ਪੰਨਾ:Sariran de vatandre.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ । ਮੈਂ ਕੇਵਲ ਇਕ ਦੋ ਮਿੰਟ ਹੀ ਉਥੇ ਖਲੋ ਕੇ ਬਾਹਰ ਆ ਗਿਆ ਸੀ ਅਤੇ ਜਦੋਂ ਮੈਂ ਪੌੜੀਆਂ ਉਤਰ ਰਿਹਾ ਸਾਂ ਤਾਂ ਕਿਸੇ ਦੇ ਪੈਰਾਂ ਦਾ ਖੜਾਕ ਏਦਾਂ ਆਉਂਦਾ ਜਾਪਦਾ ਸੀ ਜਿਦਾਂ ਕਿ ਮੇਰੇ ਅਗੇ ਅਗੇ ਕੋਈ ਤੁਰਿਆ ਜਾ ਰਿਹਾ ਹੁੰਦਾ ਹੈ । ਪੌੜੀਆਂ ਉਤਰ ਕੇ ਤੇ ਬਾਹਰ ਨੂੰ ਜਾਣ ਵਾਲਾ ਬੂਹਾ ਖੋਲ੍ਹ ਕੇ ਜਦੋਂ ਮੈਂ ਬਾਜ਼ਾਰ ਵਿਚ ਜਾਣ ਲਗਾ ਸਾਂ ਤਾਂ ਕਿਸੇ ਦੇ ਹਸਣ ਦੀ ਆਵਾਜ਼ ਆਈ ਸੀ। ਮੈਂ ਉਥੋਂ ਸਿੱਧਾ ਆਪਣੇ ਘਰ ਪੁਜਾ ਤਾਂ ਪਤਾ ਲਗਾ ਕਿ ਮੇਰਾ ਨੌਕਰ ਰੁਲਦੂ ਅਜੇ ਤਕ ਘਰ ਹੀ ਨਹੀਂ ਪੁਜਾ। ਕੋਈ ਤੀਜੇ ਦਿਨ ਉਹਦੀ ਹੇਠ ਲਿਖੀ ਚਿਠੀ ਡਾਕ ਰਾਹੀਂ ਪੁਜੀ ਸੀ ਜਿਸ ਵਿਚ ਲਿਖਿਆ ਹੋਇਆ ਸੀ ਕਿ “ਸ੍ਰੀ ਮਾਨ ਪੂਜਨੀਕ ਸਰਦਾਰ ਸਾਹਿਬ ਜੀਉ !

ਦੋ ਕਰ ਜੋੜ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ । ਮੈਂ ਖਿਮਾਂ ਦਾ ਯਾਚਕ ਹਾਂ ਜੀ, ਕਿਉਂਕਿ ਮੈਂ ਭੂਤਾਂ ਤੋਂ ਡਰ ਕੇ ਆਪ ਜੀ ਨੂੰ ਇਕਲਿਆਂ ਛਡ ਆਇਆ ਸਾਂ । ਇਹ ਕਰਨ ਵਿਚ ਮੈਂ ਬੜਾ ਹੀ ਪਾਪ ਕੀਤਾ ਹੈ ਜਿਸ ਦਾ ਪਸ਼ਚਾਤਾਪ ਮੈਂ ਸਾਰੀ ਰਹਿੰਦੀ ਆਯੂ ਕਰਦਾ ਰਹਾਂਗਾ । ਜੇ ਗੌਰ ਕਰ ਕੇ ਵੇਖਿਆ ਜਾਵੇ ਤਾਂ ਮੇਰਾ ਏਸ ਵਿਚ ਕੋਈ ਬਹੁਤਾ ਦੋਸ਼ ਵੀ ਨਹੀਂ ਹੈ ਕਿਉਂਕਿ ਭੂਤਾਂ ਨੇ ਮੈਨੂੰ ਐਨਾ ਡਰਾ ਦਿਤਾ ਹੋਇਆ ਸੀ ਕਿ ਜੇ ਮੈਂ ਉਥੋਂ ਨਸ ਕੇ ਨਾ ਆ ਜਾਂਦਾ ਤਾਂ ਭੂਤਾਂ ਨੇ ਮੇਰੀ ਜਾਨ ਉਥੇ ਜ਼ਰੂਰ ਹੀ ਕਢ ਲੈਣੀ ਸੀ । ਮੇਰੀ ਜ਼ਿੰਦ ਜਾਨ ਤਾਂ ਬਚ ਗਈ ਹੈ ਪਰ ਮੇਰੀ ਸੁਰਤ ਅਜੇ ਟਿਕਾਣੇ ਨਹੀਂ ਆਈ। ਡਾਕਟਰ ਕਹਿੰਦੇ ਹਨ ਕਿ ਮੈਨੂੰ ਚੰਗਾ ਭਲਾ ਹੋਣ ਵਿਚ ਕਈ ਸਾਲ ਲਗਣਗੇ । ਨੌਕਰੀ ਕਰਨ ਲਈ ਤਾਂ ਮੈਂ ਹੁਣ ਸਦਾ ਲਈ ਨਿਕਾਰਾ ਹੋ ਗਿਆ ਹੋਇਆ ਹਾਂ ਏਸੇ ਕਰਕੇ ਮੈਂ ਆਪਣੇ ਵਡੇ ਭਰਾਂ ਪਾਸ ਸ਼ਿਮਲੇ ਜਾ ਰਿਹਾ ਹਾਂ ਕਿਉਂਕਿ ਡਾਕਟਰਾਂ ਨੇ ਠੰਡੀ ਥਾਂ ਜਾ ਕੇ ਰਹਿਣ ਲਈ ਦਸਿਆ ਹੈ । ਮੈਨੂੰ ਤਾਂ ਏਦਾਂ ਜਾਪ ਰਿਹਾ ਹੈ

੪੪