ਪੰਨਾ:Sariran de vatandre.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਰੋਹਬ ਹੀ ਐਹੋ ਜਿਹਾ ਹੁੰਦਾ ਹੈ ਕਿ ਦੂਜਾ ਉਹਨਾਂ ਨੂੰ ਉੱਚਾ ਜਾਣ ਕੇ ਗਲ ਕਰਨੋ ਸੰਗ ਜਾਂਦਾ ਹੈ । ਏਸ ਇਨਫੀਨੀਆਰਟੀ ਕੈਮਪਲੈਕਸ ਨੇ ਮੇਰਾ ਮੁੰਹ ਕੁਝ ਬੋਲਣ ਤੋਂ ਬੰਦ ਕਰ ਦਿਤਾ ਅਤੇ ਮੈਂ ਆਪਣੇ ਆਪ ਹੀ ਦੋ ਚਾਰ ਕਦਮ ਪਿਛਾਂਹ ਹੋਕੇ ਉਹਦੇ ਪਿਛੇ ਪਿਛੇ ਤੁਰ ਪਿਆ | ਏਨੇ ਨੂੰ ਉਹ ਨੁਕਰ ਤੋਂ ਮੋੜ ਮੁੜ ਕੇ ਆਪਣੀ ਗੱਡੀ ਵਿਚ ਜਾ ਬੈਠਾ ਅਤੇ ਗੁਡੀ ਤੁਰਕੇ ਅਖਾਂ ਤੋਂ ਉਹਲੇ ਹੋ ਗਈ । ਮੈਂ ਵੀ ਮੁੜਕੇ ਜਗਤ ਸਿੰਘ ਹੋਰਾਂ ਦੇ ਕੋਲ ਘਰ ਵਲ ਆ ਗਿਆ । ਅਗੋਂ ਉਹ ਆਪਣੇ ਨੌਕਰ ਤੋਂ ਪੁਛ ਕਰ ਰਹੇ ਸੀ ਕਿ ਉਸ ਆਦਮੀ ਨੇ ਉਹਦੇ ਕੋਲੋਂ ਕੀ ਪੁਛ ਕੀਤੀ ਸੀ ।

"ਜੀ ਉਹਨੇ ਪੁਛਿਆ ਸੀ ਕਿ ਏਸ ਘਰ ਦੇ ਮਾਲਕ ਦਾ ਕੀ ਨਾਮ ਹੈ ਤੇ ਉਹ ਕਿਥੇ ਰਹਿ ਰਿਹਾ ਹੈ । ਨੌਕਰ ਨੇ ਉਤਰ ਦਿਤਾ |

ਉਸੇ ਦਿਨ ਤਰਕਾਲਾਂ ਵੇਲੇ ਪੰਜਾਬ ਕਲੱਬ ਵਿਚ ਮੈਨੂੰ ਮੇਰਾ ਉਹੋ ਹੀ ਮਿਤ੍ਰ, ਜਿਸ ਨੇ ਮੈਨੂੰ ਏਸ ਭੂਤਾਂ ਵਾਲੇ ਘਰ ਦੀ ਦਸ ਪਾਈ ਸੀ, ਅਚਨਚੇਤ ਹੀ ਮਿਲ ਪਿਆ ਤੇ ਦਸਿਆ ਕਿ ਇਕ ਚਾਲਬਾਜ਼ ਸਿੰਘ ਨਾਮ ਦਾ ਇਕ ਆਦਮੀ ਦਿਲੀ ਵਿਚ ਆਇਆ ਹੋਇਆ ਹੈ ਅਤੇ ਅਜ ਸਾਡੀ ਪੰਜਾਬ ਕਲੱਬ ਵਿਚ ਵੀ ਉਹਨੇ ਮੈਸਮੇਰਿਜ਼ਮ ਦੀ ਆਪਣੀ ਸ਼ਕਤੀ ਵਖਾਉਣੀ ਹੈ । ਉਹ ਮੈਸਮੇਰਿਜ਼ਮ ਦੀ ਸ਼ਕਤੀ ਦਾ ਮਾਹਰ ਹੈ । ਜੇਕਰ ਆਪ ਜੀ ਅਜ ਤਰਕਾਲਾਂ ਵੇਲੇ ਕਲੱਬ ਵਿਚ ਆ ਜਾਓ ਤਾਂ ਮੈਂ ਆਪ ਜੀ ਦੀ ਜਾਣ ਪਛਾਣ ਉਹਦੇ ਨਾਲ ਕਰਾ ਦੇਵਾਂਗਾ ਕਿਉਂਕਿ ਮੈਂ ਉਹਨੂੰ ਪਹਿਲੋਂ ਵੀ ਕਈ ਵੇਰ ਮਿਲ ਚੁਕਾ ਹੋਇਆ ਹਾਂ। ਅਸੀਂ ਦੋਵੇਂ ਅਜੇ ਕਲੱਬ ਵਿਚ ਗਲਾਂ ਕਰ ਹੀ ਰਹੇ ਸਾਂ ਕਿ ਚਾਲਬਾਜ਼ ਸਿੰਘ ਵੀ ਪੁਜ ਗਿਆ ਅਤੇ ਮੇਰੇ ਮਿਤ੍ਰ ਨੇ ਮੇਰੀ ਉਹਦੇ ਨਾਲ ਜਾਣ ਪਛਾਣ ਕਰਾਈ । ਜਦੋਂ ਮੈਂ ਗਹੁ ਕਰ ਕੇ ਉਹਦੇ ਚੇਹਰੇ ਵਲ ਤਕਿਆ ਤਾਂ ਮੈਨੂੰ ਉਹ ਹੁ-ਬਹੂ ਉਸ ਕਮਰੇ ਵਿਚੋਂ ਲਭੀ ਤਸਵੀਰ ਨਾਲ ਮਿਲਦਾ

੬੮