ਪੰਨਾ:Sariran de vatandre.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਾਰ ਤੇ ਬੁਧੀ ਆਦਿ ਬਦਲ ਲਿਆ ਕਰਦੇ ਹਨ ਅਤੇ ਇਸ ਤਰ੍ਹਾਂ ਆਪਣੀ ਸੈਂਕੜੇ ਵਰੇ ਦੀ ਆਯੂ ਕਰ ਲਿਆ ਕਰਦੇ ਹਨ । ਠੀਕ ਇਹੋ ਹੀ ਨਿਯਮ ਅਜ ਕੱਲ ਦੇ ਸਾਇੰਸ ਵਾਲੇ ਵਰਤ ਰਹੇ ਹਨ, ਉਹ ਕਈ ਦੁਆਈਆਂ ਨਾਲ ਆਪਣਾ ਸਰੀਰ, ਸੋਚਵਾਰ ਤੇ ਬੁਧੀ ਦੂਜੇ ਨਾਲ ਵੋਟਾਣ ਲਗ ਪਏ ਹਨ।

ਲੋਹੇ ਦੀ ਪੇਟੀ ਦੇ ਤੀਜੇ ਖਾਨੇ ਵਿਚ ਇਕ ਕਿਤਾਬ ਪਈ ਹੋਈ ਸੀ ਅਤੇ ਉਸ ਕਿਤਾਬ ਉਤੇ ਚਾਂਦੀ ਦਾ ਕੌਲ, ਜਿਸ ਵਿਚ ਪਾਣੀ ਵਰਗੀ ਚਿਟੇ ਰੰਗ ਦੀ ਦਵਾਈ ਭਰੀ ਹੋਈ ਸੀ, ਪਿਆ ਹੋਇਆ ਸੀ। ਉਸ ਕੌਲ ਦੇ ਪਾਣੀ ਵਿਚ ਇਕ ਚੱਕਰ, ਜਿੱਦਾਂ ਦਾ ਆਮ ਗੋਲੀ ਮਿਠਾਈ ਵੇਚਣ ਵਾਲਿਆਂ ਕੋਲ ਹੁੰਦਾ ਹੈ, ਪਿਆ ਹੋਇਆ ਸੀ । ਉਸ ਕੌਲ ਵਿਚ ਪਈ ਚੱਟੇ ਰੰਗ ਦੀ ਪਾਣੀ ਵਰਗੀ ਦੁਆਈ ਵਿਚੋਂ ਇਕ ਖਾਸ ਤਰ੍ਹਾਂ ਦੀ ਬੋ ਜਹੀ ਆ ਰਹੀ ਸੀ। ਜਿਸ ਦੇ ਸੁੰਘਣ ਨਾਲ ਸਰੀਰ ਵਿਚ ਕੰਬਣੀ ਤੇ ਤੇਲੀ ਜਹੀ ਆ ਜਾਂਦੀ ਸੀ । ਮੈਂ ਸਹਿਜ ਸੁਭਾ ਹੀ ਇਹ ਚੱਕਰ ਚੁਕ ਕੇ ਆਪਣੇ ਸਜੇ ਹੱਥ ਤੇ ਰੱਖ ਲਿਆ । ਮੇਰੇ ਇਹ ਕਰਨ ਨਾਲ ਕੌਲ ਵਿਚਲਾ ਚੱਕਰ ਆਪਣੇ ਆਪ ਭੌਣ ਲਗ ਪਿਆ ਅਤੇ ਨਾਲ ਹੀ ਮੇਰੇ ਸਾਰੇ ਸਰੀਰ ਵਿਚ ਕੰਬਣੀ ਤੇ ਝੁਣਝਣਾਹਟ ਜਹੀ ਛਿੜ ਪਈ ਅਤੇ ਸਿਰ ਵਿਚ ਚੱਕਰ ਜਿਹਾ ਆ ਗਿਆ । ਮੇਰਾ ਸਰੀਰ ਤਰੇਲੀਓ ਤਰੇਲੀ ਹੋ ਗਿਆ । ਏਸੇ ਹਾਲਤ ਵਿਚ ਉਹ ਕੌਲ ਮੇਰੇ ਹਥੋਂ ਡਿਗ ਪਿਆ ਅਤੇ ਉਸ ਕੌਲ ਵਿਚਲੀ ਦੁਆਈ ਰੁਲ ਗਈ ਤੇ ਨਾਲ ਹੀ ਜ਼ੋਰ ਦਾ ਇਕ ਭੁਚਾਲ ਵਰਗਾ ਝਟਕਾ ਜਿਹਾ ਲਗਾ ਜਿਸ ਨਾਲ ਸਾਰਾ ਕਮਰਾ ਹਿਲ ਗਿਆ | ਕੁਲੀ ਡਰਦੇ ਮਾਰੇ ਨਸਕੇ ਪੌੜੀਆਂ ਚੜਕੇ ਉਤਲੇ ਕਮਰੇ ਵਿਚ ਚਲੇ ਗਏ । ਪਰ ਜਦੋਂ ਹੋਰ ਥੋੜਾ ਜਿਹਾ ਚਿਰ ਕੁਝ ਨਾ ਹੋਇਆ ਤਾਂ ਉਹ ਫੇਰ ਮੜਕੇ ਆ ਗਏ। ਹੁਣ ਮੈਂ ਉਹ ਕਿਤਾਬ ਚੁਕ ਕੇ ਫੋਲੀ ਤਾਂ ਪਤਾ ਲਗਾ ਕਿ ਉਹਦੀ ਲਿਖਤ ਉਰਦੂ ਵਿਚ ਪਰ ੩੦੦ ਸਾਲ

੬੪