ਪੰਨਾ:Sariran de vatandre.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਜਮਾਂ ਸੀ ਉਹਨੇ ਦੁਆਲਾ ਕਢ ਦਿਤਾ ਸੀ । ਕੰਮ ਕਾਰ ਜੋ ਚਲ ਰਹੇ ਸਨ ਉਹਨਾਂ ਵਿਚ ਨੌਕਰਾਂ ਨੇ ਘਾਟਾ ਪਾ ਦਿੱਤਾ ਸੀ । ਜ਼ਮੀਨ ਸਾਰੀ ਸ਼ਰੀਕਾਂ ਨੇ ਦਬ ਲਈ ਸੀ ! ਏਸ ਕਰਕੇ ਸਾਰਾ ਹੀ ਧਨ ਉਹਦੇ ਹਥੋਂ ਜਾਂਦਾ ਰਿਹਾ ਸੀ । ਫੇਰ ਉਹਨੇ ਕਿਸੇ ਦੀ ਨੌਕਰੀ ਕਰ ਲਈ ਸੀ ਹੌਲੀ ਹੌਲੀ ਉਹ ਵੀ ਨਾ ਰਹੀ । ਫੇਰ ਉਹ ਕਿੰਨਾਂ ਚਿਰ ਲੋਕਾਂ ਦੇ ਜੂਠੇ ਭਾਂਡੇ ਮਾਂਜ ਕੇ ਝਟ ਲੰਘਾਉਂਦੀ ਰਹੀ ਅਤੇ ਏਸ ਹਾਲਤ ਵਿਚ ਹੋਈ ਨੂੰ ਜਗਤ ਸਿੰਘ ਨੇ ਨੌਕਰ ਰਖ ਕੇ ਉਸ ਘਰ ਵਿਚ ਲੈ ਆਂਦਾ ਸੀ । ਏਸੇ ਘਰ ਵਿਚ ਅਜ ਚਾਲੀ ਸਾਲ ਹੋਏ ਹਨ ਕਿ ਉਹ ਨਵੀਂ ਵਿਆਹੀ ਆਈ ਕਰਾਏ ਤੇ ਆ ਕੇ ਰਹੀ ਸੀ ਤੇ ਉਸੇ ਵਿਚ ਹੀ ਅੰਤ ਨੂੰ ਮਰੀ ਸੀ । ਅਸਲ ਵਿਚ ਏਸ ਸਾਰੇ ਪਵਾੜੇ ਦੀ ਜੜ੍ਹ ਚਾਲਬਾਜ਼ ਸਿੰਘ ਹੀ ਸੀ।

ਜਗਤ ਸਿੰਘ ਨੇ ਇਹ ਵੀ ਲਿਖਿਆ ਸੀ ਕਿ ਜਿਸ ਛੋਟੇ ਕਮਰੇ ਵਿਚ ਅਸੀਂ ਕੈਦ ਹੋ ਗਏ ਸਾਂ ਉਸ ਵਿਚ ਉਹ ਆਪ ਵੀ ਕੋਈ ਅਧੀ ਘੰਟਾ ਖਲੋਤਾ ਸੀ ਪਰ ਏਨੇ ਚਿਰ ਵਿਚ ਹੀ ਉਹਨੂੰ ਨਿਸਚੇ ਹੋ ਗਿਆ ਸੀ ਕਿ ਉਹਨੂੰ ਭੈ ਜਿਹਾ ਆ ਰਿਹਾ ਹੈ । ਏਸ ਕਰਕੇ ਉਹਨੂੰ ਢਾਹੁਣ ਦਾ ਹੁਕਮ ਤੇ ਬੰਦੋਬਸਤ ਕਰ ਦਿਤਾ ਗਿਆ ਹੈ ।

ਜਿਸ ਦਿਨ ਕੁਲੀ ਉਸ ਕਮਰੇ ਨੂੰ ਢਾਹੁਣ ਲਗੇ ਹੋਏ ਸਨ ਉਸ ਦਿਨ ਮੈਂ ਤੇ ਸ: ਜਗਤ ਸਿੰਘ ਦੋਵੇਂ ਇਕਠੇ ਹੀ ਉਸ ਕਮਰੇ ਦੇ ਅੰਦਰ ਗਏ । ਚੰਗੀ ਤਰ੍ਹਾਂ ਵੇਖ ਭਾਲ ਕਰਨ ਤੇ ਸਾਨੂੰ ਇਕ ਚੋਰ ਬੁਹਾ ਕਿੱਲਾਂ ਨਾਲ ਬੰਦ ਚੰਗੀ ਤਰ੍ਹਾਂ ਕੀਤਾ ਹੋਇਆ ਫਰਸ਼ ਵਿਚ ਦਿਸਿਆ। ਉਹਨੂੰ ਖੋਹਲਾ ਕੇ ਅਸੀਂ ਹੇਠਲੀ ਛਤੇ ਉਤਰ ਗਏ । ਏਸ ਕਮਰੇ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਦੁਜੇ ਇਹ ਐਦਾਂ ਬੰਦ ਕੀਤਾ ਹੋਇਆ ਸੀ ਕਿ ਕਿਸੇ ਨੂੰ ਇਸ ਦੀ ਹੋਂਦ ਦਾ ਸ਼ੱਕ ਵੀ ਨਹੀਂ ਸੀ ਹੋ ਸਕਦਾ । ਉਸ ਵਿਚ ਇਕ ਬਾਰੀ ਤੇ ਇਕ ਰੋਸ਼ਨਦਾਨ ਵੀ ਸੀ ਪਰ ਉਹ ਇੱਟਾਂ ਨਾਲ ਚਿਣ ਕੇ ਬੰਦ ਕੀਤੇ ਹੋਏ ਸਨ । ਇਸ ਵਿਚ ਇਕ ਮੇਜ਼ ਤੇ ਤਿੰਨ ਕੁਰਸੀਆਂ ੪c

੬o