ਪੰਨਾ:Sariran de vatandre.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਕੁਝ ਸਚ ਸਚ ਲਿਖ ਦਿੱਤਾ ਹੈ । ਆਪ ਜੀ ਸਮਝਦਾਰ ਜਾਪਦੇ ਹੋ ਏਸ ਲਈ ਆਸ ਹੈ ਕਿ ਮੇਰੇ ਲਿਖੇ ਨੂੰ ਸਵੀਕਾਰ ਕਰੋਗੇ । ਅਗੋਂ ਆਪ ਜੀ ਆਪਣੀ ਵਿਚਾਰ ਦੇ ਆਪ ਮਾਲਕ ਹੋ। ਜੇਕਰ ਹੋ ਸਕਿਆ ਤਾਂ ਆਪਣੇ ਵਟਾਏ ਸਰੀਰ ਦੇ ਬਾਰੇ ਆਪ ਜੀ ਨੂੰ ਪਤਾ ਦੇਵਾਂਗਾ | ਆਸ ਹੈ ਕਿ ਆਪ ਜੀ ਧੀਰਜ, ਵੀਚਾਰ ਤੇ ਸਮਝ ਤੋਂ ਕੰਮ ਲਵੋਗੇ ਕਿਉਂਕਿ ਸਿਆਣੇ ਤੇ ਸਾਡੇ ਵਡੇ ਵਡੇਰੇ ਕਹਿ ਗਏ ਹੋਏ ਹਨ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ । ਸੁਖ ਰਹੀ ਤਾਂ ਆਪ ਜੀ ਦੇ ਦਰਸ਼ਨ ਫੇਰ ਕਦੀ ਕਰਾਂਗਾ । ਹੁਣ ਹਾਲੀ ਅੰਤਮ ਜੈ ਹਿੰਦ ।

ਆਪ ਜੀ ਦਾ ਮਿੱਤਰ

ਚਾਲਬਾਜ਼ ਸਿੰਘ

ਏਸ ਚਿੱਠੀ ਨੇ ਮੈਨੂੰ ਡੂੰਘੀਆਂ ਵਿਚਾਰਾਂ ਦੇ ਟੋਇਆਂ ਵਿਚ ਸੁਟ ਦਿੱਤਾ । ਕਦੀ ਵਿਚਾਰ ਆਉਂਦੀ ਹੈ ਕਿ ਇਹ ਚਿੱਠੀ ਪੁਲੀਸ ਦੇ ਖੋਜੀਆਂ ਦੇ ਹੱਥ ਦੇ ਕੇ ਐਹੋ ਜਹੇ ਨਾਮੁਰਾਦ ਤੇ ੪੨੦ ਆਦਮੀ ਨੂੰ ਫੜਾ ਦੇਣਾ ਠੀਕ ਹੋਵੇਗਾ। ਪਰ ਫੇਰ , ਸੋਚ ਫੁਰਦੀ ਕਿ ਪਹਿਲੋਂ ਤਾਂ ਉਹ ਪੁਲੀਸ ਦੇ ਕਾਬੂ ਹੀ ਨਹੀਂ ਆਉਣ ਵਾਲਾ ਅਤੇ ਜੇ ਕਿਤੇ ਆ ਵੀ ਗਿਆ ਤਾਂ ਉਹ ਆਪਣੀ ਮੈਸਮੈਰਿਜ਼ਮ ਜਾਂ ਹਿਪਨੋਟਿਜ਼ਮ ਦੀਆਂ ਸ਼ਕਤੀਆਂ ਦੁਆਰਾ ਸਾਫ਼ ਹੀ ਨਿਕਲ ਜਾਵੇਗਾ ਅਤੇ ਜੇ ਉਹਨੂੰ ਪਤਾ ਲਗ ਗਿਆ ਕਿ ਮੇਰੀ ਚਿੱਠੀ ਤੇ ਹੀ ਪੁਲੀਸ ਪੁਛ ਗਿਛ ਕਰ ਰਹੀ ਹੈ ਤਾਂ ਮੇਰਾ ਅੱਕ ਉਹ ਪਹਿਲੋਂ ਹੀ ਠੱਪ ਦੇਵੇਗਾ । ਏਸ ਲਈ ਮੇਰਾ ਤਿੰਨ ਮਹੀਨੇ ਤਕ ਚੁਪ ਰਹਿਣਾ ਹੀ ਠੀਕ ਹੋਵੇਗਾ।


੭੮