ਪੰਨਾ:Sariran de vatandre.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਾ ਜਾਪਦਾ ਹੈ। ਪਰ ਕਿਉਂਕਿ ਭੂਤਾਂ ਦਾ ਕੀਤਾ ਨਾ ਸਵੀਕਾ ਚ ਕਰਨਾ ਇਕ ਅਨਹੋਣੀ ਜਹੀ ਗਲ ਹੈ ਇਸ ਲਈ ਜਿਨਾਂ ਚਿਰ - ਮੈਂ ਕੋਈ ਹੋਰ ਗੁਪਤ ਸ਼ਕਤੀ ਨਾਲ ਹੋ ਰਿਹਾ ਸਿਧ ਨਾ ਕਰਲਿ ਮੈਂ ਭਤਾਂ ਨੂੰ ਕਰ ਰਹੇ ਕਹਾਂਗਾ । ਮੈਂ ਤਾਂ ਇਹਨਾਂ ਖੇਡਾਂ ਦੇ ਕਰਤਾ ਨੂੰ ਖੋਜਣ ਲਈ ਆਇਆ ਹਾਂ। ਇਸ ਲਈ ਮੈਂ ਅਡੋਲ ਸ਼ਾ ਅਤੇ ਆਪਣੇ ਆਪ ਤੇ ਕਾਬੂ ਰੱਖਣ ਲਈ ਮੈਂ ਕਿਤਾਬ ਵਿਚ ਰੁਝਾ ਰਹਿਣਾ ਚਾਹੁੰਦਾ ਸਾਂ।

ਪਰ ਹੁਣ ਜਦੋਂ ਮੈਂ ਕਿਤਾਬ ਪੜ ਰਿਹਾ ਸਾਂ ਮੈਨੂੰ ਐਦਾਂ ਜਾਪਿਆ ਜਿਦਾਂ ਕਿ ਮੇਰੀ ਕਿਤਾਬ ਤੇ ਮੇਰੀਆਂ ਅੱਖਾਂ ਦੇ ਵਿਚਕਾਰ ਕੋਈ ਧੂਏ ਵਰਗੇ ਗੈਸ ਜਹੀ ਆ ਗਈ ਹੁੰਦੀ ਹੈ । ਜਦੋਂ ਮੈਂ ਕਿਤਾਬ ਤੋਂ ਲਾਂਭ ਵਲ ਵੇਖਿਆ ਤਾਂ ਉਹ ਇਹੋ ਜਹੀ ਦਸੀ ਜਿਸ ਨੂੰ ਸਮਝਾਉਣਾ ਕਠਨ ਜਿਹਾ ਜਾਪਦਾ ਹੈ। ਹਾਂ, ਉਹ ਧੂਏ ਦੀ ਗੈਸ , ਖਿਲਰ ਕੇ ਬੜੇ ਵਡੇ ਅਕਾਰ ਵਾਲੇ ਮਨੁਖੀ ਜੀਵ ਦੇ ਸਰੀਰ ਵਰਗੇ ਦਿਸਣ ਲਗ ਪਈ ਸੀ। ਉਹਦਾ ਆਕਾਰ ਐਡਾ ਵਡਾ ਸੀ ਕਿ ਉਹਦਾ ਸਿਰ ਕਮਰੇ ਦੀ ਛਤ ਨਾਲ ਲਗਾ ਹੋਇਆ ਸੀ ਅਤੇ ਸਿਰ ਵਿਚੋਂ ਦੋ ਅੱਖਾਂ ਮੇਰੇ ਵਲ ਇਕਤਾਰ ਨੀਝ ਲਾ ਕੇ ਵੇਖ ਰਹੀਆਂ ਸਨ । ਮੈਨੂੰ ਇਹ ਵੇਖ ਕੇ ਡਰ ਜਿਹਾ ਆ ਕੇ ਕੰਬਣੀ ਤੇ ਤਰੇਲੀ ਜਹੀ ਆ ਗਈ । ਮੈਨੂੰ ਐਦਾਂ ਜਾਪ ਰਿਹਾ ਸੀ ਜਿਦਾਂ ਕਿ ਬਰਫ ਦੇ ਵਡੇ ਸਾਰੇ ਟਕਰੇ ਨੂੰ ਸਰੀਰ ' ਤੇ ਇਕ ਦੋ ਵਾਰ ਫੇਰਨ ਦੇ ਬਾਦ ਸਰੀਰ ਹੋ ਜਾਇਆ ਕਰਦਾ ਹੈ। ਮੈਂ ਆਪਣੀ ਸਾਰੀ ਵਾਹ ਲਾ ਕੇ ਕੁਝ ਬੋਲਣ ਦੇ ਯਤਨ ਕੀਤੇ ਪਰ ਮੇਰੇ ਮੂੰਹ ਵਿਚੋਂ ਆਵਾਜ਼ ਹੀ ਨਹੀਂ ਸੀ ਨਿਕਲਦੀ। | ਮੈਂ ਇਹ ਸੋਚ ਰਿਹਾ ਸਾਂ ਕਿ ਕੀ ਇਹ ਮੇਰੇ ਡਰ ਜਾਣ ਕਰ ਕੇ ਹੋ ਰਿਹਾ ਹੈ ਜਾਂ ਮੇਰੇ ਵਿਲ ਪਾਵਰ ਸ਼ਕਤੀ ਦੇ ਘਟੀਆ ਹੋ ਜਾਣ

੩੭