ਪੰਨਾ:Sariran de vatandre.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਤ ਵੇਖਿਆ ਹੋਵੇ ਤਾਂ ਉਹ ਕੇਵਲ ਮੇਜ਼ ਕੁਰਸੀਆਂ ਹੀ ਪੂਠ ਸਿਧੇ ਹੁੰਦੇ ਵੇਖੇਗਾ | ਪਰ ਜੇ ਉਹ ਇਹਨਾਂ ਤੋਂ ਨਾ ਡਰੇ ਤਾਂ ਫੇਰ ਹੋਰ ਚਾਲਾਂ ਕਰ ਕੇ ਡਰ ਪਾਇਆ ਜਾਂਦਾ ਹੈ, ਜਿਦਾਂ ਡਰਾਉਣੀਆਂ ਸੂਰਤਾਂ ਦਾ ਦਿਸਣਾ ਆਦਿ । ਪਰ ਜਦੋਂ ਮੈਂ ਇਹਨਾਂ ਖੇਡਾਂ ਦੇ ਬਾਰੇ ਖੋਜ ਕਰਨ ਵਾਲੀ ਆਯੂ ਵਿਚੋਂ ਹੋ ਕੇ ਖੋਜ ਅਰੰਭ ਸੀ ਤਾਂ ਮੇਰੇ ਮੂਹਰੇ ਇਹ ਬੰਦ ਹੋ ਜਾਂਦੀਆਂ ਹੁੰਦੀਆਂ ਸਨ । ਮੈਂ ਵੀ, ਜਿਥੇ ਕਿਥੇ ਦਸ ਪੈਂਦੀ ਸੀ ਉਥੇ ਹੀ ਭੂਤਾਂ ਜਾਂ ਉਹਨਾਂ ਦੀਆਂ ਖੇਡਾਂ ਵੇਖਣ ਲਈ, ਪੁੱਜ ਜਾਇਆ ਕਰਦਾ ਸੀ, ਪਰ ਅਗੋਂ ਖੇਡਾਂ ਜਾਂ ਤਾਂ ਹੁੰਦੀਆਂ ਹੀ ਨਹੀਂ ਸਨ ਤੇ ਜਾਂ, ਮੇਰੇ ਪੁਜਣ ਤੇ ਅਧਵਾਟਿਉਂ ਹੀ ਬੰਦ ਹੋ ਜਾਇਆ ਕਰਦੀਆਂ ਸਨ । ਸਾਰੀ ਆਯੂ ਵਿਚ ਅਜੇ ਤਕ ਮੈਂ ਕੇਵਲ ਇਕ ਦੋ ਥਾਵਾਂ ਤੇ ਹੀ ਕੁਝ ਵੇਖ ਸਕਿਆ ਹਾਂ ਪਰ ਜਦੋਂ ਬਾਦ ਵਿਚ ਮੈਂ ਖੋਜ ਕਰ ਕੇ ਪਤਾ ਕੀਤਾ ਤਾਂ ਉਹ ਵੀ ਬਨੌਟੀ ਹੀ ਗਲਾਂ ਨਿਕਲੀਆ ਸਨ । ਮੈਂ ਵਿਚਾਰ ਕਰਦਾ ਹਾਂ ਕਿ ਜੇ ਉਹ ਅਸਲੀ ਭੂਤ ਹੀ ਆਪਣੀ ਸ਼ਕਤੀ ਵਿਖਾ ਰਹੇ ਸਨ ਤੇ ਮੇਰੇ ਪੁਜਣ ਤੇ ਉਹ ਬੰਦ ਕਿਉਂ ਹੋ ਗਈਆਂ ਸਨ । ਖੇਡਾਂ ਕਰਾਉਣ ਵਾਲੇ ਜੀਵ ਜਦੋਂ ਮੈਨੂੰ ਵੇਖਦੇ ਸਨ ਕਿ ਮੈਂ ਖੇਡਾਂ ਵੇਖ ਕਿ ਅਡੋਲ ਹੀ ਰਹਿੰਦਾ ਹਾਂ ਤਾਂ ਉਹਨਾਂ ਨੂੰ ਡਰ ਹੋ ਜਾਂਦਾ ਸੀ ਕਿ ਕਿਤੇ ਮੈਂ ਉਹਨਾਂ ਦੇ ਭੇਦ ਤੋਂ ਜਾਣੂ ਨਾ ਹੋ ਜਾਵਾਂ । ਏਸ ਲਈ ਉਹ ਖੇਡਾਂ ਹੀ ਬੰਦ ਕਰਦਿਆ ਕਰਦੇ ਸਨ।

ਇਕ ਵਾਰ ਮੈਨੇ ਦਸ ਪਈ ਕਿ ਪਟੀ ਸ਼ਹਿਰ ਵਿਚ, ਜੋ ਤਰਨ ਤਾਰਨ ਤਹਿਸੀਲ ਦੇ ਲਾਗੇ ਹੈ, ਪੰਜ ਚਾਰ ਮਹੀਨਿਆਂ ਤੋਂ ਇਕ ਘਰ ਵਿਚ ਭੂਤ ਤੰਗ ਕਰ ਰਹੇ ਹਨ । ਉਹ ਰਿਝਦੀਆਂ ਦਾਲਾਂ ਸਬਜ਼ੀਆਂ ਵਿਚ ਸੁਆਹ ਪਾ ਦਿੰਦੇ ਹਨ, ਸੰਦੁਕਾਂ ਦੇ ਤਾਲੇ ਖੋਲ ਦਿੰਦੇ ਹਨ । ਰੁਪੈ ਪੈਸੇ ਘਰ ਦੇ ਵਿਹੜੇ ਵਿਚ ਖਿਲਾਰ ਦਿੰਦੇ

੩੦