ਪੰਨਾ:Sariran de vatandre.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਅਤੇ ਕੀ, ਆਪ ਜੀ ਅਜੇ ਤਕ ਇਹ ਸਭ ਧੋਖੇ ਬਾਜ਼ੀ ਤੇ ਕੇਵਲ ਕਿਸੇ ਦੀ ਕਿਸੇ ਨੂੰ ਡਰਾਵਾ ਦੇਣ ਲਈ ਹੀ ਇਹ ਕਾਰਵਾਈ ਸਮਝ ਰਹੇ ਹੋ । ਜਗਤ ਸਿੰਘ ਹੋਰਾਂ ਕਿਹਾ “ਜੀ ਇਹ ਆਮ ਕਿਸਮ ਦੀ ਧੋਖੇ ਬਾਜ਼ੀ ਤੇ ਸ਼ਕਤੀ ਨਹੀਂ ਹੈ ਸਗੋਂ ਇਹ ਤਾਂ ਕਿਸੇ ਖਾਸ ਕਿਸਮ ਦੀ ਹੈ । ਜਰਾ ਆਪ ਜੀ ਸੋਚ ਕਰੋ ਕਿ ਜੇ ਮੈਂ ਗੂਹੜੀ ਨੀਂਦਰ ਸੌ ਜਾਵਾਂ ਜਿਸ ਵਿਚੋਂ ਮੈਨੂੰ ਕੋਈ ਜਗਾ ਹੀ ਨਾ ਸਕੇ ਅਤੇ ਉਸ ਹਾਲਤ ਵਿਚ ਮੈਂ ਆਪ ਜੀ ਦੇ ਮੇਰੇ ਉਤੇ ਕੀਤੇ ਸਾਰੇ ਸੁਆਲਾਂ ਦਾ ਉਤਰ ਸਚ ਸਚ ਹੀ ਦੇ ਦੇਵਾਂ ਜੋ ਕਿ ਮੈਂ ਜਾਗਦਾ ਹੋਇਆ ਕਦੇ ਵੀ ਨਹੀਂ ਸਾਂ ਦੇ ਸਕਦਾ ਤਾਂ ਇਹ ਧੋਖਾ ਬਾਜ਼ੀ ਨਹੀਂ ਹੋਵੇਗੀ । ਜਿਦਾਂ ਮੈਂ ਦਸ ਦੇਵਾਂ ਕਿ ਆਪ ਜੀ ਦੇ ਮਨ ਵਿਚ ਕੀ ਸੋਚ ਚਕਰ ਲਾ ਰਹੀ ਹੈ ਜਾਂ ਆਪ ਜੀ ਦੀ ਜੇਬ ਵਿਚ ਕੀ ਹੈ। ਇਸ ਨੂੰ ਧੋਖੇ ਬਾਜ਼ੀ ਨਹੀਂ ਸਗੋਂ ਇਹ ਤਾਂ ਉਹਨਾਂ ਭਗਵਾਨ ਦੇ ਨਿਯਮਾਂ ਜਾਂ ਸ਼ਕਤੀਆਂ ਨਾਲ ਹੋ ਰਿਹਾ , ਕਹਾਂਗੇ । ਜਿਨਾਂ ਦਾ ਜਨਤਾ ਨੂੰ ਅਜੇ ਪਤਾ ਹੀ ਨਹੀਂ ਹੋ ਸਕਿਆ । ਹੁਣ ਮੈਂ ਤਾਂ ਮੈਸਿਮਰਿਜ਼ਮ ਦੀ ਸ਼ਕਤੀ ਦੇ ਅਸਰ ਨਾਲ ਗੂਹੜੀ ਨੀਂਦ ਸੁਤਾ ਹੋਇਆ ਹਾਂ ਅਤੇ ਉਹ ਮੈਸਿਮਰਿਜ਼ਮ ਦਾ ਮਾਹਰ ਆਪਣੀ ਸ਼ਕਤੀ ਨਾਲ ਮੇਰੀ ਵਿਲ ਪਾਵਰ ਘਟੀਆ ਕਰਕੇ ਆਪਣੀ ਜ਼ੋਰਾਵਰ ਸ਼ਕਤੀ ਨਾਲ ਮੇਰੇ ਕੋਲੋਂ ਇਹ ਪੁਛ ਗਿਛ ਕਰ ਕਰਾ ਰਿਹਾ ਸੀ, ਹੁਣ ਕੀ ਇਹ ਸ਼ਕਤੀ ਝੂਠੀ ਹੈ । ਹਾਂ ਇਹ ਬੇਜਾਨ ਚੀਜ਼ਾਂ ਥਾਣੀ ਅਸਰ ਨਹੀਂ ਕਰ ਸਕਦੀ ਪਰ ਇਹਦਾ ਅਸਰ ਇਕ ਥਾਂ ਤੋਂ ਕਈ ਸੈਂਕੜੇ ਮੀਲਾਂ ਤਕ ਹੋ ਸਕਦਾ ਹੈ । ਮੈਂ ਕਿਹਾ ।

ਦੂਜੇ ਹੋਰ ਲੌ, ਇਹ ਵੀ ਇਕ ਕੁਦਰਤੀ ਨਿਯਮ ਹੈ ਕਿ ਸਾਡੀ ਮਰਜ਼ੀ ਤੋਂ ਬਗੈਰ ਸਾਡੇ ਤੇ ਕੋਈ ਮੈਸਿਮੇਰਿਜ਼ਮ ਨਹੀਂ ਕਰ ਸਕਦਾ ! ਕਿਉਂਕਿ ਭਗਵਾਨ ਵਾਹਿਗੁਰੂ ਤੇ ਅਲਾਹ ਵੀ ਤਾਂ ਉਸ ਜੀਵ ਨੂੰ ਹੀ ਮਿਲ ਸਕਦੇ ਹਨ ਜਿਸ ਜੀਵ ਦੀ ਮਰਜ਼ੀ ਉਹਨਾਂ ਨੂੰ ਮਿਲਣ ਦੀ

੪੮