ਪੰਨਾ:Sariran de vatandre.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ ਜੋ ਕੋਈ ਖਾਸ ਡੂੰਘੇ ਨਾ ਹੋਣ ਕਰਕੇ ਪੁਲੀਸ ਨੇ ਕੋਈ ਖਾਸ ਪੁਛ ਗਿਛ ਨਹੀਂ ਸੀ ਕੀਤੀ ਅਤੇ ਆਤਮ-ਘਾਤ ਕਰਕੇ ਮਰੇ ਦਾ ਫੈਸਲਾ ਦੇ ਦਿਤਾ ਸੀ ।

ਮਰਨ ਵਾਲੇ ਦੀ ਲਿਖਕੇ ਪਿਛੇ ਛਡੀ ਵਸੀਅਤ ਅਨੁਸਾਰ ਉਹਦੀ ਭੈਣ ਅਥਵਾ ਮੰਡੇ ਦੀ ਭੂਆ (ਬੁਢੀ) ਨੇ ਮੁੰਡੇ ਦੀ ਪਾਲਣਾ ਆਪਣੇ ਜੰਮੇ ਲੈ ਲਈ ਸੀ। ਬਚੇ ਦਾ ਪਿਉ ਇਹ ਵੀ ਲਿਖ ਕੇ ਛਡ ਗਿਆ ਹੋਇਆ ਸੀ ਕਿ ਜੇਕਰ ਏਸ ਬਚੇ ਦੀ ਮਿਰਤੁ ਹੋ ਜਾਏ ਤਾਂ ਇਸ ਦੀ ਸਾਰੀ ਜਾਇਦਾਦ ਦੀ ਮਾਲਕ ਬਚੇ ਦੀ ਪਾਲਣਾ ਕਰਨ ਵਾਲੀ ਉਹਦੀ ਭੂਆ ਅਥਵਾ ਰੰਡੇ ਦੀ ਭੈਣ ਹੀ ਹੋਵਗੀ  ! ਕੋਈ ਛੇ ਮਹੀਨੇ ਦੇ ਬਾਦ ਉਹ ਬਚਾ ਵੀ ਮਰ ਗਿਆ ਸੀ । ਆਂਢੀਆਂ ਗਵਾਂਢੀਆਂ ਦਸਿਆ ਸੀ ਕਿ ਉਹਨਾਂ ਨੇ ਕੋਈ ਅਧੀ ਕੁ ਰਾਤ ਦੇ ਸਮੇਂ ਇਕ ਭਿਆਨਕ ਚੀਕ ਸੁਣੀ ਸੀ । ਡਾਕਟਰ ਜਿਸਨੇ ਮਰੇ ਹੋਏ ਬਚੇ ਨੂੰ ਵੇਖਿਆ ਸੀ ਦਸਿਆ ਕਿ ਬਚਾ ਬਹੁਤ ਹੀ ਕਮਜ਼ੋਰ ਸੀ ਅਤੇ ਉਹਦੇ ਸਰੀਰ ਤੇ ਝਰੀਟਾਂ ਆਈਆਂ ਹੋਈਆਂ ਸਨ । | ਕਈਆਂ ਦਾ ਵਿਚਾਰ ਸੀ ਕਿ ਬਚਾ ਇਕ ਠੰਢੀ ਰਾਤ ਉਸ ਘਰ ਵਿਚੋਂ ਨਿਕਲ ਜਾਣ ਲਈ ਕੰਧ ਟਪਣ ਲਗਾ ਡਿਗ ਕੇ ਬੇਹੋਸ਼ ਹੋਇਆ ਹੋਇਆ ਸਾਰੀ ਰਾਤ ਠੰਡ ਵਿਚ ਹੀ ਪਿਆ ਰਿਹਾ ਅਗਲੀ ਸਵੇਰੇ ਅਧਮੋਇਆ ਹੋਇਆ ਹੀ ਲਭਾ ਸੀ ਅਤੇ ਥੋੜੇ ਚਿਰ ਦੇ ਪਿਛੋਂ ਉਹ ਮਰ ਗਿਆ ਸੀ । ਉਹਦੇ ਮਰਨ ਦੇ ਬਾਦ ਉਹ ਦੀ ਭੂਆ ਤੇ ਉਹਦਾ ਪਤੀ ਸਾਰੀ ਜਾਇਦਾਦ ਦੇ ਮਾਲਕ ਹੋ ਗਏ ਸਨ।

ਉਸ ਬੁਢੀ ਦੇ ਵਿਆਹ ਤੋਂ ਇਕ ਵਰ੍ਹਾ ਬਾਦ ਹੀ ਉਹਦਾ ਪਤੀ ਜੋ ਅਸਲ ਵਿਚ ਚਾਲਬਾਜ਼ ਸਿੰਘ ( ਸੀ ਉਸ ਨੂੰ ਛਡਕੇ ਕਿਧਰੇ ਚਲਾ ਗਿਆ ਸੀ ਤੇ ਫੇਰ ਉਹਦੀ ਕੋਈ ਦਸ ਧੁਖ ਹੀ ਨਹੀਂ ਸੀ ,ਪਈ | ਉਸ ਬੁਢੀ ਕਿਸਮਤ ਬੜੀ ਭੈੜੀ ਸੀ ਕਿਉਂਕਿ ਨਕਦ ਧਨ ਮਾਲ ਤਾਂ ਪਤੀ ਲੈ ਕੇ ਕਿਧਰੇ ਪਤਰਾਂ ਵਾਚ ਗਿਆ ਸੀ। ਰਹਿੰਦੀ ਮਾਇਆ ਜਿਸ ਬੈਂਕ

੫੯