ਪੰਨਾ:Sariran de vatandre.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰਬ ਦੇਸ ਰੇਤਲਾ ਦੇਸ ਹੋਣ ਕਰਕੇ ਉਸ ਦੇਸ ਦੀ ਰੇਤ ਵਿਚ ਮੁਰਦੇ ਦਬੇ ਕਈ ਕਈ ਸੈਂਕੜੇ ਸਾਲਾਂ ਤਕ ਖ਼ਰਾਬ ਹੀ ਨਹੀਂ ਹੋਇਆ ਕਰਦੇ । ਕਿਉਂਕਿ ਉਹਨਾਂ ਦਾ ਮਾਸ ਖਰਾਬ ਨਹੀਂ ਹੋਇਆ ਕਰਦਾ ਏਸ ਲਈ ਮੁਸਲਮਾਨ ਭਰਾਵਾਂ ਦਾ ਇਹ ਵਿਸ਼ਵਾਸ ਕਿ ਕਿਆਮਤ ਤੋਂ ਬਾਦ ਇਹਨਾਂ ਦਬੇ ਮੁਰਦਿਆਂ ਵਿਚ ਜਾਨ ਪੈ ਜਾਵੇਗੀ ਅਰਬ ਦੇਸ ਲਈ ਸਚ ਹੋ ਸਕਦਾ ਹੈ ਪਰ ਦੂਜੇ ਦੇਸ਼ਾਂ ਲਈ ਸ਼ਾਇਦ ਨਾ ਹੋ ਸਕੇ । ਅਰਬ ਦੇਸ ਦੇ ਦਬੇ ਮੁਰਦਿਆਂ ਦਾ ਮਾਸ ਉਹਨਾਂ ਦੀਆਂ ਹੱਡੀਆਂ ਨਾਲ ਜੰਮ ਜਾਇਆ ਕਰਦਾ ਹੈ ਅਤੇ ਮੁਰਦੇ ਦੀ ਸ਼ਕਲ ਵੀ ਸੰਸਾਰੀ ਜੀਵ ਵਾਂਗ ਹੀ ਰਿਹਾ ਕਰਦੀ ਹੈ । ਦੁਆਈਆਂ ਨਾਲ ਮੈਡੀਕਲ ਕਾਲਜਾਂ ਵਿਚ ਵਿਦਿਆਰਥੀਆਂ ਲਈ ਚੀਰ ਫਾੜ (ਡਾਈਸੈਕਸ਼ਨ) ਕਰਕੇ ਜੀਵ ਦੇ ਸਰੀਰ ਦੇ ਬਾਰੇ ਦਸਣ ਲਈ ਡਾਕਟਰ ਮਰੇ ਜੀਵ ਦੇ ਹਾਰਟ ਥਾਣੀ ਦੁਆਈ ਹਰ ਨਾੜੀ ਵਿਚ ਭੇਜ ਕੇ ਉਸ ਮੁਰਦੇ ਨੂੰ ਇਹੋ ਜਿਹਾ ਕਰ ਦਿਆ ਕਰਦੇ ਹਨ ਕਿ ਉਸ ਵਿਚ ਕਈ ਮਹੀਨੇ ਤਕ ਬੋ ਹੀ ਨਹੀਂ ਪਿਆ ਕਰਦੀ। ਅਰਬ ਵਾਲੇ ਇਹੋ ਜਹੇ ਮੁਰਦੇ ਨੂੰ ਮੰਮੀ ਕਹਿੰਦੇ ਹਨ ।

ਮਸਾਣ ਜਗਾਉਣ ਵਾਲੇ ਮਾਹਰ ਵੀ ਜੰਤਰ ਮੰਤਰ ਜਾਂ ਹੋਰ ਸ਼ਕਤੀਆਂ ਦੇ ਮਾਹਰਾਂ ਵਾਂਗ ਬੜੇ ਕਠਨ ਤਪ ਜਾਂ ਛਿਲੇ ਕਰਕੇ ਏਸ ਸ਼ਕਤੀ ਨੂੰ ਪਰਾਪਤ ਕਰਿਆ ਕਰਦੇ ਹਨ । ਹਰ ਇਕ ਨੂੰ ਇਹ ਮਸਾਣ ਜਾਂ ਫੈਨਟਮ ਨਹੀਂ ਦਿਸਿਆਂ ਕਰਦਾ | ਆਮ ਦੂਜੇ ਜੀਵਾਂ ਨੂੰ ਏਦਾਂ

ਪ੨