ਪੰਨਾ:Sariran de vatandre.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਦਾਂ ਕਿ ਭੂਤ ਅਜੇ ਵੀ ਮੇਰੇ ਆਲੇ ਦੁਆਲੇ ਚੱਕਰ ਕਢ ਰਹੇ ਹਨ ਤਾਕਿ ਜੇ ਵਾਹ ਲਗੇ ਤਾਂ ਭੂਤਾਂ ਵਾਲੇ ਘਰ ਵਿਚ ਜਾ ਕੇ ਰਾਤ ਰਹਿ ਕੇ ਉਹਨਾਂ ਨੂੰ ਤੰਗ ਕਰਨ ਦਾ ਦੰਡ ਦੇ ਦੇਣ । ਕ੍ਰਿਪਾ ਕਰ ਕੇ ਮੇਰੇ ਕਪੜੇ ਤੇ ਇਸ ਮਹੀਨੇ ਦੀ ਤਨਖ਼ਾਹ ਜੋ ਵੀ ਬਣਦੀ ਹੋਵੇ ਮੇਰੇ ਵਡੇ ਭਰਾ ਦੇ ਹੇਠ ਲਿਖੇ ਪਤੇ ਤੇ ਘਲਣ ਦੀ ਖੇਚਲ ਕਰਨੀ ਕਿਉਂਕਿ ਡਾਕਟਰੀ ਇਲਾਜ ਲਈ ਮਾਇਆ ਦੀ ਲੋੜ ਹੈ । ਹੋਰ ਕੀ ਲਿਖਾਂ ਜੇ ਸੁਖ ਰਹੀ ਤਾਂ ਆਪ ਜੀ ਦੇ ਪਵਿਤਰ ਚਰਨਾਂ ਵਿਚ ਪੁੱਜ ਕੇ ਆਪ ਜੀ ਦੇ ਪਵਿਤਰ ਦਰਸ਼ਨ ਜ਼ਰੂਰ ਹੀ ਕਰਾਂਗਾ । ਹਾਂ ਜੇ ਕਦੇ ਸ਼ਿਮਲੇ ਪੁਜੋ ਤਾਂ ਮੇਰੇ ਭਰਾ ਦੇ ਪਤੇ ਤੇ ਪੁੱਛ ਗਿਛ ਕਰ ਕੇ ਦਾਸ ਨੂੰ ਵੀ ਦਰਸ਼ਨ ਦੇ ਕੇ ਨਿਹਾਲ ਕਰ ਦੇਣਾ । ਹੋ ਸਕਦਾ ਹੈ ਕਿ ਆਪ ਜੀ ਦੇ ਪਵਿਤਰ ਚਰਨਾਂ ਦੀ ਛੋਹ ਨਾਲ ਹੀ ਮੇਰੇ ਅਭਾਗੇ ਦੇ ਰੋਗ ਕਟੇ ਜਾਣ ਤੇ ਮੈਂ ਫੇਰ ਆਪ ਜੀ ਦੀ ਸੇਵਾ ਕਰਨ ਦੇ ਯੋਗ ਹੋ ਜਾਵਾਂ ਸਾਰੇ ਹੀ ਪਰਵਾਰ ਦੇ ਜੀਵਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਬੁਲਾਈ ਵਾਚਨਾ ਜੀ।

ਮੈਂ ਹਾਂ ਆਪ ਜੀ ਦਾ ਦਾਸਨ ਦਾਸ

ਰੁਲਦੂ ਰਾਮ ਗੁਲਾਟੀ

ਮਾਰਫਤ ਜੀਉਣਾ ਰਾਮ ਗੁਲਾਟੀ

ਠੇਕੇਦਾਰ

ਮਾਲ ਰੋਡ, ੪੬o ਸ਼ਿਮਲਾ

ਏਸ ਚਿਠੀ ਤੋਂ ਇਹ ਜਾਪਦਾ ਸੀ ਕਿ ਰੁਲਦੂ ਵੀ ਉਸ ਭੂਤ ਜਾ ਜੋ ਕੋਈ ਵੀ ਪਾਰਟੀ ਸੀ ਉਸ ਨਾਲ ਜਾ ਮਿਲਿਆ ਹੈ ਤੇ ਮੇਰੀ ਨੌਕਰੀ ਛੱਡਣ ਦਾ ਚੰਗਾ ਢੰਗ ਤੇ ਸਮਾਂ ਲਭਿਆ ਸੋ ।

ਉਸੇ ਦਿਨ ਤਰਕਾਲਾਂ ਵੇਲੇ ਮੈਂ ੪੨੦ ਚਾਵੜੀ ਬਾਜ਼ਾਰ ਭੂਤਾਂ ਵਾਲੇ ਘਰ ਆਪਣੀਆਂ ਉਥੇ ਛਡੀਆਂ ਚੀਜ਼ਾਂ ਲੈਣ ਲਈ ਗਿਆ ।

੬੫