ਪੰਨਾ:Sariran de vatandre.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿ ਰਿਹਾ ਹਾਂ। ਮੇਰੀ ਸ਼ਕਤੀ ਨਾਲ ਸਰੀਰਾਂ ਦਾ ਵਟਾਂਦਰਾ ਕਰਨਾ ਸਹਿਲ ਹੈ । ਅਜ ਕਲ ਸਾਇੰਸ ਦੇ ਮਾਹਰਾਂ ਨੇ ਵੀ ਸਾਡੀ ਵੇਖਾ ਵੇਖੀ ਦੁਆਈਆਂ ਦੀ ਖੋਜ ਨਾਲ ਨਾ ਦਿੱਸਣ ਵਾਲੇ ਹੋਣਾ ਤੇ ਸਰੀਰਾਂ ਦਾ ਵਟਾਂਟਰਾ ਕਰਨਾ ਆਰੰਭ ਦਿੱਤਾ ਹੈ, ਪਰ ਉਹਨਾਂ ਨੂੰ ਇਕ ਘਾਟਾ ਹੋ ਰਿਹਾ ਹੈ, ਕਿਉਂਕਿ ਦੁਆਈਆਂ ਸਦਾ ਇਕ ਹੀ ਤਰ੍ਹਾਂ ਦੀਆਂ ਨਹੀਂ ਬਣਦੀਆਂ, ਏਸ ਲਈ ਉਹਨਾਂ ਦੀ ਬਣਤਰ ਵਧ ਘਟ ਹੋਣ ਨਾਲ ਏਸ ਵਟਾਂਦਰੇ ਵਿਚ ਫਰਕ ਪੈ ਸਕਦਾ ਹੈ। ਪਰ ਸਾਡਾ ਮੰਤ੍ਰ ਸਦਾ ਇਕ ਹੀ ਤਰ੍ਹਾਂ ਹੋਣ ਕਰ ਕੇ ਕਈ ਫਰਕ ਨਹੀਂ ਪੈਂਦਾ, ਦੂਜੇ ਦੁਆਈ ਪੀਣ ਜਾਂ ਪਿਆਉਣ ਨਾਲ ਜੰਤਾ ਨੂੰ ਸ਼ੱਕ ਹੋ ਜਾਣ ਦਾ ਡਰ ਹੁੰਦਾ ਹੈ । ਪਰ ਸਾਫਾ ਮੰਤਰ ਜੰਤਰ ਸਦਾ ਦੂਰ ਬੈਠਿਆਂ ਹੀ ਕੰਮ ਕਰੀ ਜਾਂਦਾ ਹੈ । ਤੀਜੇ ਮੰਤਰ ਜੰਤਰ ਨਾਲ ਸਰੀਰ ਵਟਾਇਆਂ ਚੇਹਰਾ ਤੇ ਸ਼ਕਲ ਸੂਰਤ ਸੋਚ ਵਿਚਾਰ ਸ਼ਕਤੀ ਜਿਉਂ ਦੀ ਤਿਉ ਇਕ ਦੂਜੇ ਨਾਲ ਅਦਲ ਬਦਲ ਹੋ ਜਾਇਆ ਕਰਦੀ ਹੈ ਪਰ ਦੁਆਈਆਂ ਦੀ ਬਣਤਰ ਤੇ ਵਧ ਘਟ ਖੁਰਾਕ ਪੀਣ ਨਾਲ ਸਰੀਰਾਂ ਦੇ ਵਟਾਂਦਰੇ ਵਿਚ ਵਿਘਨ ਪੈ ਜਾਇਆ ਕਰਦਾ ਹੈ । ਕਿਉਂਕਿ ਕਈ ਵੇਰ ਵੇਖਿਆ ਗਿਆ ਹੈ ਕਿ ਘਟ ਦੁਆਈ ਪੀਣ ਨਾਲ ਕੇਵਲ ਸ਼ਕਲ ਸੂਰਤ ਦੀ ਹੀ ਅਦਲ ਬਦਲ ਹੁੰਦੀ ਹੈ ਸੋਚ ਵਿਚਾਰ ਸ਼ਕਤੀ ਜਿਉਂ ਦੀ ਤਿਉਂ ਆਪੋ ਆਪਣੇ ਅਸਲੀ ਵਟਾਂਦਰਾ ਹੋਣ ਤੋਂ ਪਹਿਲੇ ਹੀ ਸਰੀਰ ਵਾਲੀ ਰਹਿੰਦੀ ਹੈ ਇਸ ਲਈ ਬਹੁਤੀ ਦੁਆਈ ਪੀਣੀ ਪੈਂਦੀ ਹੈ । ਪਰ ਬਹੁਤੀ ਦੁਆਈ ਜੇ ਮਿਰਤੂ ਨਹੀਂ ਕਰਦੀ ਤਾਂ ਪਾਗਲ ਜ਼ਰੂਰ ਕਰਦਿਆਂ ਕਰਦੀ ਹੈ | ਇਸ ਲਈ ਦੁਆਈਆਂ ਨਾਲ ਸਰੀਰ ਦੇ ਵਟਾਂਦਰੇ ਹੋਣ ਤਾਂ ਲਗ ਪਏ ਹਨ ਪਰ ਇਸ ਵਿਚ ਜੰਤ੍ਰ ਮੰਤ੍ਰ ਜਾਂ ਕਿਸੇ ਹੋਰ ਗੁਪਤ ਸ਼ਕਤੀ ਨਾਲ ਹੋਏ ਵਟਾਂਦਰੇ ਨਾਲੋਂ ਬਹੁਤੇ ਹੀ ਘਾਟੇ ਹਨ । ਹੁਣ ਆਪ ਜੀ ਮੇਰੇ ਵਲ ਵੇਖੋ ਕਿ ਭਾਵੇਂ ਮੈਂ ਕਿੰਨੀ ਵਾਰ ਸਰੀਰਾਂ ਦਾ ਵਟਾਂਦਰਾ ਕਰ ਚੁੱਕਾ ਹਾਂ


੭੪