ਪੰਨਾ:Sariran de vatandre.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਸਰੀਰਾਂ ਵਿਚ ਸੋਚ ਵਿਚਾਰ ਸ਼ਕਤੀ ਤੇ ਲਿਖਨ ਸ਼ਕਤੀ ਸਾਂਜੀ ਸੀ ਤੇ ਇਹ ਵਟਾਦਰਾਂ ਹੀ ਨਹੀਂ ਸੀ ਖਾਦੀਆਂ ਹੁੰਦੀਆਂ । ਏਸ ਲਈ ਮੈਂ ਇਹ ਦੋਵੇਂ ਦੋਹਾਂ ਹੀ ਰੂਪਾਂ ਵਿਚ ਵਰਤ ਸਕਦਾ ਹਾਂ । ਏਸ ਲਈ ਇਹ ਚੰਗਾ ਹੋਵੇਗਾ ਕਿ ਮੈਂ ਡਾ: ਧਰਮ ਸਿੰਘ ਨੂੰ ਚਿੱਠੀ ਲਿਖ ਕੇ ਸਭ ਕੁਝ ਸਮਝਾ ਦੇਵਾਂ।"

"ਏਸ ਲਈ ਮੈਂ ਆਪਣੇ ਤਨ ਦੇ ਕਪੜੇ ਜਿਥੋਂ ਤਕ ਹੋ ਸਕੇ ਮਰੋੜ ਖਰਾੜ ਕੇ ਮੇਚ ਦੇ ਕੀਤੇ ਅਤੇ ਡਰਦਾ ਡਰਦਾ ਪਾਰਕ ਵਿਚੋਂ ਬਾਹਰ ਨਿਕਲ ਕੇ ਸੜਕ ਤੇ ਪੁਜ ਗਿਆ ਅਤੇ ਇਕ ਖਾਲੀ ਤੁਰੀ ਜਾਂਦੀ ਘੋੜਾ ਬਘੀ ਨੂੰ ਖੜਾ ਕਰਕੇ ਵਿਚ ਬੈਠ ਗਿਆ। ਉਹ ਨੂੰ ਗਰੈਂਡ ਹੋਟਲ ਜਾਨ ਲਈ ਕਹਿ ਦਿਤਾ | ਕੋਚਵਾਨ ਮੇਰੇ ਢਿੱਲੇ ਕਪੜੇ ਵੇਖਕੇ ਆਪਣੇ ਹਾਸੇ ਨੂੰ ਬੜੀ ਹੀ ਮੁਸ਼ਕਲ ਨਾਲ ਰੋਕ ਸਕਿਆ | ਪਰ ਜਦੋਂ ਮੈਂ ਉਹਦੇ ਵਲ ਆਪਣੇ ਦੰਦ ਪੀਹ ਕੇ ਘੂਰੀ ਪਾਕੇ ਵੇਖਿਆ ਤਾਂ ਉਹ ਚੁੱਪ ਕਰ ਗਿਆ। ਅਤੇ ਇਹ ਉਹਦੀ ਚੁਪ ਸਾਡੇ ਦੋਹਾਂ ਦੇ ਲਈ ਲਾਭਦਾਇਕ ਸੀ ਕਿਉਂਕਿ ਮੈਂ ਬੜੇ ਹੀ ਯਤਨਾਂ ਨਾਲ ਆਪਣੇ ਆਪ ਨੂੰ ਉਹਨੂੰ ਧੂਹ ਕੇ ਮਾਰ ਕਟਾਈ ਕਰਨ ਲਈ ਥਲੇ ਘਸੀਟਨ ਤੋਂ ਰੋਕਿਆ ਸੀ । ਖੇਰ ਹੋਟਲ ਪੂਜ ਕੇ ਮੈਂ ਇਕ ਪਰਾਈਵੇਟ ਕਮਰੇ ਦਾ ਹੁਕਮ ਦੇ ਕੇ ਉਸ ਵਿਚ ਜਾ ਬੈਠਾ ॥ ਇਕਲਿਆ ਬੈਠਕੇ ਮੈਂ ਇਕ ਚਿਠੀ ਡਾ: ਧਰਮ ਸਿੰਘ ਨੂੰ ਤੇ ਦੂਜੀ ਆਪਣੇ ਨੌਕਰ ਸੇਵਾ ਸਿੰਘ ਨੂੰ ਲਿਖੀ ਤੇ ਹੋਟਲ ਦੇ ਬਹਰੇ ਨੂੰ ਇਹਨਾਂ ਨੂੰ ਰਜਿਸਟਰ ਕਰਕੇ ਭੇਜਨ ਲਈ ਡਾਕਖਾਨੇ ਭੇਜਿਆ ।

"ਏਸ ਤੋਂ ਬਾਦ ਮੈਂ ਸਾਰਾ ਦਿਨ ਉਥੇ ਹੀ ਪਰਾਈਵੇਟ ਕਮਰੇ ਵਿਚ ਕੁਰਸੀ ਤੇ ਬੈਠਾ ਇਹ ਸੋਚਾਂ ਵਿਚ ਡੁਬਾ ਰਿਹਾ ਕਿ ਹੁਣ ਮੇਰਾ ਕੀ ਬਣੇਗਾ । ਜਦੋਂ ਚੰਗਿ ਰਾਤ ਹੋ ਗਈ ਤਾਂ ਮੈਂ ਹੋਟਲ ਦਾ ਬਿਲ ਦੇਕੇ


੨੦੪