੈਂ ਜਾਗਿਆ ਕਿ ਮੈਂ ਹੁਣ ਗੁਪਤ ਸਿੰਘ ਦੇ ਰੂਪ ਵਿਚ ਹੋਇਆ ਹਾਂ ।"
"ਹੁਣ ਇਕ ਹੋਰ ਬਿਪਤਾ, ਮੁਹਰੇ ਦਿਸਨ ਲਗ ਪਈ । ਮੇਰਾ ਘਰ ਬਹੁਤ ਦੂਰ ਸੀ। ਮੈਂ ਆਪਣੀ ਲਾਬਾਰੇਟਰੀ ਨੂੰ ਜੰਦਰਾ ਮਾਰਿਆ ਹੋਇਆ ਸੀ | ਜੇ ਮੈਂ ਅਪਣੇ ਘਰ ਜਾਵਾਂ ਤਾਂ ਮੇਰੇ ਨੌਕਰ ਹੀ ਮੈਨੂੰ ਗੁਪਤ ਸਿੰਘ ਸਮਝਕੇ ਪੁਲੀਸ ਦੇ ਹਵਾਲੇ ਕਰ ਦੇਣਗੇ । ਅਤੇ ਫੇਰ ਫਾਸੀ ਹੋਣੀ ਜ਼ਰੂਰੀ ਹੈ । ਜੋ ਬਹੁਤ ਸੋਚ ਵਿਚਾਰ ਦੇ ਬਾਦ ਮੈਂ ਏਸ ਸਿਟੇ ਤੇ ਪੁਜਾ ਕਿ ਕਿਸੇ ਦੂਜੇ ਆਦਮੀ ਦੀ ਸਹਾਇਤਾ ਲੈਣੀ ਜ਼ਰੂਰੀ ਹੈ ਅਤੇ ਉਹ ਆਦਮੀ ਵੀ ਡਾ: ਧਰਮ ਸਿੰਘ ਹੀ ਹੋ ਸਕਦਾ ਹੈ । ਪਰ ਹੁਣ ਸੁਆਲ ਇਹ ਸੀ ਕਿ ਉਹਦੇ ਕੋਲ ਅਪੜਿਆ ਕਿਦਾ ਏ ? ਜੇ ਕਿਤੇ ਮੈਂ ਲੁਕ ਛਿਪ ਕੇ ਉਹਦੇ ਘਰ ਪੁਜ ਵੀ ਗਿਆ ਤਾਂ ਮੈਂ ਕਿਸ ਅਧਾਰ ਤੇ ਉਹਨੂੰ ਕਹਾਂਗਾ ਕਿ ਉਹ ਡਾ: ਹੁਸ਼ਿਆਰ ਸਿੰਘ ਦੇ ਘਰ ਦੀ ਅਲਮਾਰੀ ਤੋੜੇ ? ਕਿਉਂਕਿ ਉਹ ਤਾਂ ਮੈਨੂੰ ਜਾਣਦਾ ਹੀ ਨਹੀਂ। ਪਹਿਲੋਂ ਤਾਂ ਮੈਂ ਉਹਦੇ ਘਰ ਜਾਂਦਾ ਹੋਇਆ ਰਸਤੇ ਵਿਚ ਹੀ ਫੜਿਆ ਜਾਵਾਂਗਾ ਤੇ ਬਚਕੇ ਪੁਜ ਵੀ ਗਿਆ ਤਾਂ ਵੀ ਕੁਝ ਨਹੀਂ ਹੋ ਸਕਨਾ ।"
"ਏਸ ਵਿਚਾਰ ਨੇ ਮੈਨੂੰ ਸੋਚਨ ਲਈ ਸਮਾਂ ਦਿਤਾ ਕਿ ਮੇਰੇ ਦੋਵਾਂ
੨੦੩