ਪੰਨਾ:Sariran de vatandre.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉਹਨੂੰ ਕਦੇ ਵੀ ਨਾ ਪਛਾਣ ਸਕਦਾ । ਉਹਦਾ ਚਿਹਰਾ ਪੀਲਾ ਭੂਕ ਤੇ ਉਡਿਆ ਹੋਇਆ ਸੀ ਤੇ ਉਹ ਜ਼ੋਰ ਜੋਰ ਦੀ ਕੰਬ ਰਿਹਾ ਸੀ। ਜਦੋਂ ਉਹ ਮੇਰੇ ਵਲ ਆਇਆ ਤਾਂ ਉਹਨੇ ਹੌਲੀ ਜਹੀ ਕਿਹਾ, “ਸਰਦਾਰ ਜੀ, ਉਹ ਮੇਰੇ ਪਿਛੇ ਪਿਛੇ ਆ ਰਿਹਾ ਹੈ । ਚਲੋ ਏਥੋਂ ਨਸ ਚਲੀਏ, ਉਹ ਬੜਾ ਹੀ ਜ਼ਾਲਮ ਤੇ ਨਿਰਦਈ ਜਾਪਦਾ ਹੈ । ਅਤੇ ਉਹ ਮੇਰੇ ਕੋਲੋਂ ਲੰਘ ਕੇ ਕਾਹਲੀ ਕਾਹਲ ਬੂਹਾ ਖੋਲ ਕੇ ਬਾਹਰ ਹੋ, ਛਾਲ ਮਾਰ ਕੇ ਤੇ ਪੌੜੀਆਂ ਉਤ੍ਰ ਬਾਜ਼ਾਰ ਵਿਚ ਪੁਜ , ਗਿਆ। ਮੈਂ ਉਹਨੂੰ ਉਥੇ ਖਲੋਤਾ ਵਾਜਾਂ ਮਾਰਦਾ ਹੀ ਰਹਿ ਗਿਆ। ਹੁਣ ਮੈਂ ਇਕੱਲਾ ਹੀ ਉਸ ਭੂਤਾਂ ਵਾਲੇ ਘਰ ਵਿਚ ਰਹਿ ਗਿਆ ਸੀ ਅਤੇ ਖਲੋਤਾ ਸੋਚ ਰਿਹਾ ਸਾਂ ਕਿ ਕੀ ਮੈਂ ਵੀ , ਰੁਲਦੂ ਦੇ ਪਿਛੇ ਭਜ ਕੇ ਚਲਾ ਜਾਵਾਂ ਜਾਂ ਡਟ ਏ ਏਥੇ ਹੀ ਖਲੋਤਾ ਰਹਾਂ । ਅੰਤ ਨਮੋਸ਼ੀ ਦੇ ਡਰ ਕਰ ਕੇ ਮੈਂ ਉਥੇ ਰਹਿਣਾ ਹੀ ਦੰਗਾ ਜਾਤਾ | ਇਹ ਫੈਸਲਾ ਕਰ ਕੇ ਮੈਂ ਪੌੜੀਆਂ ਦਾ ਬੂਹਾ ਬੰਦ ਕਰ ਕੇ ਰੁਲਦੂ ਦੇ ਕਮਰੇ ਵਿਚ ਗਿਆ ਪਰ ਮੈਨੂੰ ਡਰਾਉਣ ਵਾਲੀ ਕੋਈ ਵੀ ਚੀਜ਼ ਉਥੇ ਨਾ ਦਿਸੀ । ਫੇਰ ਮੈਂ ਉਸ ਕਮਰੇ ਦੀਆ ਸਾਰੀਆਂ ਕੰਧਾਂ ਠਕੋਰ ਠਕੋਰ ਕੇ ਵੇਖੀਆਂ ਪਰ ਕੋਈ ਪੁਲਾੜ ਵੀ ਕਿਤੇ ਨਾ ਜਾਪਿਆ। ਮੈਂ ਹੈਰਾਨ ਸਾਂ ਕਿ ਰੁਲਦੂ ਨੂੰ ਡਰਾਉਣ ਵਾਲੀ ਸ਼ੈ ਮੇਰੇ ਕਮਰੇ ਵਿਚੋਂ ਲੰਘੇ ਬਿਨ ਕਿਦਾਂ ਉਹਦੇ ਕਮਰੇ ਵਿਚ ਪੁਜ ਗਈ ਸੀ ਅਤੇ ਮੈਨੂੰ ਉਹ ਲੰਘਣ ਲਗੀ ਦਿਸੀ ਕਿਉਂ ਨਹੀਂ ਸੀ । ਦੋਹਾਂ ਕਮਰਿਆਂ ਵਿਚ ਕੇਵਲ ਇਕ ਬੂਹੇ ਤੋਂ ਬਿਨਾਂ ਹੋਰ , ਕੋਈ ਖਿੜਕੀ ਜਾਂ ਰਾਹ ਕੋਈ ਨਹੀਂ ਸੀ। ਚੰਗੀ ਤਰਾਂ ਵੇਖ ਭਾਲ ਕਰ ਕੇ ਮੈਂ ਵਿਚਲੇ ਬੂਹੇ ਨੂੰ ਜਿੰਦਰਾ ਮਾਰ ਫੇਰ ਆਪਣੇ ਮੰਜੇ ਤੇ ਆ ਬੈਠਾ । ਹੁਣ ਮੈਂ ਵੇਖਿਆ ਕਿ ਮੇਰਾ ਕੁਤਾ ਇਕ ਨੁਕਰ ਵਿਚ

੨੭