ਪੰਨਾ:Sariran de vatandre.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲਈ ਭਗਤ ਤੇ ਗੁਰੂ ਆਦਿ ਜਦੋਂ ਵੀ ਚਾਹੁੰਦੇ ਸਨ ਭਗਵਾਨ ਦੇ ਦਰਸ਼ਨ ਕਰ ਲਿਆ ਕਰਦੇ ਸਨ | ਆਪਜੀ ਆਪਣਾ ਮਨਸ਼ਾ ਧਾਰਨ ਕੀਤਾ ਹੋਇਆ ਲਿਖ ਕੇ ਵੀ ਪੂਰਾ ਕਰਾ ਸਕਦੇ ਹੋ ਅਤੇ ਦੇਸ਼ ਦੀ ਸਰਕਾਰ ਦੇ ਹੁਕਮ ਵਿਚ ਵੀ ਅਦਲ ਬਦਲ ਕਰ ਸਕਦੇ ਹੋ । ਚਾਲਬਾਜ਼ ਸਿੰਘ ਨੇ ਉਤ੍ਰ ਦਿਤਾ ।

"ਆਪ ਜੀ ਦਾ ਮੈਂ ਅਤੀ ਧੰਨਵਾਦੀ ਹਾਂ ਕਿਉਂਕਿ ਆਪ ਜੀ ਨੇ ਮੇਰੇ ਮਨ ਦੇ ਵਿਚਾਰਾਂ ਦੀ ਪੁਸ਼ਟੀ ਕਰ ਦਿਤੀ ਹੈ । ਨਾ ਦਿਸਣ ਵਾਲੀਆਂ ਤਾਰਾਂ ਥਾਣੀ ਇਕ ਜੀਵ ਆਪਣੇ ਮਨ ਦੇ ਮਨੋਰਥ ਤੇ ਮਨ ਵਿਚ ਧਾਰਨ ਕੀਤੇ ਹੋਏ ਵਿਚਾਰ ਰੇਡੀਓ ਦੇ ਵਾਂਗ ਦੂਜੇ ਜੀਵਨ ਤਕ ਠੀਕ ਉੱਦਾਂ ਹੀ ਭੇਜ ਸਕਦਾ ਹੈ । ਜਿਦਾਂ ਕਿ ਰੇਡੀਓ ਦੀ ਆਵਾਜ਼ ਕੇਵਲ ਸਵਿਚ ਖਾਸ ਖਾਸ ਦੇਸ਼ ਦੀ ਲਾਉਣ ਨਾਲ ਉਸੇ ਦੇਸ਼ ਦੀ ਅਵਾਜ਼ ਆ ਜਾਇਆ ਕਰਦੀ ਹੈ ਜਾਂ ਤਾਰ ਭੇਜਣ ਵਾਲੇ ਇਕ ਥਾਂ ਦੀ ਤਾਰ ਦੂਜੇ ਥਾਂ ਕੇਵਲ ਉਸ ਥਾਂ ਨੂੰ ਜਾਣ ਵਾਲੀਆਂ ਖਾਸ ਤਾਰਾਂ ਥਾਣੀ ਹੀ ਭੇਜ ਸਕਦੇ ਹਨ। ਇਹ ਨਾ ਦਿਸਣ ਵਾਲੀਆਂ ਤਾਰਾਂ ਰਾਹੀਂ ਭੇਜੇ ਹੋਏ ਵਿਚਾਰ ਸਦਾ ਹੀ ਅਟੱਲ ਰਹਿਣ ਵਾਲੇ ਹੁੰਦੇ ਹਨ । ਇਸ ਲਈ ਇਹ ਆਪਣਾ ਪਰਭਾਵ ਪੱਕਾ ਉਸ ਜੀਵ ਤੇ ਕਰ ਲੈਂਦੇ ਹਨ ਜੋ ਇਸ ਸੰਸਾਰ ਵਿਚ ਜਿਉਂਦਾ ਜਾਗਦਾ ਹੁੰਦਾ ਹੈ ਪਰ ਜੇਕਰ ਵਿਚਾਰ ਭੇਜਣ ਵਾਲੇ ਦੀ ਮਿਰਤੂ ਵੀ ਹੋ ਜਾਵੇ ਤਾਂ ਵੀ ਉਹ ਵਿਚਾਰ ਪਹੁੰਚਦੇ ਹੀ ਰਹਿੰਦੇ ਹਨ । ਕਈ ਹੋਰ ਜਿਉਂਦੇ ਜੀਵ ਉਸ ਮਰੇ ਹੋਏ ਦੇ ਵਿਚਾਰ ਉਸੇ ਤਰਾਂ ਹੀ ਭੇਜ ਸਕਦੇ ਹਨ ਜਿਦਾਂ ਕਿ ਉਹ ਮਰਿਆ ਹੋਇਆ ਭੇਜਦਾ ਹੁੰਦਾ ਸੀ । ਹਾਂ ਇਹ ਹੋ ਸਕਦਾ ਹੈ ਕਿ ਜੀਉਂਦਾ ਜੀਵ ਮੋਏ ਹੋਏ ਦੇ ਅਦਲ ਬਦਲ ਹੋਏ ਵਿਚਾਰਾਂ ਦਾ ਟਾਕਰਾ ਨਹੀਂ ਕਰ ਸਕਦਾ। ਕੀ ਏਹ ਠੀਕ ਹੈ ? ਮੇਂ ਪੁਛ ਕੀਤੀ ।

ਜੀ ਹਾਂ, ਆਪ ਜੀ ਦੇ ਦਸੇ ਵਿਚਾਰ ਠੀਕ ਹਨ ਕਿ : ਇਕ ਜੀਵ


੭੧