ਪੰਨਾ:Sariran de vatandre.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਭਰੂ ਤੇ ਕੁੜੀ ਦੋਵੇਂ ਪਰੇ ਜਹੇ ਫੇਰ ਖਲੋਤੇ ਦਿਸਨ ਲਗ ਪਏ ਹੁਣ ਕੁੜੀ ਦੀ ਹਿਕ ਉਤੇ ਲਹੂ ਦੇ ਦਾਗ ਸਨ ਅਤੇ ਉਹ ਗਭਰੂ ਆਪਣੀ ਤਲਵਾਰ ਦੀ ਨੋਕ ਜ਼ਮੀਨ ਉਤੇ ਰਖਕੇ ਤਲਵਾਰ ਉਤੇ ਝੁਕਿਆ ਹੋਇਆ ਸੀ ਅਤੇ ਫੇਰ ਉਹ ਵੀ ਦਿਸਨੇ ਬੰਦ ਹੋ ਗਏ । ਮੇਰੇ ਕਮਰੇ ਦਾ ਬੂਹਾ ਮੈਨੂੰ ਏਦਾਂ ਜਾਪਿਆ ਜਿਦਾਂ ਆਪਣੇ ਆਪ ਖੁਲ ਗਿਆ ਹੁੰਦਾ ਹੈ ਤੇ ਇਕ ਬੁਢੜੀ ਜਹੀ ਅੰਦਰ ਵੜਦੀ ਵੀ ਦਿਸੀ ਅਤੇ ਉਹਦੇ ਹਥ ਵਿਚ ਉਹੋ ਦੋਵੇਂ ਚਿਠੀਆਂ ਸਨ। ਉਹਦੇ ਪਿਛੇ ਪਿਛੇ ਕਿਸੇ ਦੇ ਤੁਰੇ ਆਉਣ ਦਾ ਖੜਾਕ ਆ ਰਿਹਾ ਸੀ। ਬੁਢੀ ਨੇ ਮੇਰੇ ਕੋਲ ਆ ਕੇ ਚਿਠੀ ਉਚੀ ਉਚੀ ਪੜਨੀ ਅਰੰਭ ਕਰ ਦਿੱਤੀ ਅਤੇ ਉਹਦੇ ਸਾਹਮਣੇ ਇਕ ਮਨੁਖ ਵੀ ਖਲੋਤਾ ਦਿਸਿਆ । ਫੇਰ ਬੁਢੀ ਦੇ ਪੈਰਾਂ ਵਿਚ ਇਕ ਆਦਮੀ ਦੀ ਲੋਥ ਪਈ ਹੋਈ ਦਿਸਨ ਲਗ ਪਈ । ਉਸ ਤੋਂ ਬਾਦ ਇਕ ਡਰੀ ਹੋਈ ਕੁੜੀ ਲੋਥ ਕੋਲ ਬੈਠੀ ਦਿਸੀ । ਫੇਰ ਉਹ ਸਾਰੇ ਹੀ ਗੁੰਮ ਹੋ ਗਏ ।

ਹੁਣ ਕਮਰੇ ਵਿਚ ਕੋਈ ਨਹੀਂ ਸੀ ਦਿਸਦਾ ਕੇਵਲ ਰੰਗ ਬਰੰਗੇ ਗੋਲੇ ਹੀ ਚਾਰ ਚੁਫੇਰੇ ਉਡਦੇ ਦਿਸ ਰਹੇ ਸਨ । ਸਾਮਣੀ ਕੰਧ ਤੇ ਫੇਰ ਵਡੇ ਅਕਾਰ ਵਾਲੇ ਬੁਤ ਦਾ ਪਰਛਾਵਾਂ ਦਿਸਨ ਲਗ ਪਿਆ । ਐਨ ਉਸੇ ਵੇਲੇ ਕਿਸੇ ਨੇ ਬਰਫ ਵਾਂਗ ਠੰਡੇ ਹਥ ਮੇਰੀ ਧੌਣ ਤੇ ਰਖ ਦਿਤੇ ਜਾਪੇ ਤੇ ਮੈਂ ਸੋਚਿਆ ਕਿ ਜੇ ਮੈਂ ਡਰ ਗਿਆ ਤਾਂ ਮੇਰੀ ਜਾਨ ਦੀ ਖੈਰ ਨਹੀਂ ਹੋਵੇਗੀ । ਇਸ ਲਈ ਮੈਂ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ । ਮੈਨੂੰ ਇਹ ਪੱਕਾ ਯਕੀਨ ਸੀ ਕਿ ਜੇ ਮੈਂ ਥੋੜ ਦਿਲੀ ਦਸ ਕੇ ਆਪਣੀ ਵਿਲ ਪਾਵਰ ਨੂੰ ਘਟੀਆ ਕਰ ਲਿਆ ਤਾਂ ਨਿਰ-ਸੰਦੇਹ ਮੇਰੀ ਮਿਰਤੂ ਹੋ ਜਾਵੇਗੀ।

ਜਿਦਾਂ ਅੱਗ ਦੇ ਬਲਣ ਨਾਲ ਲਾਲ ਚਾਨਣ ਹੋਇਆ ਕਰਦਾ ਹੈ ਠੀਕ ਇਹੋ ਜਿਹਾ ਹੀ ਚਾਨਣ ਕਮਰੇ ਵਿਚ ਹੋ ਗਿਆ ਅਤੇ ਨਾਲ

੪੨