ਪੰਨਾ:Sariran de vatandre.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ"

"ਇਹ ਪੁਰਾਣੀ ਦੁਆਈ ਜਿਸ ਨਾਲ ਮੈਂ ਆਪਣਾ ਸਰੀਰ ਵਟਾਦਾ ਸਾਂ ਹੁਣ ਮੁਕਣ ਵਾਲੀ ਹੈ। ਅਤੇ ਇਹ ਅਸੰਭਵ ਨਹੀਂ ਕਿ ਮੈਂ ਹਥਿਆਰ ਸਿੰਘ ਇਹ ਚਿਠੀ ਲਿਖਦਾ ਹੋਇਆ ਮੁੜਕੇ ਹੁਸ਼ਿਆਰ ਸਿੰਘ ਨਾ ਬਣ ਸਕਾਂ। ਏਸ ਲਈ ਇਹ ਚਿਠੀ ਮੈਂ ਲਖਨ ਤੋਂ ਬੰਦ ਕਰਦਾ ਹਾਂ ਕਿਉਂਕਿ ਮੈਨੂੰ ਭੈ ਆ ਰਿਹਾ ਕਿ ਜੇ ਇਹ ਚਿਠੀ ਲਿਖਦਾ ਲਿਖਦਾ ਗੁਪਤ ਸਿੰਘ ਦਾ ਰੂਪ ਧਾਰਨ ਕਰ ਬੈਠਾ ਹਾਂ ਉਹਨੇ ਇਹ ਗੁਸੇ ਵਿਚ ਆ ਕੇ ਫਾੜ ਦੇਣੀ ਹੈ ਫੇਰ ਮੇਰੀ ਖੋਜ ਦੇ ਬਾਰੇ ਆਮ ਜੰਤਾ ਵਿਚ ਗਲਤ ਫੈਹਮੀ ਪੈ ਜਾਂਣੀ ਹੈ।"

"ਕੋਈ ਹੁਣ ਤੋਂ ਅੱਧੇ ਘੰਟੇ ਬਾਦ ਮੈਂ ਸਦਾ ਲਈ ਗੁਪਤ - ਸਿੰਘ ਦੇ ਦੁਪ ਵਿਚ ਹੀ ਰਹਿਣਾ ਹੈ ਕਿਉਂਕਿ ਦੁਆਈ ਰੂਪ ਵਟਾਉਨ ਵਾਲੀ ਮੁਕੀ ਚੁਕੀ ਹੋਈ ਹੈ। ਗੁਪਤ ਸਿੰਘ ਦਾ ਕੀ ਅੰਤ ਹੋਵੇਗਾ ਇਹ ਮੈਂ ਨਹੀਂ ਕਹਿ ਸਕਦਾ ਅਤੇ ਇਸੇ ਵਿਚਾਰ ਦੇ ਵਹਿਨਾ ਵਿਚ ਰੁੜਦਾ ਹੋਇਆ ਮੈਂ ੨੪ ਘੰਟੇ ਆਪਣੇ ਕਮਰੇ ਦੇ ਇਕ ਸਿਰਿਉਂ ਦੂਜੇ ਤਕ ਤੁਰਦਾ ਹੀ ਰਹਿੰਦਾ ਸਾਂ ਕਿ ਮੈਂ ਹੁਣ ਗੁਪਤ ਸਿੰਘ ਦੇ ਰੂਪ ਤੋਂ ਕਿਦਾਂ ਛੁਟਕਾਰਾ ਪਾ ਸਕਦਾ ਹਾਂ।

੨੦੭