ਪੰਨਾ:Sariran de vatandre.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪਦਾ ਹੈ ਕਿ ਇਹ ਮਸਾਣ ਜਗਾਉਣ ਵਾਲੇ ਮਾਹਰ ਜੰਤਰ ਮੰਤਰ ਦੀ ਸ਼ਕਤੀ ਨਾਲ ਭੂਤ ਵਸ਼ ਕਰ ਕੇ ਕੰਮ ਕਰਵਾ ਰਹੇ ਹਨ ਅਸਲ ਵਿਚ ਉਹ ਭੂਤ ਨਹੀਂ ਹੁੰਦੇ ਇਹ ਤਾਂ ਕੇਵਲ ਮਸਾਣ (ਫੈਨਟਮ) ਹੁੰਦਾ ਹੈ ਜੋ ਜੀਵ ਦੇ ਸੰਸਾਰੀ ਜੀਵਨ ਵਰਗੀ ਸ਼ਕਲ ਸੂਰਤ ਦਾ ਹੁੰਦਾ ਹੈ ।

ਪਾਠਕ ਜੀਉ ! ਆਓ ਰਤਾ ਏਸ ਗੁਥੀ ਨੂੰ ਖੋਲ੍ਹ ਕੇ ਵੇਖੀਏ ਕਿ ਗੁਥੀ ਵਿਚ ਕੀ ਹੈ । ਕੀ ਮਸਾਣ (ਫੈਨਟਮ) ਵੀ ਕੋਈ ਸ਼ਕਤੀ ਹੋ ਸਕਦੀ ਹੈ ਜਾਂ ਇਹ ਸਚ ਹੀ ਭੂਤ ਸ਼ਕਤੀ ਹੁੰਦੀ ਹੈ। ਆਪ ਜੀ ਇਕ ਫੁਲ ਲੈ ਲਵੋ। ਉਹਨੂੰ ਅਗ ਦੇ ਵਿਚ ਸਾੜ ਕੇ ਸੁਆਹ ਕਰ ਲਉ । ਹੁਣ ਆਪ ਜੀ ਨੂੰ ਭਲੀ ਪਰਕਾਰ ਪਤਾ ਹੈ ਕਿ ਫੁਲ ਜਿਨ੍ਹਾਂ ਤੱਤਾਂ ਦਾ ਬਣਿਆ ਹੋਇਆ ਸੀ, ਉਹ ਤੱਤ ਫੁਲ ਦੇ ਸੜਨ ਨਾਲ ਆਪੋ ਆਪਣੇ ਤੱਤਾਂ ਵਿਚ ਜਾ ਕੇ ਮਿਲ ਗਏ ਹਨ ਪਰ ਸਾਨੂੰ ਪਤਾ ਨਹੀਂ ਲਗਾ ਕਿ ਉਹ ਕਦੋਂ, ਕਿਦਾਂ ਤੇ ਕਿਧਰ ਚਲੇ ਗਏ ਹਨ। ਹੁਣ ਨਾ ਤਾਂ ਅਸੀਂ ਉਹ ਤੱਤ ਹੀ ਮੋੜ ਕੇ ਲਿਆ ਸਕਦੇ ਹਾਂ ਤੇ ਨਾ ਫੁਲ ਨੂੰ ਮੁੜ ਕੇ , ਬੱਣਾ ਸਕਦੇ ਹਾਂ। ਪਰ ਅਜ ਕਲ ਕੈਮਿਸਟਰੀ ਤੇ ਫਿਜ਼ਕ ਦੇ ਮਾਹਰ ਆਪ ਜੀ ਨੂੰ ਸਾਇੰਸ ਦੀ ਸ਼ਕਤੀ ਦੁਆਰਾ ਉਸ ਫੁਲ ਦੀ ਸੁਆਹ ਵਿਚੋਂ ਉਸ ਫੁਲ ਦੀ ਅਸਲੀ ਸੁਰਤ ਸਪੈਕਟਰਾਸਕੋਪ ਦੇ ਥਾਣੀ (ਸਪੈਕਟਰਮ) ਹੁਬਹੁ ਵੇਖ ਤੇ ਵਿਖਾ ਸਕਦੇ ਹਨ । ਹੁਣ ਇਹ ਵੀ ਹੋ ਸਕਦਾ ਹੈ ਕਿ ਠੀਕ ਇਹੋ ਹੀ ਨਿਯਮ ਮਨੁਖੀ ਜੀਵਾਂ ਤੇ ਵੀ ਲਾਗੂ ਹੋ ਜਾਂਦਾ ਹੋਵੇ । ਮਨੁਖੀ ਜੀਵ ਦੇ ਮਰੇ ਸਰੀਰ ਦੇ ਸਾੜਨ ਨਾਲ ਸਰੀਰ ਜੋ ਪੰਜਾਂ ਤੱਤਾਂ ਦਾ ਬਣਿਆ ਹੋਇਆ ਸੀ ਉਹ ਤੱਤ ਫਲ ਦੇ ਤੱਤਾਂ ਵਾਂਗ ਆਪੋ ਆਪਣੇ ਤੱਤਾਂ ਵਿਚ ਜਾ ਕੇ ਮਿਲ ਗਏ ਹੋਏ ਹਨ ਅਤੇ ਸਾਨੂੰ ਪਤਾ ਹੀ ਨਹੀਂ ਲਗਾ ਕਿ ਉਹ ਕਿਦਾਂ ਕਦੋਂ ਤੇ ਕਿਉਂ ਚਲੇ ਗਏ ਹਨ | ਹੁਣ ਨਾਂ ਤਾਂ ਅਸੀਂ ਉਹ ਤੱਤ ਵਾਪਸ ਲਿਆ ਸਕਦੇ ਹਾਂ ਤੇ ਨਾ ਹੀ ਜੀਵ ਦਾ ਸਰੀਰ ਹੂ-ਬਹੂ ਫੇਰ ਬਣਾ ਸਕਦੇ ਹਾਂ। ਪਰ ਹੋ ਸਕਦਾ ਹੈ ਕਿ ਕੈਮਿਸਟਰੀ ਦੇ ਮਾਹਰਾਂ

੫੩