ਪੰਨਾ:Sariran de vatandre.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਗਏ ਸਨ ਅਤੇ ਕਹਿੰਦੇ ਹੁੰਦੇ ਸਨ ਕਿ ਹੁਣ ਸਾਇੰਸ ਦੇ ਆਸਰੇ ਭਗਵਾਨ ਨੂੰ ਛੇਤੀ ਹੀ ਪੁਜਣ ਦੀ ਆਸ ਹੈ। ਪਰ ਦੂਜੇ ਸੰਸਾਰ ਮਹਾਂ ਯੁਧ ਵਿਚ ਬਗ਼ੈਰ ਜੀਵ ਦੇ ਆਪਣੇ ਆਪ ਹੀ ਉਡਣ ਵਾਲੇ ਹਵਾਈ ਜਹਾਜ਼, ਐਟਮ ਬੰਬ ਆਦਿ ਵੇਖ ਕੇ ਕਹਿੰਦੇ ਸਨ ਕਿ ਹੁਣ ਅਸੀਂ ਭਗਵਾਨ ਤਕ ਪੁਜ ਗਏ ਹਾਂ। ਪਰ ਅਸੀਂ ਅਜੇ ਨਹੀਂ ਕਹਿ ਸਕਦੇ ਕਿ ਤੀਸਰੇ ਮਹਾਂ-ਯੁਧ ਵਿਚ ਸਾਇੰਸ ਹੋਰ ਕੀ ਨਵੀ ਕਾਢ ਖੋਜ ਕੇ ਸੰਸਾਰ ਨੂੰ ਹੈਰਾਨ ਕਰੇਗੀ। ਦੂਜੇ ਅਜੇ ਤਕ ਕਿਸੇ ਸਾਇੰਸ ਵਾਲੇ ਨੇ ਇਹ ਦਾਹਵਾ ਨਹੀਂ ਕੀਤਾ ਕਿ ਉਹ ਰਬ ਜਾਂ ਭਗਵਾਨ ਕੋਲ ਪੁਜ ਚੁਕਾ ਹੈ। ਇਹ ਵੇਖ ਕੇ ਹੁਣ ਕਹਿਣਾ ਹੀ ਪਵੇਗਾ ਕਿ "ਅੰਤ ਨਾ ਪਾਵਤ ਦੇਵ ਸਭੇ ਮਨ ਇੰਦਰ ਮਹਾਂ-ਸ਼ਿਵ ਜੋਗ ਕਰੀ।" ਜਾਂ ਅਤਿ ਊਚਾ ਤਾਕਾ ਦਰਬਾਰਾ ਅੰਤ ਨਹੀਂ ਕੁਛ ਪਾਰਾ ਵਾਰਾ। ਕੋਟ ਕੋਟ ਕੋਟੀ ਲਖ ਧਾਵੇ। ਇਕ ਤਿਲ ਤਾਕਾ ਮਹਿਲ ਨ ਪਾਵੇ।" ਠੀਕ ਇਹਨਾਂ ਤੁਕਾਂ ਵਾਂਗ ਭਾਰਤ ਦੇ ਖੋਜੀਆਂ ਨੇ ਕੇਵਲ ਭੂਤਾਂ ਦੀ ਹੋਂਦ ਦੀ ਖੋਜ ਕਰ ਕੇ ਕਹਿ ਦਿਤਾ ਹੈ ਕਿ ਇਹ ਭੂਤ ਆਦਿ ਜੋ ਭਗਵਾਨ ਦੇ ਹੁਕਮ ਤੋਂ ਆਕੀ ਹਨ।

ਦੂਜੇ ਭੂਤਾਂ ਪਰੇਤਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਗਾਉਂਦੇ, ਲਿਖਦੇ ਤੇ ਬੋਲਦੇ ਹਨ, ਨਾ ਦਿਸਣ ਵਾਲੇ ਹਥਾਂ ਨਾਲ ਮੇਜ਼ ਕੁਰਸੀਆਂ, ਮੰਜੀਆਂ ਉਲਟ ਪੁਲਟ ਕਰ ਦੇਂਦੇ ਹਨ, ਮਨੁਖੀ ਜੀਵਾਂ ਦੇ ਅੰਗਾਂ ਨੂੰ ਛੋਹ ਸਕਦੇ ਹਨ, ਰਿਝਦੀ ਹਾਂਡੀ ਵਿਚ ਸੁਆਹ ਆਦਿ ਪਾ ਦੇਂਦੇ ਹਨ। ਹੁਣ ਪੁੱਛ ਹੁੰਦੀ ਹੈ ਕਿ ਕੀ ਭੂਤ ਇਹ ਸਭ ਕੁਝ ਆਪ ਕਰਦੇ ਹਨ? ਅਸੀਂ ਤਾਂ ਕਹਾਂਗੇ ਕਿ ਨਹੀਂ। ਪਰ ਪਾਠਕ ਆਪਣੀ ਰਾਏ ਦੇ ਆਪ ਮਾਲਕ ਹਨ। ਵਿਚਾਰ ਕਰਨ ਤੋਂ ਪਤਾ ਲਗੇਗਾ ਕਿ ਜੇ ਭੂਤ ਆਪਣੇ ਆਪ ਆਪਣੇ

੩੫