ਪੰਨਾ:Sariran de vatandre.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਰਹਿਣ ਵਾਲੇ ਘਰ ਵਿਚ ਭਟਕ ਸਕਦੀ ਹੈ ? ਆਪ ਜੀ ਦੀ ਪੂਛ ਤੋਂ ਮੈਨੂੰ ਏਦਾਂ ਜਾਪ ਰਿਹਾ ਹੈ ਕਿ ਇਸ ਘਰ ਵਿਚ ਰਹਿਣ ਵਾਲੀ ਬੁਢੀ ਦੀ ਆਤਮਾ ਮਰਨ ਦੇ ਬਾਦ ਭੂਤ ਦਾ ਰੂਪ ਧਾਰ ਕੇ ਫੇਰ ਇਸ ਘਰ ਵਿਚ ਆ ਕੇ ਰਹਿ ਰਹੀ ਹੈ ਪਰ ਭੂਤ ਤਾਂ ਏਸ ਘਰ ਵਿਚ ਉਸ ਦੇ ਮਰਨ ਤੋਂ ਪਹਿਲੋਂ ਵੀ ਵਾਸ ਕਰ ਰਹੇ ਸਨ।

"ਸਰਦਾਰ ਸਾਹਿਬ ਜੀਉ । ਮੈਂ ਤਾਂ ਕਿਸੇ ਦਸੀ ਜਾਂ ਵੇਖੀ ਗਲ ਤੇ ਤਾਂ ਹੀ ਇਤਬਾਰ ਕਰਿਆ ਕਰਦਾ ਹਾਂ ਜਦੋਂ ਕਿ ਮੈਂ ਆਪਣੇ ਆਪ ਖੋਜ ਕਰਕੇ ਜਾਂ ਵੇਖ ਭਾਲ ਕਰ ਕੇ ਸਿਧ ਕਰ ਲਵਾਂ । ਮੈਂ ਤਾਂ ਅਜ ਆਪ ਜੀ ਦੀ ਸੇਵਾ ਵਿਖੇ ਬੇਨਤੀ ਕਰਾਂਗਾ ਕਿ ਅਸੀਂ ਏਸ ਘਟਨਾ ਦੀ ਜੜ ਤਕ ਪੁਜ ਕੇ ਇਸ ਦੇ ਕਰਤਾ ਨੂੰ ਲਭੀਏ ਹੋ ਸਕਦਾ ਹੈ ਕਿ ਇਹ ਭੂਤਾਂ ਦੀ ਹੀ ਕਾਰਵਾਈ ਹੋਵੇ ਕਿਉ ਕਿ ਭੂਤਾਂ ਦੇ ਬਾਰੇ ਕਤਾਬਾਂ ਵਿਚ ਮੈਂ ਪੜਿਆ ਤੇ ਵਡਿਆਂ ਪਾਸੋਂ ਕਹਾਣੀਆਂ ਰਾਹੀਂ ਸੁਣਿਆ ਹੋਇਆ ਹੈ ਕਿ ਭੂਤ ਠੀਕ ਇਹੋ ਜਹੀਆਂ ਕਾਰਵਾਈਆਂ ਹੀ ਕਰਿਆ ਕਰਦੇ ਹੁੰਦੇ ਹਨ ਜਿਦਾਂ ਕਿ ਏਸ ਘਰ ਵਿਚ ਹੋ ਰਹੀਆਂ ਹਨ ਪਰ ਭਗਵਾਨ ਦੀਆਂ ਹੋਰ ਸ਼ਕਤੀਆਂ ਨਾਲ ਵੀ ਏਦਾਂ ਦੀਆਂ ਕਾਰਵਾਈਆਂ ਹੋ ਸਕਦੀਆਂ ਹਨ ਅਤੇ ਉਹ ਅਨ-ਗਿਣਤ ਹੀ ਹਨ ਜੋ ਅਜ ਤਕ ਸੰਸਾਰੀ ਜੀਵਾਂ ਦੇ ਸਾਹਮਣੇ ਹੀ ਨਹੀਂ ਆਈਆਂ ਕਿਉਂਕਿ ਕੇਵਲ ਭੁਤਾਂ ਦੀ ਸ਼ਕਤੀ ਬਹੁਤੀ ਜ਼ੋਰਾਵਰ ਦਸੀ ਜਾਂਦੀ ਰਹੀ ਹੈ ਸੋ ਮਨੁਖੀ ਜੀਵ ਇਸ ਸ਼ਕਤੀ ਤੇ ਅੰਧ ਵਿਸ਼ਵਾਸ ਕਰੀ ਬੈਠੇ ਹਨ ਅਤੇ ਹਰ ਇਕ ਇਹੋ ਜਹੀ ਕਾਰਵਾਈ ਭੂਤਾਂ ਨੇ ਕੀਤੀ ਕਹਿਕੇ ਬਸ ਕਰ ਜਾਂਦੇ ਹਨ। ਮੈਨੂੰ ਤਾਂ ਇਹ ਭੂਤਾਂ ਦੀ ਸ਼ਕਤੀ ਨਾਲ ਹੋ ਰਹੀ ਕਾਰਵਾਈ ਨਹੀਂ ਜਾਪਦੀ ਪਰ ਮੈਂ ਬਗੈਰ ਖੋਜ ਕੀਤੇ ਅਜੇ ਕੁਝ ਕਹਿਕੇ ਜਨਤਾ ਪਾਸੋਂ ਹਾਸੀ ਨਹੀਂ ਕਰਾਉਣਾ ਚਾਹੁੰਦਾ । ਅਜੇ ਮੈਂ ਭੂਤਾਂ ਦੀ ਸ਼ਕਤੀ ਜਾਣ ਕੇ ਹੀ ਆਪ ਨਾਲ ਸਹਿਮਤ ਹੁੰਦਾ ਹਾਂ | ਮੈਂ ਕਿਹਾ।

੪੭