ਪੰਨਾ:Sariran de vatandre.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸੁਣ ਕੇ ਮੈਂ ਫੇਰ ਹੌਲੀ ਹੌਲੀ ਉਸ ਮਿਤਰ ਤੋਂ ਅੱਡ ਹੋ ਕੇ ਜਿਥੇ ਚਾਲਬਾਜ਼ ਸਿੰਘ ਖਲੋਤਾ ਹੋਇਆ ਸੀ, ਪੁਜ ਗਿਆ ਅਤੇ ਆਪਣੀ ਗਲ ਬਾਤ ਅਰੰਭ ਦਿਤੀ । ਮੈਂ ਉਸ ਕੋਲੋਂ ਪੁਛ ਕੀਤੀ ਕਿ ਮੈਂ ਆਪ ਜੀ ਦੀ ਤਸਵੀਰ ੪੨੦ ਚਾਵੜੀ ਬਾਜ਼ਾਰ ਵਾਲੇ ਘਰ, ਜਿਸ ਦੇ ਵਿਚ ਕਿ ੪੦-੫੦ ਵਰੇ ਹੋਏ ਹਨ; ਆਪ ਕਰਾਏ ਤੇ ਰਹੇ ਸੀ ਅਤੇ ਅਜ ਵੀ ਉਥੇ ਗਏ ਸੌ, ਵੇਖੀ ਹੈ । ਕੀ ਉਹ ਤਸਵੀਰ ਠੀਕ ਹੈ ਆਪ ਜੀ ਦੀ ਹੈ ? ਇਹ ਕਹਿ ਕੇ ਜਦੋਂ ਮੈਂ ਉਹਦੇ ਵਲ ਤਕਿਆ ਤਾਂ ਉਹ ਵੀ ਮੇਰੀਆਂ ਅੱਖਾਂ ਵਲ ਨੀਝ ਲਾ ਕੇ ਵੇਖਣ ਦੇ ਯਤਨ ਕਰ ਰਿਹਾ ਸੀ । ਜਦੋਂ ਮੈਂ ਉਹਦੀਆਂ ਅਖਾਂ ਵਲ ਤਕਿਆ ਤਾਂ ਮੈਨੂੰ ਏਦਾ ਨਗਾ ਕਿ ਮੈਂ ਹੋਰ ਕਿਸੇ ਪਾਸੇ ਵਲ ਵੇਖ ਹੀ ਨਹੀਂ ਸਾਂ ਸਕਦਾ ।

ਏਦਾਂ ਜਾਪ ਰਿਹਾ ਸੀ ਕਿ ਜਿਦਾਂ ਕੋਈ ਖਾਸ ਸ਼ਕਤੀ ਮੈਨੂੰ ਇਹ ਕਰਨ ਲਈ ਖਿੱਚ ਪਾ ਰਹੀ ਹੁੰਦੀ ਹੈ। ਪਰ ਫੇਰ ਵੀ ਮੈਂ ਇਹ ਉੱਚੀ ਜਹੀ ਕਹਿ ਦਿਤਾ ਕਿ 'ਕੀ ਕੋਈ ਆਪਣੀ ਮਰਜ਼ੀ (ਵਿਲ ਪਾਵਰ) ਤੇ ਕਾਬੂ ਪਾ ਕੇ ਜੋ ਕੁਝ ਵੀ ਚਾਹੇ ਜਾਂ ਜਿਥੇ ਵੀ ਚਾਹੇ ਆ ਜਾ ਸਕਦਾ ਹੈ "

"ਜੀ ਹਾਂ ਜੇ ਕਰ ਆਪ ਜੀ ਅੰਤਰ ਧਿਆਨ ਹੋ ਕੇ ਆਪਣੀਆਂ ਬਿਰਤੀਆਂ ਇਕਾਗਰ ਕਰਕੇ ਕਿਸੇ ਮਨੋਰਥ ਦਾ, ਜੋ ਆਪ ਜੀ ਨੂੰ ਚਾਹੀਦਾ ਹੈ, ਧਿਆਨ ਧਰੋਗੇ ਤਾਂ ਉਹ ਮਨੋਰਥ ਜ਼ਰੂਰ ਹੀ ਆਪ ਜੀ ਦਾ ਪੂਰਾ ਹੋ ਜਾਵੇਗਾ । ਜੇ ਆਪ ਜੀ ਨੇ ਮਨ ਵਿਚ ਧਾਰਨ ਕੀਤਾ ਕਿ ਆਪ ਜੀ ਕਿਤੇ ਉਡ ਕੇ ਜਾਣਾ ਚਾਹੁੰਦੇ ਹੋ । ਕਿਸੇ ਨੂੰ ਕੋਲ ਬੁਲਾਉਣਾ ਚਾਹੁੰਦੇ ਹੋ ਤਾਂ ਇਹ ਸਭ ਕੁਝ ਹੋ ਸਕਦਾ ਹੈ । ਏਥੇ ਹੀ ਬਸ ਨਹੀਂ ਜੇਕਰ ਆਪ ਜੀ ਆਪਣੀਆਂ ਬਿਰਤੀਆਂ ਇਕਾਗਰ ਕਰਕੇ ਤੇ ਅੰਤਰ ਧਿਆਨ ਹੋ ਕੇ ਭਗਵਾਨ ਨੂੰ ਆਪਣੇ ਕੋਲ ਸਦਣਾ ਚਾਹੋ ਤਾਂ ਉਸ ਨੂੰ ਜ਼ਰੂਰ ਹੀ ਆਪ ਜੀ ਦੇ ਮੂਹਰੇ ਆਉਣਾ ਹੀ ਪਵੇਗਾ । ਉਧਾਰਣ

੭੦