ਪੰਨਾ:Sariran de vatandre.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲਈ ਮੈਂ ਸਾਰਾ ਤਾਣ ਲਾ ਕੇ ਯਤਨ ਕੀਤੇ ਅਤੇ ਮੈਂ ਅੜਿਆ ਹੀ ਰਿਹਾ। ਮੈਂ ਪੱਕਾ ਨਿਸਚਾ ਕਰ ਲਿਆ ਸੀ ਕਿ ਜਿਨਾਂ ਚਿਰ ਮੈਂ ਡਰ ਕੇ ਜ਼ਮੀਨ ਤੇ ਨਹੀਂ ਡਿਗ ਪੈਂਦਾ ਉਤਨਾਂ ਚਿਰ ਮੈਨੂੰ ਕੋਈ ਦੁਖ ਨਹੀਂ ਹੋ ਸਕਦਾ । ਇਹ ਸਾਰਾ ਜੋ ਕੁਝ ਹੋ ਰਿਹਾ ਹੈ। ਇਹ ਕੇਵਲ ਮੇਰੇ ਮਨ ਦਾ ਵਹਿਮ ਹੈ ਅਤੇ ਵਹਿਮ ਤੇ ਮੈਂ ਭਰੋਸਾ ਨਹੀਂ ਕਰਦਾ ਕਿਉਂਕਿ ਵਹਿਮ ਦਾ ਕੋਈ ਵਜੂਦ ਨਹੀਂ ਹੁੰਦਾ । ਇਸ ਲਈ ਮੈਂ ਕਿਉਂ ਡਰਾਂ ਅਤੇ ਜਿਨਾਂ ਚਿਰ ਮੈਂ ਡਰਦਾ ਨਹੀਂ ਹਾਂ ਮੈਂ ਡਿਗ ਨਹੀਂ ਸਕਦਾ। ਅੰਤ ਵਿਚ ਮੈਂ ਆਪਣੀ ਬਾਂਹ ਹੌਸਲਾ ਕਰਕੇ ਅਗਾਂਹ ਨੂੰ ਕੀਤੀ ਕਿ ਮੈਂ ਮੇਜ਼ ਉਤੇ ਪਿਆ ਪਸਤੌਲ ਫੜਾਂ ਪਰ ਮੇਰੀ ਬਾਂਹ ਤੇ ਮੋਢੇ ਨੂੰ ਇਕ ਬਿਜਲੀ ਦੀ ਤਾਰ ਨੂੰ ਹੱਥ ਲਾਉਣ ਵਾਂਗ ਝਟਕਾ ਜਿਹਾ ਲਗਾ ਜਿਸ ਨਾਲ ਮੇਰੀ ਬਾਂਹ ਵਿਲੀ ਤੇ ਮੁਰਦਾ ਜਹੀ ਹੋ ਕੇ ਹੇਠਾਂ ਨੂੰ ਵਿਲਕ ਪਈ ਅਤੇ ਐਉਂ ਜਾਪ ਰਿਹਾ ਸੀ ਕਿ ਇਸ ਵਿਚ ਕੋਈ ਸਤਿਆ ਹੀ ਨਹੀਂ ਰਹੀ ਹੁੰਦੀ । ਏਨੇ ਨੂੰ ਮੇਜ਼ ਤੇ ਜਗ ਰਹੀ ਮੋਮਬਤੀ ਦਾ ਚਾਨਣ ਵੀ ਘਟ ਹੋਣ ਲਗ ਪਿਆ ਪਰ ਮੋਮਬਤੀ ਬੁਝੀ ਨਹੀਂ ਸੀ । ਚਾਨਣ ਘਟ ਹੋ ਜਾਣ ਕਰ ਕੇ ਕਮਰੇ ਵਿਚ ਹਨੇਰਾ ਜਿਹਾ ਹੋ ਗਿਆ ਸੀ ।

ਇਸ ਹਨੇਰੇ ਨੇ ਮੈਨੂੰ ਕੁਝ ਹੋਰ ਵਧੇਰਾ ਡਰ ਪਾ ਦਿੱਤਾ ਸੀ । ਅਤੇ ਇਸ ਡਰ ਨੇ ਮੇਰੇ ਸਰੀਰ ਦੇ ਸੂਝਕ ਧਾਗਿਆਂ (ਨਰਵਜ਼) ਉਤੇ ਅਸਰ ਕਰ ਕੇ ਮੈਨੂੰ ਨਿਰਮਲ ਕਰ ਦਿਤਾ ਸੀ । ਮੈਂ ਏਨਾ ਨਿਰਮਲ ਹੋ ਗਿਆ ਸੀ ਕਿ ਮੈਨੂੰ ਆਪਣੇ ਆਪ ਦੀ ਕੋਈ ਸੁਧ ਬੁਧ ਹੀ ਨਹੀਂ ਸੀ ਰਹੀ। ਉਸ ਵੇਲੇ ਮੈਂ ਬੋਲਣ ਦੇ ਯਤਨ ਕੀਤੇ ਤਾਂ ਮੇਰੇ ਮੂੰਹ ਵਿਚੋਂ ਆਵਾਜ਼ ਦੀ ਥਾਂ ਚੀਕ ਹੀ ਨਿਕਲੀ | ਮੈਨੂੰ ਇਸ ਘਟਨਾ ਤੋਂ ਵਿਚਾਰ ਕਰਨ ਤੇ ਬਾਦ ਚੇਤੇ ਆਇਆ

੩੯