ਪੰਨਾ:Sariran de vatandre.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਰ ਕੇ ਜਦੋਂ ਮੈਂ ਉਥੋਂ ਤੁਰਨ ਹੀ ਲੱਗਾ ਸਾਂ ਤਾਂ ਇਕ ਦੁਧ ਵੇਚਣ ਵਾਲੇ ਗੁਆਲੇ ਨੇ ਮੇਰੇ ਕੋਲੋਂ ਪੁਛ ਕੀਤੀ-ਕੀ ਆਪ ਜੀ ਨੇ ਕਿਸੇ ਨੂੰ ਏਸ ਘਰ ਵਿਚ ਮਿਲਣਾ ਹੈ?'

'ਜੀ ਹਾਂ, ਮੈਨੂੰ ਕਿਸੇ ਨੇ ਦਸਿਆ ਸੀ ਕਿ ਇਹ ਘਰ ਕਿਰਾਏ ਲਈ ਖਾਲੀ ਹੈ। ਮੈਂ ਉੱਤਰ ਦਿਤਾ।

"ਕਿਰਾਏ ਲਈ ਖਾਲੀ ਹੈ। ਏਸ ਘਰ ਵਿਚ ਰਹਿਣ ਵਾਲੀ ਨੌਕਰਾਣੀ ਬੁਢੀ ਨੂੰ ਮਰਿਆਂ ਵੀ ਕੋਈ ਤਿੰਨ ਹਫਤੇ ਹੋ ਚਲੇ ਹਨ। ਹੋਰ ਦੂਜਾ ਕੋਈ ਏਸ ਘਰ ਵਿਚ ਆ ਕੇ ਰਹਿਣ ਲਈ ਰਾਜ਼ੀ ਨਹੀਂ। ਮੇਰੀ ਮਾਂ ਨੂੰ ਵੀ ਘਰ ਦੇ ਮਾਲਕ; ਸਰਦਾਰ ਜਗਤ ਸਿੰਘ ਨੇ ਦਸ ਰੁਪੈ ਮਹੀਨੇ ਦੇ ਦੇਣੇ ਕੀਤੇ ਸਨ ਕਿ ਉਹ ਰੋਜ਼ ਹੀ ਘਰ ਦੇ ਬੂਹੇ ਬਾਰੀਆਂ ਖੋਲ ਕੇ ਝਾੜੂ ਦੇ ਜਾਇਆ ਕਰੇ, ਪਰ ਮੇਰੀ ਮਾਂ ਨੇ ਇਹ ਸਵੀਕਾਰ ਨਹੀਂ ਸੀ ਕੀਤਾ।

'ਕਿਉਂ ਸਵੀਕਾਰ ਨਹੀਂ ਸੀ ਕੀਤਾ?' ਮੈਂ ਪੁਛਿਆ।

'ਕਿਉਂਕਿ ਏਸ ਘਰ ਵਿੱਚ ਭੂਤ ਵਸਦੇ ਹਨ ਅਤੇ ਉਹ ਹਰ ਕਿਰਾਏਦਾਰ ਨੂੰ ਡਰਾ ਕੇ ਘਰ ਛੱਡਣ ਲਈ ਮਜਬੂਰ ਕਰ ਦੇਂਦੇ ਹਨ। ਉਹ ਬੁਢੀ ਜੋ ਏਸ ਘਰ ਵਿਚ ਢੇਰ ਚਿਰ ਤੋਂ ਰਹਿੰਦੀ ਸੀ ਉਹ ਵੀ ਇਕ ਦਿਨ ਚੰਗੀ ਭਲੀ ਹੀ ਮਰੀ ਹੋਈ ਲੱਭੀ ਸੀ। ਉਹਦੀਆਂ ਅੱਖਾਂ ਦੇ ਡੇਲੇ ਬਾਹਰ ਆਏ ਹੋਏ ਸਨ ਅਤੇ ਸਾਰੇ ਹੀ ਇਹੋ ਦੱਸਦੇ ਸਨ ਕਿ ਉਹਨੂੰ ਭੁਤਾਂ ਨੇ ਹੀ ਗਲ ਘੁਟ ਕੇ ਮਾਰ ਦਿਤਾ ਹੈ। ਉਹਨੇ ਕਿਹਾ।

"ਕੀ ਤੂੰ ਮੈਨੂੰ ਦੱਸੇਗਾ ਕਿ ਏਸ ਘਰ ਦਾ ਮਾਲਕ ਜਗਤ ਸਿੰਘ ਕਿਥੇ ਰਹਿੰਦਾ ਹੈ?

'ਜੀ ਹਾਂ, ਉਹ ਚਾਂਦਨੀ ਚੌਕ ੮੪0 ਵਿਚ ਰਹਿੰਦਾ ਹੈ, ਉਹਨੇ ਉੱਤਰ ਦਿੱਤਾ। ਮੈਂ ਉਥੋਂ ਸਿਧਾ ਚਾਂਦਨੀ ਚੌਕ ੮੪੦ ਪੁਜਾ। ਅਗੋਂ

੧੨