ਪੰਨਾ:Sariran de vatandre.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਰੀਖ ਉਨਾਂ ਤੇ ਕੋਈ ਚਾਲੀ ਸਾਲ ਪਹਿਲੋਂ ਦੀ ਲਿਖੀ ਹੋਈ ਸੀ ।

ਮੈਂ ਚਿਠੀ ਵਿਚ ਲਿਖੇ ਵਿਸ਼ੇ ਤੇ ਵਿਚਾਰ ਕਰਨ ਲਗ ਪਿਆ | ਪਰ ਫੇਰ ਵਿਚਾਰਿਆ ਕਿ ਇਹ ਸੋਚ ਵਿਚਾਰ ਮੈਨੂੰ ਕਿਤੇ ਡਰਾਕਲ ਨਾ ਬਣਾ ਦੇਵੇ । ਏਸ ਲਈ ਮੈਂ ਉਠ ਕੇ ਆਪਣੇ ਨਾਲ ਲਿਆਂਦੀ “ਤੁਸਾਡੀ ਅੰਸ ਤੇ ਵੰਸ’ ਦੀ ਪੋਥੀ' ਪੜਨੀ ਸ਼ੁਰੂ ਕਰ ਦਿਤੀ । ਕੋਈ ਬਾਰਾਂ ਕੁ ਵਜੇ ਪੜਦਾ ਪੜਦਾ ਸਣੇ ਕਪੜਿਆਂ ਹੀ ਮੰਜੇ ਤੋਂ ਲੇਟ ਗਿਆ ਅਤੇ ਨਾਲ ਹੀ ਰੁਲਦੂ ਨੂੰ ਵੀ ਕਿਹਾ ਕਿ ਉਹ ਵੀ ਆਪਣੇ ਕਮਰੇ ਵਿਚ ਜਾ ਕੇ ਮੰਜੇ ਤੇ ਲੇਟ ਜਾਵੇ, ਪਰ ਸੌਵੇਂ ਬਿਲਕੁਲ ਹੀ ਨਾ ਤੇ ਦੋਹਾਂ ' ਕਮਰਿਆਂ ਦਾ 'ਵਿਚਲਾ ਬੂਹਾ ਖੁਲਾ ਹੀ ਰਹਿਣ ਦੇਵੇ। ਮੇਰੇ ਸਾਹਮਣੇ ਪਏ ਮੇਜ਼ ਤੇ ਦੋ ਮੋਮਬਤੀਆਂ ਬਲ ਰਹੀਆਂ ਸਨ । ਮੈਂ ਆਪਣੀ ਘੜੀ ਹਥੋਂ ਲਾ ਕੇ ਪਸਤੌਲ ਤੇ ਛੁਰੇ ਦੇ ਲਾਗੇ ਮੇਜ਼ ਤੇ ਰਖ ਦਿਤੀ ਅਤੇ ਫੇਰ ਕਿਤਾਬ ਪੜ੍ਹਨੀ ਸ਼ੁਰੂ ਕਰ ਦਿਤੀ।

ਮੇਰੇ ਪਲੰਘ ਦੇ ਲਾਗੇ ਫਰਸ਼ ਤੇ ਮੇਰਾਂ ਕੁੱਤਾ ਟਿਮੀ ਲੇਟਿਆ ਹੋਇਆ ਸੀ । ਕੁਝ ਚਿਰ ਪਿਛੋਂ ਮੈਨੂੰ ਐਦਾਂ ਜਾਪਿਆ ਜਿਦਾਂ ਕਿ ਠੰਢੀ ਪੌਣ ਦਾ ਬੁਲਾ ਮੇਰੀ ਸਜ਼ੀ ਗਲ ਨੂੰ ਛੋਹ ਕੇ ਲੰਘ ਗਿਆ ਹੁੰਦਾ ਹੈ । ਮੈਨੂੰ ਵਿਚਾਰ ਆਈ ਕਿ ਸ਼ਾਇਦ ਪੋੜੀਆਂ ਦਾ ਬੂਹਾ ਆਪਣੇ ਆਪ ਹੀ ਖੁਲ ਜਾਣ ਕਰ ਕੇ ਇਹ ਪੋਣ ਅੰਦਰ ਆ ਰਹੀ ਹੈ । ਪਰ ਜਦੋਂ ਮੈਂ ਬੂਹੇ ਵਲ ਵੇਖਿਆ ਤਾਂ ਉਹ ਬੰਦ ਹੀ ਸੀ । ਫੇਰ ਜਦੋਂ ਮੈਂ ਮੋਮਬੱਤੀ ਵਲ ਤਕਿਆ ਤਾਂ ਉਹਦੀ ਲਾਟ ਵੀ ਐਦਾਂ ਜ਼ੋਰ ਸ਼ੋਰ ਨਾਲ ਹਿਲ ਰਹੀ ਸੀ ਜਿਦਾਂ ਕਿ ਜ਼ੋਰ ਦੀ ਹਵਾ ਦੇ ਆਉਣ ਕਰ ਕੇ ਹਿਲਦੀ ਹੁੰਦੀ ਹੈ। ਐਨ ਉਸੇ ਸਮੇਂ

੨੫