ਪੰਨਾ:Sariran de vatandre.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੇਰੀ ਘੜੀ ਹੌਲੀ ਹੌਲੀ, ਬਗੈਰ ਕਿਸੇ ਦਿਸਣ ਵਾਲੇ ਹਥਾਂ ਦੇ ਪਰੇ ਪਰੇ ਹੁੰਦੀ ਜਾਂਦੀ ਜਾਪੀ ਅਤੇ ਅੰਤ ਨੂੰ ਗੁੰਮ ਹੋ ਗਈ। ਇਹ ਘਟਣਾ ਵੇਖ ਕੇ ਮੈਂ ਕਾਹਲੀ ਨਾਲ ਇਕ ਹਥ ਵਿਚ ਪਸਤੌਲ ਤੇ ਦੁਜੇ ਹਥ ਵਿਚ ਛੁਰਾ ਫੜ ਕੇ ਤੇ ਛਾਲ ਮਾਰ ਕੇ ਫਰਸ਼ ਤੇ ਕੁਦ ਪਿਆ । ਮੈਂ ਸੋਚਿਆ ਕਿ ਕੋਈ ਘੜੀ ਦੇ ਵਾਂਗ ਮੇਰਾ ਪਸਤੌਲ ਤੇ ਛੁਰਾ ਵੀ ਨਾ ਖਿਸਕਾ ਕੇ ਲੈ ਜਾਵੇ । ਮੈਂ ਆਸੇ ਪਾਸੇ ਘੜੀ ਦੀ ਭਾਲ ਕੀਤੀ ਪਰ ਉਹ ਮੈਨੂੰ ਕਿਤੇ ਵੀ ਨਾ ਦਿਸੀ । ਫੇਰ ਮੈਨੂੰ ਐਦਾਂ ਜਾਪਿਆ ਜਿਦਾਂ ਕਿ ਕਿਸੇ ਨਾ ਦਿਸਣ ਵਾਲੇ ਨੇ ਮੇਰੇ ਮੰਜੇ ਦੇ ਸਰਾਣੇ ਦੀ ਲਕੜ ਦੀ ਢੋਹ ਨੂੰ ਤਿੰਨ ਵਾਰ ਠਕੋਰਿਆਂ ਹੁੰਦਾ ਹੈ । ਉਸੇ ਸਮੇਂ ਰੁਲਦੂ ਨੇ ਆਪਣੇ ਅਮਰੇ ਵਿਚੋਂ ਪੁਛਿਆ, “ਕੀ ਸਰਦਾਰ ਜੀ, ਤੁਸੀਂ ਹੋ ? ਨਹੀਂ ਰੁਲਦੂ ਮੈਂ ਤਾਂ ਐਧਰ ਆਪਣੇ ਕਮਰੇ ਵਿਚ ਮੰਜੇ ਤੇ ਹੀ ਲੇਟਿਆ ਹੋਇਆ ਹਾਂ, ਪਰ ਤੂੰ ਜ਼ਰਾ ਹੁਸ਼ਿਆਰ ਹੋ ਕਿ ਲੇਟ ' ਮੈਂ ਉਤ੍ਰ ਦਿਤਾ।

ਮੇਰਾ ਕੁੱਤਾ ਵੀ ਐਨ ਉਸੇ ਵੇਲੇ ਉਠ ਕਿ ਬਹਿ ਗਿਆ ਅਤੇ ਆਪਣੇ ਦੋਵੇਂ ਕੰਨ ਚੁਕ ਕੇ ਆਸੇ ਪਾਸੇ ਦੌੜ ਲੈਣ ਲਗ ਪਿਆ। ਫਿਰ ਉਹ ਖ਼ਾਸ ਜਹੀ ਭਾਂਤ ਦੀ ਨੀਝ ਲਾ ਕੇ ਮੇਰੇ ਵਲ ਵੇਖਣ ਲਗ ਪਿਆ। ਉਹਦੇ ਸਰੀਰ ਦੇ ਸਾਰੇ ਵਾਲ ਕੰਡਿਆਲੇ ਤੇ ਸਿਹੇ ਦੇ ਕੰਡਿਆਂ ਵਾਂਗ ਖਿਲਰੇ ਹੋਏ ਤੇ ਖੜੇ ਸਨ | ਏਨੇ ਨੂੰ ਰੁਲਦੂ ਆਪਣੇ ਕਮਰੇ ਵਿਚੋਂ ਕਾਹਲੀ ਕਾਹਲੀ ਤੇ , ਘਾਬਰਿਆ ਹੋਇਆ ਨਿਕਲਿਆ। ਮੈਂ ਡਰੇ ਹੋਏ ਜੀਵ ਦੀ ਸ਼ਕਲ ਇਹੋ ਜਹੀ ਅਗੇ ਕਦੀ ਨਹੀਂ ਸੀ ਵੇਖੀ । ਉਹਦੀ ਸ਼ਕਲ ਐਦਾਂ ਦੀ ਹੋਈ ਹੋਈ ਸੀ ਕਿ ਜੇ ਭੁੱਲ ਭੁਲੇਖੇ ਉਹ ਉਸੇ ਸ਼ਕਲ ਵਿਚ ਕਿਤੇ ਮੈਨੂੰ ਬਾਜ਼ਾਰ ਵਿਚ ਟਕਰ ਪੈਂਦਾ ਤਾਂ ਮੈਂ ਸਚ ਕਹਿੰਦਾ ਹਾਂ ਕਿ ਮੈਂ

੨੬