ਪੰਨਾ:Sariran de vatandre.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰਾ ਇਕ ਮਿਤਰ, ਮੈਨੂੰ ਅਚਨਚੇਤ ਬਜ਼ਾਰ ਵਿਚ ਮਿਲਿਆ ਤੇ ਕਹਿਣ ਲੱਗਾ, "ਮੈਂ ਪੁਰਾਣੀ ਦਿੱਲੀ ਵਿਚ ਇਕ ਘਰ ਵੇਖਿਆ ਹੈ ਜਿਸ ਵਿਚ ਭੂਤਾਂ ਪਰੇਤਾਂ ਦਾ ਵਾਸਾ ਹੈ।'

"ਮਿਤਰਾ, ਕੀ ਕਿਹਾ ਈ?' ਕੀ ਦਿੱਲੀ ਵਰਗੇ ਸ਼ਹਿਰ ਵਿਚ ਵੀ। ਭੂਤ ਪਰੇਤ ਰਹਿੰਦੇ ਹਨ?'ਮੈਂ ਅਸਚਰਜ ਹੋ ਕੇ ਪੁਛਿਆ।

'ਜੀ ਹਾਂ। ਮੈਂ ਬਹੁਤਾ ਕੁਝ ਤਾਂ ਨਹੀਂ ਕਹਿੰਦਾ, ਪਰ ਇਹ। ਜ਼ਰੂਰ ਦੱਸਦਾ ਹਾਂ ਕਿ ਕੋਈ ਪੰਜ ਛੇ ਹਫ਼ਤੇ ਹੋਏ ਹਨ ਕਿ ਮੈਂ ਤੇ ਮੇਰੀ ਸੁਪਤਨੀ ਆਪਣੇ ਰਹਿਣ ਲਈ ਘਰ ਲਭਦੇ ਹੋਏ, ਅਚਨਚੇਤ ਹੀ ਇਕ ਦਿਨ ਚਾਵੜੀ ਬਾਜ਼ਾਰ ਵਿਚੋਂ ਦੀ ਲੰਘ ਰਹੇ ਸਾਂ ਕਿ ਅਸੀਂ ਇਕ ਵਡੇ ਸਾਰੇ ਘਰ ਦੇ ਮੂਹਰੇ ਇਕ ਬੋਰਡ ਤੇ ਲਿਖਿਆ ਪੜਿਆ-‘ਕਿਰਾਏ ਲਈ ਖ਼ਾਲੀ ਹੈ। ਕਿਉਂਕਿ ਇਹ ਬਜ਼ਾਰ ਮੇਰੇ ਦਫ਼ਤਰ ਦੇ ਲਾਗੇ ਸੀ, ਇਸ ਲਈ ਅਸੀਂ ਪਛ ਗਿਛ ਕਰਨ ਲਈ ਅੰਦਰ ਚਲੇ ਗਏ।