ਪੰਨਾ:Sariran de vatandre.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਤ ਦੀਆਂ ਜੀਵਾਂ ਨੂੰ ਡਰਾਉਣ ਵਾਲੀਆਂ ਸ਼ਕਤੀਆਂ ਜਾਂ ਖੇਡਾਂ ਤੋਂ ਨਾ ਡਰਨ ਅਤੇ ਅਡੋਲ ਰਹਿਣ ਦੀ ਦਲੇਰੀ ਜੋ ਮੈਂ ਹੁਣ ਤਕ ਵਿਖਾ ਰਿਹਾ ਸਾਂ ਇਹਦੀ ਵਡਿਆਈ ਜਾਂ ਸਲਾਹੁਣਾ ਕਰਾਉਣਾ ਮੈਂ ਚੰਗਾ ਨਹੀਂ ਸਮਝਦਾ। ਇਸ ਅਡੋਲਤਾ ਦੇ ਕੁਝ ਕੁ ਕਾਰਨ ਮੈਂ ਹੇਠ ਲਿਖ ਦਿੰਦਾ ਹਾਂ

ਛੋਟੀ ਆਯੂ ਤੋਂ ਹੀ ਮੈਂ ਭੂਤਾਂ ਦੀਆਂ ਮਨੁਖੀ ਜੀਵਾਂ ਨੂੰ ਡਰਾਉਣ ਵਾਲੀਆਂ ਖੇਡਾਂ ਜਾਂ ਚਾਲਾਂ ਦੇ ਬਾਰੇ ਬਹੁਤਾ ਕੁਝ ਸੁਣਦਾ ਆਇਆ ਸਾਂ ਕਿ ਉਹ ਆਮ ਕਰ ਕੇ ਕਿਹੜੇ ਸਮੇਂ, ਕਿਦਾਂ ਤੇ ਕਉਂ ਡਰਾ ਕਿ ਭੈ-ਭੀਤ ਕਰਿਆ ਕਰਦੇ ਹਨ । ਜੋ ਇਹਨਾਂ ਤੇ ਚੰਗੀ ਤਰ੍ਹਾਂ ਵਿਚਾਰ ਕਰਕੇ ਵੇਖਿਆ ਜਾਵੇ ਤਾਂ ਪਤਾ ਲਗੇਗਾ - ਕਿ ਸਾਰੇ ਭੂਤ ਇਕੋ ਹੀ ਤਰਾਂ ਦੀਆਂ ਖੇਡਾਂ ਕਰ ਕੇ ਡਰਾਇਆ ਕਰਦੇ ਹਨ । ਜੇ ਉਸ ਜੀਵ ਨੇ ਪਹਿਲੀ ਹੀ ਵੇਰ

੨੯