ਪੰਨਾ:Sariran de vatandre.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ | ਪਾਣੀ ਵਾਲੇ ਘੜੇ ਤੋੜ ਦਿੰਦੇ ਹਨ ਕਿਉਕਿ ਉਹਨਾਂ ਵਿਚ ਪਾਣੀ ਠੰਢਾ ਨਹੀਂ ਹੁੰਦਾ।

ਜਦੋਂ ਮੈਂ ਉਸ ਘਰ ਪੁਜਾ ਤਾਂ ਉਸ ਸਮੇਂ ਇਕ ਕੁੜੀ ਨੂੰ ਦੇਸੀ ਸੌੜੀਏ ਜੋ ਭੂਤ ਤੇ ਜਾ ਪਏ ਰੋਗੀਆਂ ਦਾ ਇਲਾਜ ਕਰਨ ਵਿਚ ਪ੍ਰਸਿਧ ਹੁੰਦੇ ਹਨ, ਕੁੜੀ ਨੂੰ ਇਕ ਢੋਲ ਦੀ ਸੁਰ , ਤੇ ਨਚਾ ਟਪਾ ਰਹੇ ਸਨ । ਅੰਤ ਕੁੜੀ ਆਪਣੇ ਸਿਰ ਦੇ ਵਾਲ ਖਿਲਾਰ ਕੇ ਸਿਰ ਚਾਰ ਚੁਫੇਰੇ ਕੁਮਾ ਰਹੀ ਸੀ । ਕਮਰੇ ਵਿਚ ਬੜੀ ਗਰਮੀ ਤੇ ਲੋਕਾਂ ਦੇ ਮੁੜਕੇ ਦੀ ਬੋ ਆ ਰਹੀ ਸੀ। ਦਸ ਪੰਦਰਾਂ ਮਨੁਖੀ ਜੀਵ ਵੀ ਅੰਦਰ ਬੈਠੇ ਹੋਏ ਸਨ । ਕੁੜੀ ਦੇ ਸਾਹਮਣੇ ਇਕ ਥਾਲੀ ਵਿਚ ਕੁਝ ਧੁਖ ਰਿਹਾ ਸੀ ਜਿਸ ਦਾ ਧੂੰਆਂ ਅਖਾਂ ਵਿਚੋਂ ਪਾਣੀ ਲਿਆ ਦਿੰਦਾ ਸੀ। ਕੁਝ ਚਿਰ ਦੇ ਬਾਦ ਇਸ ਕੁੜੀ ਨੂੰ ਖੁਡਾਉਣ ਵਾਲੇ ਨੇ ਉਚੀ ਜਹੀ ਕਿਹਾ, 'ਜੇ ਕਿਸੇ ਨੇ ਕੁਝ ਪੁਛ , ਗਿਛ ਕਰਨੀ ਹੋਵੇ ਤਾਂ ਪੁਛ ਲਵੇ । ਅਤੇ ਨਾਲ ਹੀ ਕੁੜੀ ਦੇ ਕੰਨ ਵਿਚ ਕਿਹਾ, “ਇਕ ਡਾਕਟਰ ਅਰਜਨ ਸਿੰਘ ਮਾਨ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਉਚੇਚਾ ਭੂਤਾਂ ਦੇ ਸਚ ਜਾਂ ਝੂਠ ਹੋਣ ਦਾ ਨਿਰਨਾ ਕਰਨ ਲਈ ਆਇਆ ਹੋਇਆ ਹੈ, ਸੋ ਉਹ ਜ਼ਰੂਰ ਹੀ ਕੁਝ ਪੁਛਗਾ। ਹੁਣ ਪੁਛਣ ਲਈ ਜ਼ਰੂਰੀ ਹੁੰਦਾ ਹੈ ਕਿ ਪੁਛਣ ਵਾਲਾ ਆਪਣੇ ਸਰੀਰ ਤੋਂ ਕਮੀਜ਼, ਜਿਸ ਨਾਲ ਉਹਦਾ ਮੁੜਕਾ ਲਗਾ ਹੋਵੇ, ਢੋਲ ਦੇ ਉਤੇ ਰਖੇ । , ਕਿਉਂ ਕਿ ਉਸ ਕਮੀਜ਼ ਨੂੰ ਸੁੰਘ ਕੇ ਹੀ ਖੇਡਣ ਵਾਲਾ ਪੁਛਣ ਵਾਲੇ ਦੇ ਪ੍ਰਸ਼ਨ ਤੇ ਉਤ੍ਰ ਆਪੇ ਹੀ ਦੇ ਦਿਆ ਕਰਦਾ ਹੈ ਇਥੋਂ ਤਕ ਕਿ ਨਾਮ ਤੇ ਆਉਣ ਦੇ ਅਸਥਾਨ ਦਾ ਪਤਾ ਵੀ ਦਸਿਆ ਜਾਂਦਾ ਹੈ । ਪਰ ਜੇ ਅਸਲੀ ਰੋਗੀ ਹੋਵੇ ਤਾਂ ਇਹ ਹੁੰਦਾ ਹੈ । ਹੁਣ ਸਬੱਬ ਨਾਲ ਮੇਰਾ ਇਕ ਫ਼ੀਰੋਜ਼ਪੁਰ ਤੋਂ ਆਇਆ ਹੋਇਆ ਮਿਤ੍ਰ ਮੇਰੇ ਨਾਲ ਸੀ ਅਤੇ ਉਹ ਮੇਰੇ

੩੧