ਪੰਨਾ:Sariran de vatandre.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਲੋਂ ਕੁਝ ਵਿਥ ਤੇ ਬੈਠਾ ਹੋਇਆ ਸੀ । ਮੈਂ ਹੌਲੀ ਜਹੀ ਉਹਨੂੰ ਕਿਹਾ, “ਮੈਨੂੰ ਜ਼ਰਾ ਆਪਣਾਂ ਅਟੈਚੀਕੇਸ ਫੜਾਉਣਾ | ਮੈਂ ਮਲਕੜੇ ਜਹੇ ਅਟੈਚੀਕੇਸ ਵਿਚੋਂ ਆਪਣੇ ਮਿਤ੍ਰ ਦੀ ਕਮੀਜ਼ ਜੋ ਕਿ ਉਹਨੇ ਆਪਣੇ ਸਰੀਰ ਨਾਲ ਦੋ ਦਿਨ ਵਰਤ ਕੇ ਅਜ ਹੀ ਲਾਹ ਕੇ ਦੂਜੀ ਬਦਲੀ ਕਰ ਕੇ ਪਾਈ ਸੀ ਜ਼ਮੀਨ ਤੇ ਆਪਣੇ ਸਾਮਣੇ ਕਢ ਕੇ ਰਖ ਦਿਤੀ ਅਤੇ ਕੁਝ ਸਮੇਂ ਦੇ ਬਾਦ ਮੈਂ ਖਡਾਉਣ ਵਾਲੇ ਸੌੜੀਏ ਨੂੰ ਕਿਹਾ, “ਇਹ ਕਮੀਜ਼ ਆਪਣੇ ਹਥ ਨਾਲ ਜ਼ਮੀਨ ਤੋਂ ਚੁਕ ਕੇ ਢੋਲ ਤੇ ਰਖ ਦਿਉ ’’ ਯਾਦ ਹੈ ਕੇ ਮੈਂ ਉਸ ਕਮੀਜ਼ ਨੂੰ ਆਪਣਾ ਹਥ ਵੀ ਨਹੀਂ ਸੀ ਲਾਇਆ | ਨਾਲ ਹੀ ਮੈਂ ਇਹ ਵੀ ਉਹਨੂੰ ਕਿਹਾ, “ਏਸ ਕਮੀਜ਼ ਵਾਲਾ ਆਪਣਾ ਨਾਮ ਪਤਾ ਤੇ ਮਨ ਦੇ ਮਨੋਰਥ ਪੁਛਣਾ ਲੋੜਦਾ ਹੈ । ਜਦੋਂ ਕਮੀਜ਼ ਢੋਲ ਤੇ ਰਖੀ ਗਈ ਤਾਂ ਖੇਡਣ ਵਾਲੀ ਕੁੜੀ ਨੇ ਉਹ ਚੁਕ ਕੇ ਸੂੰਗੀ ਤੇ ਕੁਝ ਚਿਰ ਸੋਚ ਕੇ ਜਿਦਾ ਉਹਦੇ ਕੰਨ ਵਿਚ ਪਹਿਲੋਂ ਕਿਹਾ ਗਿਆ ਸੀ ਉਦਾਂ ਹੀ ਕਹਿ ਦਿਤਾ, ਇਸ ਕਮੀਜ਼ ਵਾਲੇ ਦਾ ਨਾਮ ਡਾਕਟਰ ਅਰਜਨ ਸਿੰਘ ਮਾਨ ਹੈ ਅਤੇ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਆਇਆ ਹੈ ਅਤੇ ਭੂਤਾਂ ਦੇ ਸਚ ਹੋਣ ਲਈ ਪੁਛ ਰਿਹਾ ਹੈ। ਮੈਂ ਇਹ ਸੁਣ ਕੇ ਚੁਪ ਹੀ ਰਿਹਾ | ਪਰ ਆਸੇ ਪਾਸੇ ਬੈਠੇ ਸਾਰੇ ਹੀ ਵਾਹ ਵਾਹ ਕਰ ਉਠੇ ਕਿ ਕਿਦਾਂ ਸਚ ਦਸਿਆ ਹੈ, ਇਹ ਭੂਤ ਸਚਾ ਤੇ ਅਸਲੀ ਹੈ । ਜਦੋਂ ਉਹ ਖੇਡਣ ਤੋਂ ਹਟ ਗਈ ਤਾਂ ਮੈਂ ਉਸ ਕੁੜੀ, ਖਡਾਉਣ ਵਾਲਿਆਂ ਤੇ ਕੁੜੀ ਦੇ ਮਾਂ ਪਿਉ ਨੂੰ ਇਕਠਿਆਂ ਕਰ ਕੇ ਦਸਿਆ, “ਭੂਤ ਨੇ ਸਭ ਕੁਝ ਝੂਠ ਦਸਿਆ ਹੈ । ਉਹ ' ਕਮੀਜ਼ ਮੇਰੀ ਨਹੀਂ ਸੀ ਸਗੋਂ ਮੇਰੇ , ਇਕ ਮਿਤ੍ਰ ਦੀ ਸੀ ਜੋ ਵੀਰੋਜ਼ਪੁਰ ਤੋਂ ਆਇਆ ਹੈ। ਹੁਣ ਮੈਂ ਆਪਣੇ ਮੰਤ੍ਰ ਦੀ ਸ਼ਕਤੀ ਨਾਲ ਉਸ ਭੂਤ ਨੂੰ ਇਕ ਦੋ ਦਿਨ

੩੨