ਪੰਨਾ:Sariran de vatandre.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਗਾਂ ਨਾਲ ਇਹ ਸਭ ਕੁਝ ਕਰ ਸਕਦੇ ਹੁੰਦੇ ਤਾਂ ਮਨੁਖੀ ਜੀਵ ਤੇ ਉਹਨਾਂ ਵਿਚ ਦਿਸਣ ਜਾਂ ਨਾਂ ਦਿਸਣ ਤੋਂ ਸਿਵਾ ਹੋਰ ਕੋਈ ਫ਼ਰਕ ਨਹੀਂ ਹੋ ਸਕਦਾ। ਅਜੇ ਇਹ ਸਵੀਕਾਰ ਵੀ ਕਰ ਲਿਆ ਜਾਵੇ ਕਿ ਕਿਸੇ ਗੁਪਤ ਸ਼ਕਤੀਆਂ ਨਾਲ ਉਹ ਇਹ ਕਰ ਸਕਦੇ ਹਨ ਤਾਂ ਗੁਪਤ ਸ਼ਕਤੀਆਂ ਤਾਂ ਅਨਗਿਣਤ ਹੋਰ ਵੀ ਹਨ ਜਿਨ੍ਹਾਂ ਦਾ ਅਜੇ ਸਾਨੂੰ ਕੁਝ ਪਤਾ ਹੀ ਨਹੀਂ ਹੈ। ਇਸ ਲਈ ਅਸੀਂ ਕਹਾਂਗੇ ਕਿ ਭੂਤਾਂ ਦਾ ਆਪਣੇ ਆਪ ਕੀਤਾ ਕੰਮ ਕਿਸੇ ਹੋਰ ਸ਼ਕਤੀ ਨਾਲ ਸ਼ਇਦ ਹੋਇਆ ਹੋਵੇ, ਭੂਤਾਂ ਨੇ ਨਹੀਂ ਸੀ ਕੀਤਾ ਹੋਣਾ। ਠੀਕ ਇਹੋ ਹੀ ਨਿਯਮ ਅਜ ਕਲ ਦੇ ਮੈਸਿਮਿਰਿਜ਼ਮ ਜਾਂ ਈਲੈਕਟਰੋ ਬਾਈਆਲੋਜੀਕਲ ਦੇ ਖੋਜੀਆਂ ਤੇ ਵੀ ਲਾਗੂ ਹੁੰਦਾ ਹੈ। ਇਨ੍ਹਾਂ ਸ਼ਕਤੀਆਂ ਵਾਲੇ ਵੀ ਕੇਵਲ ਉਨ੍ਹਾਂ ਜੀਵਾਂ ਤੇ ਆਪਣਾ ਪਰਭਾਵ ਪਾ ਸਕਦੇ ਹਨ ਜਿਨ੍ਹਾਂ ਦੀ ਵਿਲ ਪਾਵਰ ਇਨ੍ਹਾਂ ਸ਼ਕਤੀਆਂ ਅਗੇ ਝੁਕਦੀ ਜਾਂ ਇਨ੍ਹਾਂ ਦੀ ਹੋਂਦ ਨੂੰ ਸਵੀਕਾਰ ਕਰਦੀ ਹੈ। ਇਹ ਵੀ ਸੱਚ ਹੈ ਕਿ ਇਕ ਜੀਵ ਮੈਸਿਮਿਰਿਜ਼ਮ ਦੀ ਸ਼ਕਤੀ ਦਾ ਅਸਰ ਕਈ ਸੌ ਮੀਲਾਂ ਤੋਂ ਇਸ ਸ਼ਕਤੀ ਨੂੰ ਸਵੀਕਾਰ ਕਰਨ ਵਾਲੇ ਤੇ ਪਾ ਸਕਦਾ ਹੈ ਅਤੇ ਇਹ ਕਿਸੇ ਹੋਰ ਏਜੰਸੀ, ਈਲੈਕਟਰਿਕ ਬੈਟਰੀ, ਹਵਾ ਈਥਰ ਜਾਂ ਇਹੋ ਜਹੀ ਕਿਸੇ ਹੋਰ ਸ਼ਕਤੀ ਰਾਹੀਂ, ਜਿਸ ਵਿਚੋਂ ਮੈਸਿਮਿਰਿਜ਼ਮ ਦੀ ਸ਼ਕਤੀ ਦਾ ਅਸਰ ਬਗ਼ੈਰ ਕਿਸੇ ਰੋਕ ਟੋਕੇ ਦੇ ਆ ਜਾ ਕੇ ਅਸਰ ਕਰ ਸਕਦਾ ਹੋਵੇ, ਉਸ ਦਾ ਹੋਣਾ ਅਤੀ ਜ਼ਰੂਰੀ ਹੁੰਦਾ ਹੈ।

ਇਹਨਾਂ ਉਪਰ ਲਿਖੇ ਨਿਯਮਾਂ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਜੋ ਕੁਝ ਮੈਂ ਇਸ ਘਰ ਵਿਚ ਆ ਕੇ ਵੇਖਿਆ, ਸੁਣਿਆ ਜਾਂ ਛੋਹ ਹੋਣ ਨਾਲ ਅਨਭਵ ਕੀਤਾ ਹੈ ਉਹ ਭੂਤਾਂ ਨੇ ਕੀਤਾ ਨਹੀਂ ਜਾਪਦਾ, ਉਹ ਕਿਸੇ ਹੋਰ ਗੁਪਤ ਸ਼ਕਤੀ ਨਾਲ ਹੋ

੩੬