ਪੰਨਾ:Sariran de vatandre.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਮੈਨੂੰ ਹਰ ਘੰਟੇ ਇਹ ਹਡੀਆਂ ਟੂਟਨੀਆਂ ਤੇ ਦਿਲ ਕੱਚਾ ਹੋਣ ਲਗਾ ਪਿਆ ਅਤੇ ਮੇਰਾ ਰੂਪ ਗੁਪਤ ਸਿੰਘ ਹੁੰਦਾ ਰਿਹਾ । ਮੈਂ ਸਉਂਦਾ ਡਾਕਟਰ ਦੇ ਰੂਪ ਵਿਚ ਸਾਂ ਪਰ ਉਠਦਾ ਗੁਪਤ ਸਿੰਘ ਦੇ ਰੂਪ ਵਿਚ ਸਾਂ । ਏਸ ਤਰਾਂ ਹਰ ਵੇਲੇ ਭੈ ਤੇ ਦੁਆਈ ਪੀਣ ਨੇ ਮੇਰੀ ਸੇਹਤ ਬਹੁਤ ਖਰਾਬ ਕਰ ਦਿਤੀ ਅਤੇ ਮੈਂ ਸਚ ਹੀ ਸਖਤ ਬੀਮਾਰ ਹੋ ਗਿਆ ।"

"ਦਿਨ ਵਿਚ ਕਈ ਵੇਰਾ ਦੁਆਈ ਪੀਣ ਕਰਕੇ ਮੇਰੀ ਦੁਆਈ ਵੀ ਮੁਕ ਗਈ । ਮੈਂ ਸਾਰੇ ਸ਼ੈਹਰ ਦੇ ਡਾਕਟਰਾਂ ਦੁਆਈ ਖਾਨਿਆਂ ਤੇ ਹਸਪਤਾਲਾਂ ਨੂੰ ਲਿਖਕੇ ਪੂਛ ਕੀਤੀ ਪਰ ਅਸਲੀ ਦੁਆਈ ਕਿਤਿਉਂ ਨਾ ਮਿਲੀ । ਮੇਜਰ ਮਾਨ ਨੇ ਅਖੀਰ ਵਿਚ ਮੇਰੀ ਚਿਠੀ ਦੇ ਉਤਰ ਵਿਚ ਲਿਖਿਆ , ਕਿ ਜੋ ਦੁਆਈ ਅਸਾਂ ਪਹਿਲੋਂ ਆਪ ਜੀ ਨੂੰ ਦਿਤੀ ਸੀ ਉਹ ਅਸਲ ਦੀ ਨਕਲ ਹਿੰਦੁਸਥਾਨੀਆਂ ਨੇ ਕਰਕੇ ਭੇਜੀ ਹੋਈ ਸੀ। ਹੁਣ ਸਾਡੇ ਪਾਸੋਂ ਉਹ ਮੁਕ ਗਈ ਹੋਈ ਹੈ ਅਤੇ ਉਸ ਦੇ ਥਾਂ ਕੇਵਲ ਅਸਲੀ ਦੁਆਈ ਹੀ ਹੈ ਜੋ ਅਸੀਂ ਆਪ ਜੀ ਨੂੰ ਕਈ ਵਾਰ ਭੇਜੀ ਹੈ ਪਰ ਆਪ ਜੀ ਹਰ ਵੇਰ ਮੋੜ ਦੇਂਦੇ , ਹੀ ਰਹੇ ਹੋ । ਸੋ ਹੁਣ ਬੇਨਤੀ ਹੈ ਕਿ ਉਹ ਪਹਿਲੀ ਨਕਲੀ ਦੁਆਈ ਸਾਡੇ ਸਟੋਰ ਵਿਚ ਨਹੀਂ ਹੈ ਅਤੇ ਜੇ ਆਪ ਜੀ ਨੂੰ ਇਹ ਅਸਲੀ ਨਹੀਂ ਚਾਹੀਦੀ ਤਾਂ ਅਸੀਂ ਉਹ ਪੁਰਾਣੀ ਦੁਆਈ ਭੇਜਣ ਤੋਂ ਅਸਮਰੱਥ


੨੦੬