ਪੰਨਾ:Sariran de vatandre.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਕਿ ਚੀਕ ਦੇ ਬਾਦ ਮੈਂ ਇੰਜ਼ ਬੋਲਿਆ ਸੀ- 'ਮੈਂ ਕਦੀ ਵੀ ਕਿਸੇ ਕੋਲੋਂ ਨਹੀਂ ਕਰਾਂਗਾ | ਮੇਰੀ ਆਤਮਾਂ ਵੀ ਕਿਸੇ ਕੋਲੋਂ ਨਹੀਂ ਡਰੇਗੀ , ” ਜਦੋਂ ਮੈਂ ਇਹ ਕਿਹਾ ਸੀ ਤਾਂ ਮੇਰੇ ਸਰੀਰ ਵਿਚ ਫੇਰ ਉਠਣ ਦੀ ਤਾਕਤ ਆ ਗਈ ਸੀ ਅਤੇ ਮੈਂ ਉਠ ਕੇ ਬਾਰੀ ਵਲ ਚਲਾ ਗਿਆ ਸੀ ਅਤੇ ਪਰਦਾ ਹਟਾ ਕੇ , ਸਿਰ ਬਾਹਰ ਕਰ ਕੇ ਵੇਖਿਆ ਸੀ ਤੇ ਬਾਹਰ ਚੰਦਰਮਾਂ ਦਾ ਚੰਗਾ ਚਾਨਣ ਸੀ। ਹੁਣ ਕਮਰੇ ਵਿਚ ਵੀ ਚਾਨਣ ਵਧ ਹੋ ਗਿਆ ਹੋਇਆ ਸੀ ਜਿਸ ਕਰ ਕੇ ਅੰਦਰ ਦੀਆਂ ਚੀਜ਼ਾਂ ਮੈਂ ਸਾਰੀਆਂ ਹੀ ਵੇਖ ਸਕਦਾ ਸੀ । ਉਹ ਧੂਏਂ ਦਾ ਆਕਾਰ ਵੱਡਾ ਹੋਣ ਨਾਲ ਬਣਿਆਂ ਵਡੇ ਆਕਾਰ ਵਾਲਾ ਪਰਛਾਵਾਂ ਵੀ ਨਹੀਂ ਸੀ ਦਿਸ ਰਿਹਾ। ਮੇਰਾ ਵਿਚਾਰ ਹੈ ਕਿ ਚੀਕ ਦੇ ਬਾਦ ਵਿਚ ਬੋਲੇ ਹੋਏ ਬੋਲਾਂ ਦਾ ਦੂਜੇ ਪਾਸੇ ਕੰਮ ਕਰਨ ਵਾਲੀ ਸ਼ਕਤੀ ਨੂੰ ਨਿਸਚੇ ਹੋ ਗਿਆ ਹੋਣਾ ਹੈ ਕਿ ਮੈਂ ਉਸ ਸ਼ਕਤੀ ਦੇ ਜ਼ੋਰ ਅਗੇ ਕਦੇ ਵੀ ਨੀਵਾਂ ਨਹੀਂ ਹੋਵਾਂਗਾ ਅਤੇ ਏਸੇ ਕਰਕੇ ਕਦੇ ਵੀ ਉਸ ਸ਼ਕਤੀ ਨੂੰ ਸਵੀਕਾਰ ਨਹੀਂ ਕਰਾਂਗਾ । ਇਸ ਲਈ ਉਸ ਸ਼ਕਤੀ ਨੇ ਨਵੇਂ ਯਤਨ ਕਰ ਕੇ ਡਰ ਪਾਣ ਦੇ ਯਤਨ ਕਰ ਦਿਤੇ ਸਨ |

ਬਾਰੀ ਵਿਚੋਂ ਹਟ ਕੇ ਮੈਂ ਕਮਰੇ ਵਿਚ ਚੰਗੀ ਤਰਾਂ ਗੋਹ ਕਰਕੇ ਵੇਖ ਹੀ ਰਿਹਾ ਸਾਂ ਕਿ ਮੈਨੂੰ ਇਉਂ ਜਾਪਿਆ ਜਿਦਾਂ ਕਿ ਮੇਜ਼ ਦੇ ਹੇਠਾਂ ਇਕ ਕਿਸੇ ਮਾੜੇ ਤੇ ਪਤਲੇ ਜਹੇ ' ਸਰੀਰ ਵਾਲੇ ਜੀਵ ਦਾ ਹਥ ਜੋ ਕਿ ਵੀਣੀ ਤਕ ਦਿਸਦਾ ਸੀ ਨਿਕਲ ਰਿਹਾ ਹੈ , ਅਤੇ , ਉਹਨੇ ਮੇਜ਼ ਤੇ ਪਈਆਂ, ਦੋਵੇਂ ਚਿਠੀਆਂ ਫੜੇ ਲਈਆਂ ਹਨ ਤੇ ਫੇਰ ਮੇਜ਼ ਦੇ ਹੇਠਾਂ ਗੁੰਮ ਹੋ ਗਿਆ ਹੈ। ਹੁਣ ਫੇਰ , ਮੇਰੇ ਪਲੰਘ ਦੇ ਸਰਾਣੇ ਦੀ , ਲਕੜ ਦੀ ਛੋਹ ਨੂੰ ਤਿੰਨ ਵਾਰ ਠਕੋਰਨ ਦੀ ਆਵਾਜ਼ ਆਈ ।

੪0