ਪੰਨਾ:Sariran de vatandre.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਵਿਚਾਰ ਏਦਾਂ ਭੇਜ ਸਕਦਾ ਹੈ । ਪਰ ਆਪ ਜੀ ਜੋ ਖਾਸ ਵਿਚਾਰ ਪੁਛਣ ਆਏ ਸੋ ਉਹ ਕਿਉਂ ਨਹੀਂ ਪੁਛਦੇ ।" ਉਹਨੇ ਕਿਹਾ।

ਮੈਂ ਹੇਠ ਲਿਖੇ ਵਿਚਾਰਾਂ ਦੇ ਉੱਤਰ ਚਾਹੁੰਦਾ ਹਾਂ ਜੀ ਕਿ "ਕੀ ਜੋ ਕਿਸੇ ਜ਼ੋਰਾਵਰ ਵਿਲ ਪਾਵਰ ਵਾਲੇ ਦਾ ਕਿਸੇ ਦੂਜੇ ਘਟ ਵਿਲ ਪਾਵਰ ਵਾਲੇ ਜੀਵ ਨਾਲ ਮਤ-ਭੇਦ ਹੋ ਜਾਵੇ ਤਾਂ ਕੀ ਉਹ ਕਿਸੇ ਗੁਪਤੇ ਸ਼ਕਤੀ ਦੁਆਰਾ ਉਹ ਆਪਸ ਵਿਚ ਸ਼ਕਤੀਆਂ ਦਾ ਭੇੜ ਕਰਕੇ ਲੜ ਸਕਦੇ ਹਨ ਅਤੇ ਕੀ ਉਹਨਾਂ ਦੋਵਾਂ ਉਤੇ ਇਹਨਾਂ ਗੁਪਤ ਸ਼ਕਤੀਆਂ ਦਾ ਅਸਰ ਹੋ ਸਕਦਾ ਹੈ ? ਕੀ ਉਹ ਜਿਸ ਘਰ ਵਿਚ ਵਸ ਕੇ ਮਰੇ ਹੋਣ ਤਾਂ ਕੀ ਉਹ ਭੂਤ ਪਰੇਤ, ਮੰਤਰ ਜੰਤਰ ਜਾਂ ਕਿਸੇ ਹੋਰ ਗੁਪਤੇ ਸ਼ਕਤੀ ਦੁਆਰਾ ਮਰ ਕੇ ਉਸੇ ਘਰ ਵਿਚ ਰਹਿ ਸਕਦੇ ਹਨ ਤੇ ਉਸ ਘਰ ਵਿਚ ਵਸ ਰਹੇ ਸੰਸਾਰੀ ਜੀਵਾਂ ਨੂੰ ਤੰਗ ਕਰ ਸਕਦੇ ਹਨ । ਕੀ ਉਹਨਾਂ ਮਰੇ ਜੀਵਾਂ ਦਾ ਮਸਾਣ (ਫੈਨਟਮ) ਬਣ ਸਕਦਾ ਹੈ ।

"ਕੀ ਜੇ ਕੋਈ ਸੰਸਾਰੀ ਜੀਵ ਇਹਨਾਂ ਗੁਪਤ ਸ਼ਕਤੀਆਂ ਤੋਂ ਡਰ ਜਾਏ ਤਾਂ ਉਸ ਦੀ ਮਿਰਤੂ ਹੋ ਸਕਦੀ ਹੈ । ਕੀ ਦੋ ਆਦਮੀਆਂ ਜਿਨ੍ਹਾਂ ਦੋਵਾਂ ਹੀ ਭੂਤ ਵਸ ਕੀਤੇ ਹੋਏ ਹੋਣ, ਆਪਸ ਵਿਚ ਲੜਾਈ ਹੋਣ ਕਰਕੇ ਉਹਨਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਹੋ ਸਕਦੇ ਹਨ ?"

"ਜੀ ! ਆਪ ਜੀ ਜੋ ਕੁਝ ਪੁਛ ਕਰ ਰਹੇ ਹੋ ਉਹ ਠੀਕ ਹੈ । ਕੋਈ ਜ਼ੋਰਾਵਰ ਜੰਤ੍ਰ ਮੰਤ੍ਰ ਜਾਂ ਹੋਰ ਗੁਪਤ ਸ਼ਕਤੀਆਂ ਦਾ ਮਾਹਰ ਆਪਣੇ ਘਟ ਵਿਲ ਪਾਵਰ ਵਾਲੇ ਨਾਲ ਇਹਨਾਂ ਗੁਪਤ ਸ਼ਕਤੀਆਂ ਦੇ ਆਸਰੇ ਲੜਾਈ ਕਰ ਸਕਦਾ ਹੈ ਅਤੇ ਇਹਨਾਂ ਦੋਵਾਂ ਦਿਆਂ ਸਰੀਰਾਂ ਤੇ ਉਹਨਾ ਸ਼ਕਤੀਆਂ ਦਾ ਅਸਰ ਉਹਨਾਂ ਦੀ ਤਾਕਤ ਅਨੁਸਾਰ ਹੋ ਸਕਦਾ ਹੈ ਵਧ ਸ਼ਕਤੀ ਵਾਲਾ ਆਪਣੇ ਬਲ ਨਾਲ ਘਟ ਸ਼ਕਤੀ ਵਾਲੇ ਨੂੰ ਹਾਰੇ ਦੇ ਕੇ ਮਾਰ ਵੀ ਸਕਦਾ ਹੈ ।

ਆਪ ਜੀ ਦਾ ਵਿਚਾਰ ਇਹ ਵੀ ਸਚਾ ਹੈ ਕਿ ਮੰਤ੍ਰ ਜੰਤ੍ਰ ਦੀ ਸ਼ਕਤੀ


੭੨