ਪੰਨਾ:Sariran de vatandre.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਹਰ ਆ ਕੇ ਇਕ ਘੋੜਾ ਗਡੀ ਕਰਾਏ ਤੇ ਲਈ ਤੇ ਡਰਾਇਵਰ ਨੂੰ ਕਿਹਾ ਕਿ ਹਾਵੜੇ ਸਟੇਸ਼ਨ ਤੇ ਲੈ ਚਲੇ ਪਰ ਉਥੇ ਪੁਜ ਕੇ ਉਹਨੂੰ ਸਿਆਲਦਾਹ ਰੇਲਵੇ ਸਟੇਸ਼ਨ ਚਲਨ ਨੂੰ ਕਿਹਾ ਤੇ ਫੇਰ ਉਥੋਂ ਧਰਮ ਤਲੈ ਲੈ ਜਾਣ ਨੂੰ ਕਿਹਾ। ਉਥੇ ਪੁਜ ਕੇ ਵਿਚਾਰ ਕੀਤੀ ਕਿ ਕਿਤੇ ਡਰਾਈਵਰ ਨੂੰ ਸ਼ਕ ਨਾ ਹੋ ਜਾਵੇ ਕਿ ਮੈਂ ਉਹਨੂੰ ਐਵੇਂ ਖਰਾਬ ਕਰ ਰਿਹਾ ਹਾਂ । ਗਡੀ ਵਿਚੋਂ ਉਤਰ ਕੇ ਉਸਨੂੰ ਪੂਰਾ ਕਰਾਯਾ ਦੇ ਕੇ ਵਿਦਾ ਕੀਤਾ ਅਤੇ ਡਾ: ਧਰਮ ਸਿੰਘ ਦੇ ਘਰ ਵਲ ਤੁਰ ਪਿਆ।"

ਡਾ: ਧਰਮ ਸਿੰਘ ਦੇ ਘਰ ਪੁਜ ਕੇ ਜਦੋਂ ਅੰਦਰ ਜਾ ਕੇ ਬੈਠਾ ਤਾਂ ਡਾਕਟਰ ਦਾ ਚੇਹਰਾ ਵੇਖਕੇ ਮੈਂ ਡਰ ਗਿਆ | ਅਖੀਰ ਵਿਚ ਡਾਕਟਰ ਇਹ ਸਵੀਕਾਰ ਕਰ ਗਿਆ ਕਿ ਮੈਂ ਦੁਆਈ ਉਹਦੇ ਸਾਹਮਣੇ ਹੀ ਉਹਦੇ ਘਰ ਪੀ ਸਕਦਾ ਹਾਂ । ਪਰ ਜਦੋਂ ਆਪਣੇ ਬਾਰੇ ਦੁਆਈਆਂ ਨਾਲ ਕਾਯਾ ਪਲਟ ਕਰਨੀ ਸੀ ਤਾਂ ਉਹ ਘਾਬਰ ਗਿਆ ਅਤੇ ਮੈਨੂੰ ਗੁਪਤ ਸਿੰਘ ਤੋਂ ਹੁਸ਼ਿਆਰ ਸਿੰਘ ਆਪਣੇ ਸਾਹਮਣੇ ਹੁੰਦਾ ਵੇਖਕੇ ਪੀਲਾ ਭੂਕ ਹੋ ਗਿਆ | ਖੈਰ ਇਸ ਤੋਂ ਮਗਰੋਂ ਮੈਂ ਆਪਣੇ ਨਿਜੀ ਘਰ ਪੁਜਕੇ ਸੌਂ ਗਿਆ | ਅਗਲੇ ਦਿਨ ਸਵੇਰੇ ਮੈਂ ਚੰਗਾ ਭਲਾ ਉਠਿਆ ਪਰ ਜਦੋਂ ਦੁਪੈਹਰ ਦੀ ਰੋਟੀ ਖਾ ਕੇ ਬਰਾਂਡੇ ਵਿਚ ਤੁਰ ਫਿਰ ਰਿਹਾ ਸੀ ਤਾਂ ਮੇਰੇ ਸਰੀਰ ਦੀਆਂ ਹਡੀਆਂ ਟੁਟਨੀਆਂ ਤੇ ਦਿਲ ਕੱਚਾ ਕਚਾ ਹੋਣ ਲਗ ਪਿਆ ਤੇ ਫੇਰ ਛੇਤੀ ਹੀ ਆਰਾਮ ਆ ਗਿਆ । ਪਰ ਮੇਰਾ ਸਰੀਰ ਗੁਪਤ ਸਿੰਘ ਦਾ ਰੂਪ ਹੋ ਗਿਆ ਹੋਇਆ ਸੀ। ਮੈਂ ਝਟ ਪਟ ਅੰਦਰ ਜਾ ਕੇ ਦੁਗਨੀ ਚਿਟੇ ਰੰਗ ਦੇ ਪਾਊਡਰ ਵਾਲੀ ਦੁਆਈ ਬਣਾ ਕੇ ਪੀ ਲਈ । ਇਸ ਦੇ ਛੇ ਘੰਟੇ ਬਾਦ ਮੈਨੂੰ ਫੇਰ ਹਡੀਆਂ ਟੁੱਟਣੀਆਂ ਤੇ ਦਿਲ ਕਚਾ ਕਚਾ ਹੋ ਕੇ ਸਰੀਰ ਦਾ ਰੂਪ ਗੁਪਤ ਸਿੰਘ ਦਾ ਹੋ, ਗਿਆ। ਮੈਨੂੰ ਫੇਰ ਦੁਆਈ, ਪੀਨੀ ਪੈ ਗਈ। ਉਸ ਦਿਨ ਤੋਂ ਰੋਜ਼


੨੦੫